ਲੱਦਾਖ ਅਤੇ ਜੰਮੂ-ਕਸ਼ਮੀਰ ਵਿੱਚ ਲਗਾਤਾਰ ਤੀਜੇ ਦਿਨ ਭਾਰੀ ਮੀਂਹ ਅਤੇ ਬੇਮੌਸਮੀ ਬਰਫਬਾਰੀ ਦਾ ਕਹਿਰ ਦੇਖਣ ਨੂੰ ਮਿਲ ਰਿਹਾ ਹੈ। ਇਸੇ ਕਹਿਰ ਵਿਚਾਲੇ ਐਤਵਾਰ ਨੂੰ ਦੋ ਫੌਜੀਆਂ ਸਣੇ ਪੰਜ ਲੋਕਾਂ ਦੀ ਮੌ.ਤ ਹੋ ਗਈ । ਰੱਖਿਆ ਬੁਲਾਰੇ ਨੇ ਸਮਾਚਾਰ ਏਜੰਸੀ ਨੂੰ ਦੱਸਿਆ ਕਿ ਪੁੰਛ ਜ਼ਿਲ੍ਹੇ ਵਿੱਚ ਇੱਕ ਨਦੀ ਨੂੰ ਪਾਰ ਕਰਨ ਦੀ ਕੋਸ਼ਿਸ਼ ਕਰਦੇ ਸਮੇਂ ਅਚਾਨਕ ਆਏ ਹੜ੍ਹ ਵਿੱਚ ਰੁੜ੍ਹ ਜਾਣ ਕਾਰਨ ਫੌਜ ਦੇ ਦੋ ਜਵਾਨ ਸ਼ਹੀਦ ਹੋ ਗਏ।
ਇੱਕ ਵੱਖਰੀ ਘਟਨਾ ਵਿੱਚ ਡੋਡਾ ਵਿੱਚ ਭੰਗਰੂਨ ਠਾਠਰੀ-ਗੰਦੋਹ ਪਿੰਡ ਸੜਕ ‘ਤੇ ਜ਼ਮੀਨ ਖਿਸਕਣ ਕਾਰਨ ਦੋ ਬੱਸ ਯਾਤਰੀਆਂ ਦੀ ਦੁਖਦਾਈ ਤੌਰ ‘ਤੇ ਮੌ.ਤ ਹੋ ਗਈ। ਇਨ੍ਹਾਂ ਦੀ ਪਛਾਣ ਅਮੀਰ ਸੋਹੇਲ ਅਤੇ ਮੁਦੱਸਰ ਅਲੀ ਵਜੋਂ ਹੋਈ ਹੈ । ਇੱਕ ਹੋਰ ਯਾਤਰੀ ਨੂੰ ਸੱਟਾਂ ਲੱਗੀਆਂ ਅਤੇ ਉਸ ਨੂੰ ਬਚਾ ਲਿਆ ਗਿਆ । ਭਦਰਵਾਹ ਦੇ ਐਸਪੀ ਵਿਨੋਦ ਸ਼ਰਮਾ ਨੇ ਘਟਨਾ ਦੀ ਪੁਸ਼ਟੀ ਕੀਤੀ ਹੈ।
ਇਹ ਵੀ ਪੜ੍ਹੋ: ਪੰਜਾਬ ‘ਚ ਭਾਰੀ ਮੀਂਹ ਦਾ ਅਲਰਟ, ਮੁੱਖ ਸਕੱਤਰ ਨੇ ਸਾਰੇ ਵਿਭਾਗਾਂ ਦੇ ਅਧਿਕਾਰੀਆਂ ਦੀ ਬੁਲਾਈ ਮੀਟਿੰਗ
ਦੱਸ ਦੇਈਏ ਕਿ ਇੱਕ ਹੋਰ ਘਟਨਾ ਵਿੱਚ ਲੱਦਾਖ ਦੇ ਕਾਰਗਿਲ ਜ਼ਿਲ੍ਹੇ ਵਿੱਚ ਲੇਹ-ਸ਼੍ਰੀਨਗਰ ਰਾਸ਼ਟਰੀ ਰਾਜਮਾਰਗ ‘ਤੇ ਪੰਡਰਾਸ ਪਿੰਡ ਦੇ ਕੋਲ ਇੱਕ ਰੁੜ੍ਹਦੇ ਪੱਥਰ ਨਾਲ ਕੁਚਲਣ ਕਾਰਨ ਮੁਹੰਮਦ ਕਾਜ਼ਿਮ ਨਾਮਕ ਇੱਕ ਵਿਅਕਤੀ ਦੀ ਮੌ.ਤ ਹੋ ਗਈ। ਲੱਦਾਖ ਦੇ ਕਈ ਉੱਚਾਈ ਵਾਲੇ ਖੇਤਰਾਂ ਵਿੱਚ ਰੰਗਦਮ, ਪੇਂਸੀ ਲਾ ਅਤੇ ਕਾਰਗਿਲ ਵਿੱਚ ਜ਼ਾਂਸਕਰ ਵਿੱਚ ਵੀ ਬੇਮੌਸਮੀ ਬਰਫ਼ਬਾਰੀ ਹੋਈ ਜਦੋਂ ਕਿ ਕਸਬਿਆਂ ਵਿੱਚ ਭਾਰੀ ਮੀਂਹ ਪਿਆ । ਮੌਸਮ ਵਿਭਾਗ ਨੇ ਅਗਲੇ 24 ਘੰਟਿਆਂ ਲਈ ਕਠੂਆ, ਸਾਂਬਾ ਅਤੇ ਜੰਮੂ ਖੇਤਰ ਦੇ ਹੋਰ ਹੇਠਲੇ ਪਾਣੀ ਵਾਲੇ ਖੇਤਰਾਂ ਲਈ ਰੈੱਡ ਅਲਰਟ ਜਾਰੀ ਕੀਤਾ ਹੈ।
ਵੀਡੀਓ ਲਈ ਕਲਿੱਕ ਕਰੋ -: