ਬਦਾਯੂੰ ਦੇ ਮੁਜਾਰੀਆ ਥਾਣਾ ਖੇਤਰ ਵਿਚ ਦੀਵਾਲੀ ਤੋਂ ਪਹਿਲਾਂ ਵੱਡਾ ਹਾਦਸਾ ਵਾਪਰ ਗਿਆ। ਪਿੰਡ ਜਿਜਾਹਟ ਵਿਚ ਦੁਪਹਿਰ ਲਗਭਗ 3 ਵਜੇ ਖੂਹ ਦੀ ਮਿੱਟੀ ਡਿਗਣ ਨਾਲ ਦੋ ਸਕੇ ਭਰਾ ਦੱਬੇ ਗਏ ਜਿਸ ਨਾਲ 35 ਸਾਲਾ ਮੋਹਕਮ ਦੀ ਮੌਤ ਹੋ ਗਈ ਤੇ ਜਦੋਂ ਕਿ ਉਸ ਦਾ ਵੱਡਾ ਭਰਾ ਨੇਕਪਾਲ ਗੰਭੀਰ ਜ਼ਖਮੀ ਹੋ ਗਿਆ। ਉਸ ਨੂੰ ਹਸਪਤਾਲ ਭਰਤੀ ਕਰਾਇਆ ਗਿਆ ਹੈ। ਤਿਓਹਾਰ ‘ਤੇ ਇਸ ਹਾਦਸੇ ਨਾਲ ਪਰਿਵਾਰ ਵਿਚ ਮਾਤਮ ਛਾ ਗਿਆ ਹੈ ਤੇ ਪਿੰਡ ਵਿਚ ਸੰਨਾਟਾ ਪਸਰ ਗਿਆ ਹੈ।
ਜਾਣਕਾਰੀ ਮੁਤਾਬਕ ਗ੍ਰਾਮ ਜਿਜਾਹਟ ਵਾਸੀ ਮੋਹਕਮ ਆਪਣੇ ਵੱਡੇ ਭਰਾ ਨੇਕਪਾਲ ਨਾਲ ਸ਼ਨੀਵਾਰ ਸ਼ਾਮ ਲਗਭਗ 3 ਵਜੇ ਖੂਹ ਵਿਚ ਵੜ ਕੇ ਇੱਟਾਂ ਕੱਢ ਰਿਹਾ ਸੀ। ਉਸੇ ਦੌਰਾਨ ਖੂਹ ਦੀ ਮਿੱਟੀ ਡਿੱਗ ਗਈ ਜਿਸ ਵਿਚ ਦੋਵੇਂ ਭਰਾ ਦੱਬੇ ਗਏ। ਉਨ੍ਹਾਂ ਨੂੰ ਬਚਾਉਣ ਲਈ ਪਿੰਡਦੇ ਪਿੰਕੂ, ਵਿਨੋਦ ਤੇ ਅਨਿਲ ਵੀ ਖੂਹ ਵਿਚ ਚਲੇ ਗਏ ਪਰ ਉਦੋਂ ਤੱਕ ਕਾਫੀ ਮਿੱਟੀ ਡਿੱਗ ਗਈ ਸੀ। ਇਸ ਤੋਂ ਪਹਿਲਾਂ ਇਹ ਤਿੰਨੋ ਲੋਕ ਜ਼ਿਆਦਾ ਨਹੀਂ ਦੱਬੇ। ਉਹ ਤੁਰੰਤ ਹੀ ਬਾਹਰ ਨਿਕਲ ਆਏ।
ਇਹ ਵੀ ਪੜ੍ਹੋ : ਦੀਵਾਲੀ ਮੌਕੇ ਖੁਸ਼ੀਆਂ ਬਦਲੀਆਂ ਮਾਤਮ ‘ਚ, ਟਰੈਕਟਰ ਦੀ ਚਪੇਟ ‘ਚ ਆਈ ਮਹਿਲਾ, ਹੋਈ ਮੌ.ਤ
ਮੋਹਕਮ ਤੇ ਨੇਕਪਾਲ ਲਗਭਗ 15 ਫੁੱਟ ਡੂੰਘੇ ਖੂਹ ਵਿਚ ਦੱਬ ਗਏ। ਇਸਦੀ ਸੂਚਨਾ ਪੁਲਿਸ ਕੋਲ ਪਹੁੰਚ ਗਈ। ਕਿਸੇ ਤਰ੍ਹਾਂ ਤੋਂ ਦੋ ਜੇਸੀਬੀ ਮਸ਼ੀਨਾਂ ਮੰਗਵਾ ਕੇ ਖੁਦਾਈ ਸ਼ੁਰੂ ਕਰਵਾ ਦਿੱਤੀ ਗਈ। ਬਹੁਤ ਮਿਹਨਤ ਦੇ ਬਾਅਦ ਸ਼ਾਮ ਲਗਭਗ 4.45 ਵਜੇ ਵੱਡੇ ਭਰਾ ਨੇਕਪਾਲ ਨੂੰ ਕੱਢਿਆ ਜਾ ਸਕਿਆ। ਉਸ ਨੂੰ ਤੁਰੰਤ ਗੰਭੀਰ ਹਾਲਤ ਵਿਚ ਬਿਲਸੀ ਸਿਹਤ ਕੇਂਦਰ ਭੇਜ ਦਿੱਤਾ ਗਿਆ। ਲਗਭਗ ਅੱਧਾ ਘੰਟੇ ਬਾਅਦ ਮੋਹਕਮ ਕੱਢਿਆ ਗਿਆ। ਉਸ ਨੂੰ ਵੀ ਸਿਹਤ ਕੇਂਦਰ ਭੇਜਿਆ ਗਿਆ ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।