Two coaches of Shaheed Express: ਲਖਨਊ ਦੇ ਚਾਰਬਾਗ ਰੇਲਵੇ ਸਟੇਸ਼ਨ ਵਿੱਚ ਸੋਮਵਾਰ ਸਵੇਰੇ ਉਸ ਸਮੇਂ ਹੜਕੰਪ ਮਚ ਗਿਆ ਜਦੋਂ ਸ਼ਹੀਦ ਐਕਸਪ੍ਰੈਸ ਦੇ ਦੋ ਡੱਬੇ ਪਟੜੀ ਤੋਂ ਉਤਰ ਗਏ । ਇਸ ਘਟਨਾ ਤੋਂ ਤੁਰੰਤ ਬਾਅਦ ਪੂਰਾ ਰੇਲਵੇ ਪ੍ਰਸ਼ਾਸਨ ਮੌਕੇ ‘ਤੇ ਪਹੁੰਚ ਗਿਆ ਅਤੇ ਹਾਲਾਤ ਨੂੰ ਕਾਬੂ ਕੀਤਾ। ਹਾਲਾਂਕਿ, ਯਾਤਰੀਆਂ ਦੇ ਜ਼ਖਮੀ ਹੋਣ ਦੀ ਕੋਈ ਖ਼ਬਰ ਨਹੀਂ ਹੈ । ਫਿਲਹਾਲ ਕੋਚਾਂ ਨੂੰ ਟਰੈਕ ‘ਤੇ ਲਿਆਉਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ।
ਇਹ ਘਟਨਾ ਸੋਮਵਾਰ ਸਵੇਰੇ 7:45 ਵਜੇ ਵਾਪਰੀ । ਅੰਮ੍ਰਿਤਸਰ ਤੋਂ ਜਯਨਗਰ ਜਾਣ ਵਾਲੀ ਟ੍ਰੇਨ ਨੰਬਰ 14674 ਸ਼ਹੀਦ ਐਕਸਪ੍ਰੈਸ ਚਾਰਬਾਗ ਰੇਲਵੇ ਸਟੇਸ਼ਨ ਪਹੁੰਚੀ । ਪਰ ਸਟੇਸ਼ਨ ਤੋਂ ਨਿਕਲ ਕੇ ਕੁਝ ਦੂਰੀ ਤੈਅ ਕਰਨ ਤੋਂ ਬਾਅਦ ਖਮਾਣ ਪੀਰ ਦੀ ਮਜਾਰ ਦੇ ਨੇੜੇ ਟ੍ਰੇਨ ਦੀਆਂ ਦੋ ਡੱਬੇ ਪਟੜੀ ਤੋਂ ਉਤਰ ਗਏ, ਜਿਸ ਕਾਰਨ ਹੜਕੰਪ ਮਚ ਗਿਆ।
ਇਸ ਘਟਨਾ ਦੇ ਤੁਰੰਤ ਬਾਅਦ ਇਸਦੀ ਜਾਣਕਾਰੀ ਰੇਲਵੇ ਪ੍ਰਸ਼ਾਸਨ ਨੂੰ ਦਿੱਤੀ ਗਈ। ਇਸ ਜਾਣਕਾਰੀ ਵਿੱਚ ਦੱਸਿਆ ਗਿਆ ਕਿ ਦੋ ਡੱਬੇ ਡੀ 1 ਅਤੇ ਥਰਡ ਏਸੀ ਡੱਬਾ ਬੀ 5 ਪਟੜੀ ਤੋਂ ਉਤਰ ਗਈਆਂ ਹਨ, ਜਿਸ ਤੋਂ ਬਾਅਦ ਰੇਲਵੇ ਅਧਿਕਾਰੀ ਮੌਕੇ ‘ਤੇ ਪਹੁੰਚ ਗਏ । ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਡੱਬਿਆਂ ਵਿੱਚ 100 ਤੋਂ ਵੱਧ ਯਾਤਰੀ ਸਵਾਰ ਸਨ। ਹਾਲਾਂਕਿ, ਕਿਸੇ ਵੀ ਯਾਤਰੀ ਦੇ ਜ਼ਖਮੀ ਹੋਣ ਦੀ ਖਬਰ ਨਹੀਂ ਹੈ। ਟ੍ਰੇਨ ਦੀ ਰਫ਼ਤਾਰ ਘੱਟ ਹੋਣ ਕਾਰਨ ਇੱਕ ਵੱਡਾ ਹਾਦਸਾ ਹੋਣੋ ਟਲ ਹੀ ।
ਦੱਸ ਦੇਈਏ ਕਿ ਉੱਤਰੀ ਰੇਲਵੇ ਪ੍ਰਸ਼ਾਸਨ ਨਾਲ ਜੁੜੇ ਸੂਤਰਾਂ ਅਨੁਸਾਰ ਟ੍ਰੇਨ ਨੂੰ ਗਲਤ ਟ੍ਰੈਕ ‘ਤੇ ਲਿਜਾਣ ਕਾਰਨ ਡੱਬੇ ਪਟੜੀ ਤੋਂ ਉਤਰ ਗਏ । ਟ੍ਰੇਨ ਨੂੰ ਸੱਜੇ ਟ੍ਰੈਕ ‘ਤੇ ਆਉਣਾ ਚਾਹੀਦਾ ਸੀ, ਜਦੋਂ ਕਿ ਇਸਨੂੰ ਖੱਬੇ ਪਾਸਿਓਂ ਲਿਜਾਇਆ ਗਿਆ, ਜਿਸ ਕਾਰਨ ਇਹ ਘਟਨਾ ਵਾਪਰੀ। ਹਾਲਾਂਕਿ ਇਸ ਹਾਦਸੇ ਦਾ ਅਸਲ ਕਾਰਨ ਜਾਂਚ ਤੋਂ ਬਾਅਦ ਹੀ ਸਾਹਮਣੇ ਆਵੇਗਾ, ਜਿਸ ਲਈ ਕਮੇਟੀ ਦੇ ਗਠਨ ਦੀ ਤਿਆਰੀ ਕੀਤੀ ਜਾ ਰਹੀ ਹੈ।
ਇਹ ਵੀ ਦੇਖੋ: ਸੁਪਰੀਮ ਕੋਰਟ ‘ਚ ਸੁਣਵਾਈ ਅੱਜ, ਕਿਸਾਨ 26 ਨੂੰ ਦਿੱਲੀ ਜਾਣਗੇ ਜਾਂ ਨਹੀ ਹੋਵੇਗਾ ਫੈਸਲਾ