two indian navy personnel died kochi glider accident: ਕੇਰਲ ਦੇ ਕੋਚੀ ‘ਚ ਨਿਯਮਿਤ ਉਡਾਨ ਦੌਰਾਨ ਨੇਵੀ ਸੈਨਾ ਦਾ ਇੱਕ ਗਲਾਈਡਰ ਦੁਰਘਟਨਾ ਦਾ ਸ਼ਿਕਾਰ ਹੋ ਗਿਆ।ਇਸ ਹਾਦਸੇ ‘ਚ ਦੋ ਨੇਵੀ ਸੈਨਿਕਾਂ ਦੀ ਮੌਤ ਹੋ ਗਈ ਹੈ।ਰੱਖਿਆ ਮੰਤਰਾਲੇ ਦੇ ਬੁਲਾਰੇ ਨੇ ਇਸ ਘਟਨਾ ਦੀ ਜਾਣਕਾਰੀ ਦਿੱਤੀ ਹੈ।ਰੱਖਿਆ ਮੰਤਰਾਲੇ ਨੇ ਕਿਹਾ ਕਿ ਇਹ ਘਟਨਾ ਐਤਵਾਰ ਸਵੇਰੇ ਉਦੋਂ ਹੋਈ ਜਦੋਂ ਨੇਵੀ ਨੌਜਵਾਨ ਦਾ ਇੱਕ ਗਲਾਰੀਡਰ ਰੁਟੀਨ ਉਡਾਨ ‘ਤੇ ਸੀ।ਇਸ ਉਡਾਨ ਨੇ ਆਈ.ਐੱਨ.ਐੱਸ. ਗਰੁੜ ਨਾਲ ਉਡਾਨ ਭਰੀ ਸੀ।ਇਹ ਗਲਾਈਡਰ ਸਵੇਰੇ ਕਰੀਬ 7 ਵਜੇ ਸੈਨਿਕ ਅੱਡੇ ਕੋਲ ਸਥਿਤ ਥੋਪੁਮਪਾਡੀ ਪੁਲ ਦੇ ਨਜ਼ਦੀਕ ਹਾਦਸੇ ਦਾ ਸ਼ਿਕਾਰ ਹੋਇਆ।ਹਾਦਸੇ ਤੋਂ ਬਾਅਦ ਸੈਨਿਕਾਂ ਨੇ ਤੁਰੰਤ
ਰੈਸਕਿਊ ਮਿਸ਼ਨ ਸ਼ੁਰੂ ਕਰ ਦਿੱਤਾ ਅਤੇ ਗਲਾਈਡਰ ‘ਚ ਸਵਾਰ ਲੈਫਟੀਨੈਂਟ ਰਾਜੀਵ ਝਾਅ ਅਤੇ ਨੇਵੀ ਆਫਿਸਰ ਸੁਨੀਲ ਕੁਮਾਰ ਨੂੰ ਘਟਨਾਸਥਲ ਤੋਂ ਕੱਢ ਕੇ ਆਈਐੱਨਐੱਚਐੱਸ ਸੰਜੀਵਨੀ ‘ਤੇ ਮੌਜੂਦ ਹਸਪਤਾਲ ‘ਚ ਇਲਾਜ ਲਈ ਲਿਆਂਦਾ ਗਿਆ।ਪਰ ਡਾਕਟਰਾਂ ਨੇ ਇਥੇ ਦੋਵਾਂ ਆਫਿਸਰਜ਼ ਨੂੰ ਮ੍ਰਿਤਕ ਐਲਾਨ ਦਿੱਤਾ।ਲੈਫਟੀਨੈਂਟ ਉੱਤਰਾਖੰਡ ਦੇਹਰਾਦੂਨ ਦੇ ਰਹਿਣ ਵਾਲੇ ਹਨ।ਜਦੋਂ ਕਿ ਦੂਜੇ ਕਰਮਚਾਰੀ ਬਿਹਾਰ ਦੇ ਰਹਿਣ ਵਾਲੇ ਹਨ।ਨੇਵੀ ਅਧਿਕਾਰੀਆਂ ਨੇ ਹਾਦਸੇ ਦੀ ਜਾਣਕਾਰੀ ਦੋਵਾਂ ਅਧਿਕਾਰੀਆਂ ਦੇ ਪਰਿਵਾਰਕ ਮੈਂਬਰਾਂ ਨੂੰ ਦਿੱਤੀ ਹੈ।ਇਸ ਘਟਨਾ ਦੀ ਜਾਂਚ ਲਈ ਦੱਖਣੀ ਨੇਵੀ ਕਮਾਨ ਦੇ ਇੱਕ ਬੋਰਡ ਆਫ ਇਨਕਵਾਇਰੀ ਗਠਿਤ ਕਰ ਦਿੱਤੀ ਗਈ ਹੈ।ਨੇਵੀ ਨੇ ਵਿਸਥਾਰਤ ਜਾਂਚ ਲਈ ਗਲਾਈਡਰ ਦਾ ਮਲਬਾ ਸੁਰੱਖਿਅਤ ਰੱਖ ਲਿਆ ਹੈ।