ਇਸ ਸਮੇਂ ਇੱਕ ਵੱਡੀ ਖਬਰ ਛੱਤੀਸਗੜ੍ਹ ਤੋਂ ਸਾਹਮਣੇ ਆ ਰਹੀ ਹੈ। ਦਰਅਸਲ ਛੱਤੀਸਗੜ੍ਹ ਦੇ ਨਾਰਾਇਣਪੁਰ ਵਿੱਚ ਨਕਸਲੀ ਹਮਲੇ ਵਿੱਚ ਆਈਟੀਬੀਪੀ ਦੇ ਦੋ ਜਵਾਨ ਸ਼ਹੀਦ ਹੋ ਗਏ ਹਨ। ਇੰਨਾ ਹੀ ਨਹੀਂ ਹਮਲੇ ਨੂੰ ਅੰਜਾਮ ਦੇਣ ਤੋਂ ਬਾਅਦ ਨਕਸਲੀ ਜਵਾਨਾਂ ਦੇ ਹਥਿਆਰ ਵੀ ਲੈ ਕੇ ਭੱਜ ਗਏ।
ਬਸਤਰ ਰੇਂਜ ਦੇ ਆਈਜੀ ਪੀ ਸੁੰਦਰਰਾਜ ਨੇ ਦੱਸਿਆ ਕਿ ਰਾਤ 12:10 ਵਜੇ ਕਾਡੇਮੇਟਾ ਵਿੱਚ ਆਈਟੀਬੀਪੀ ਕੈਂਪ ਦੇ ਨੇੜੇ ਇੱਕ ਨਕਸਲੀ ਹਮਲੇ ਵਿੱਚ ਆਈਟੀਬੀਪੀ (ਇੰਡੋ-ਤਿੱਬਤੀਅਨ ਬਾਰਡਰ ਪੁਲਿਸ) ਦੇ ਦੋ ਜਵਾਨ ਸ਼ਹੀਦ ਹੋ ਗਏ। ਉਨ੍ਹਾਂ ਦੱਸਿਆ ਕਿ ਨਕਸਲੀ ਇੱਕ ਏਕੇ -47 ਰਾਈਫਲ, ਦੋ ਬੁਲੇਟ ਪਰੂਫ ਜੈਕੇਟ ਅਤੇ ਇੱਕ ਵਾਇਰਲੈਸ ਸੈੱਟ ਲੁੱਟ ਕੇ ਮੌਕੇ ਤੋਂ ਫਰਾਰ ਹੋ ਗਏ। ਉਨ੍ਹਾਂ ਕਿਹਾ ਕਿ ਮੁੱਢਲੀ ਜਾਣਕਾਰੀ ਅਨੁਸਾਰ ਆਈਟੀਬੀਪੀ ਦੀ 45 ਵੀਂ ਬਟਾਲੀਅਨ ਦਾ ਦਸਤਾ ਖੇਤਰ ਵਿੱਚ ਗਿਆ ਸੀ।
ਇਹ ਵੀ ਪੜ੍ਹੋ : ਲਾਈਫ ਸਪੋਰਟ ਸਿਸਟਮ ਤੋਂ ਹਟਾਏ ਗਏ ਨਿਊਜ਼ੀਲੈਂਡ ਦੇ ਸਟਾਰ ਆਲਰਾਊਂਡਰ ਕ੍ਰਿਸ ਕੇਰਨਸ, ਸਫਲ ਹੋਇਆ ਦੂਜਾ ਆਪਰੇਸ਼ਨ
ਜਦੋਂ ਇਹ ਦਸਤਾ ਕੈਂਪ ਤੋਂ 600 ਮੀਟਰ ਦੀ ਦੂਰੀ ‘ਤੇ ਸੀ, ਇਸ ਦੌਰਾਨ ਨਕਸਲੀਆਂ ਨੇ ਗੋਲੀਬਾਰੀ ਕਰ ਦਿੱਤੀ। ਇਸ ਹਮਲੇ ਵਿੱਚ ਆਈਟੀਬੀਪੀ ਦੀ 45 ਵੀਂ ਬਟਾਲੀਅਨ ਦੇ ਸਹਾਇਕ ਕਮਾਂਡੈਂਟ ਸੁਧਾਕਰ ਸ਼ਿੰਦੇ ਅਤੇ ਸਹਾਇਕ ਸਬ ਇੰਸਪੈਕਟਰ (ਏਐਸਆਈ) ਗੁਰਮੁਖ ਸਿੰਘ ਸ਼ਹੀਦ ਹੋਏ ਸਨ। ਸੁੰਦਰਰਾਜ ਨੇ ਦੱਸਿਆ ਕਿ ਸੂਚਨਾ ਮਿਲਦੇ ਹੀ ਜਵਾਨ ਉਥੇ ਪਹੁੰਚ ਗਏ ਅਤੇ ਸ਼ਹੀਦਾਂ ਦੀਆਂ ਦੇਹਾਂ ਨੂੰ ਲਿਆਂਦਾ ਗਿਆ।
ਇਹ ਵੀ ਦੇਖੋ : ਜਾਦੂ-ਟੂਣਾ ਨਾ ਕਰਨ ਵਾਲੇ ਗੁਰਸਿੱਖ ਦੇ ਹੱਕ ‘ਚ ਪਿੰਡ ਪਹੁੰਚ ਗਏ ਸਿੰਘ, ਫਿਰ ਦੇਖੋ ਕਿਦਾਂ ਪੈ ਗਈਆਂ ਭਾਜੜਾਂ….