ਵੀਰਵਾਰ ਰਾਤ ਪੱਛਮੀ ਬੰਗਾਲ ਦੇ ਭਾਲੂਖੋਲਾ ਵਿੱਚ ਸੇਵਕ-ਰੰਗਪੋ ਰੇਲਵੇ ਲਾਈਨ ਦੀ ਉਸਾਰੀ ਅਧੀਨ ਸੁਰੰਗ ਦੇ ਅੰਦਰ ਮਿੱਟੀ ਧੱਸਣ ਨਾਲ ਦੋ ਮਜ਼ਦੂਰਾਂ ਦੀ ਮੌਤ ਹੋ ਗਈ ਜਦਕਿ ਪੰਜ ਜ਼ਖਮੀ ਹੋ ਗਏ ਹਨ। ਭਾਲੂਖੋਲਾ ਕਾਲਿਮਪੋਂਗ ਤੋਂ 25 ਕਿਲੋਮੀਟਰ ਦੀ ਦੂਰੀ ‘ਤੇ ਹੈ। ਇਸ ਹਾਦਸੇ ਵਿੱਚ ਮਰਨ ਵਾਲੇ ਮਜ਼ਦੂਰਾਂ ਦੀ ਪਛਾਣ ਸਾਇਕੁ ਮਰਮੂ ਅਤੇ ਨਰੇਸ਼ ਸੋਰੇਨ ਵਜੋਂ ਹੋਈ ਹੈ ਅਤੇ ਉਹ ਝਾਰਖੰਡ ਦੇ ਵਸਨੀਕ ਸਨ। ਜਦੋਂ ਉਹ ਇੱਕ ਵੱਡੀ ਡ੍ਰਿਲਿੰਗ ਮਸ਼ੀਨ ਨਾਲ ਕੰਮ ਕਰ ਰਹੇ ਸੀ ਤਾਂ ਓਸੇ ਸਮੇ ਚੱਟਾਨ ਅਤੇ ਮਿੱਟੀ ਹੇਠਾਂ ਡਿੱਗ ਗਈ।
ਪੰਜ ਜ਼ਖਮੀਆਂ ਵਿੱਚੋਂ ਸੁਫਲ ਹੈਮਬ੍ਰਮ ਅਤੇ ਠਾਕੁਰ ਦਾਸ ਨੂੰ ਸਿਲੀਗੁੜੀ ਦੇ ਨਾਰਥ ਬੰਗਾਲ ਮੈਡੀਕਲ ਕਾਲਜ ਅਤੇ ਹਸਪਤਾਲ ਰੈਫ਼ਰ ਕਰ ਦਿੱਤਾ ਗਿਆ। ਜਦਕਿ ਤਿੰਨ ਹੋਰ ਜ਼ਖਮੀ ਸੁਕੇਸ਼ਵਰ ਸਿੰਘ, ਅਸ਼ੋਕ ਸਿੰਘ ਅਤੇ ਕੁੰਦਨ ਸਿੰਘ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ ਅਤੇ ਜ਼ਿਲਾ ਹਸਪਤਾਲ ਵਿੱਚ ਜ਼ੇਰੇ ਇਲਾਜ ਹਨ। ਇਨ੍ਹਾਂ ਵਿੱਚੋਂ ਛੇ ਮਜ਼ਦੂਰ ਝਾਰਖੰਡ ਅਤੇ ਇੱਕ ਬਿਹਾਰ ਦਾ ਹੈ।
ਇਹ ਵੀ ਪੜ੍ਹੋ : ਮਿਲਖਾ ਸਿੰਘ ਨੂੰ ਫ਼ਿਲਮੀ ਪਰਦੇ ਦੇ ‘ਮਿਲਖਾ’ ਨੇ ਭਾਵਾਤਮਕ ਸ਼ਰਧਾਂਜਲੀ ਭੇਟ ਕਰਦਿਆਂ ਇੰਝ ਕੀਤਾ ਆਖਰੀ ਸਲਾਮ
ਇਸ ਦੇ ਨਾਲ ਹੀ ਪ੍ਰੋਜੈਕਟ ਡਾਇਰੈਕਟਰ ਨੇ ਕਿਹਾ ਕਿ ਅਧਿਕਾਰੀਆਂ ਨੇ ਬਚਾਅ ਕਾਰਜ ਸ਼ੁਰੂ ਕਰਨ ਤੋਂ ਪਹਿਲਾਂ ਲੋੜੀਂਦੀਆਂ ਸਾਵਧਾਨੀਆਂ ਵਰਤੀਆਂ ਸੀ। ਜਦੋਂ ਮਿੱਟੀ ਮਜ਼ਦੂਰਾਂ ‘ਤੇ ਡਿੱਗੀ ਤਾਂ ਉਨ੍ਹਾਂ ਕੋਲ ਭੱਜਣ ਦਾ ਸਮਾਂ ਨਹੀਂ ਸੀ। ਉਨ੍ਹਾਂ ਕਿਹਾ ਕਿ ਇਸ ਘਟਨਾ ਵਿੱਚ ਮਾਰੇ ਗਏ ਮਜ਼ਦੂਰਾਂ ਦੇ ਪਰਿਵਾਰਾਂ ਨੂੰ ਢੁਕਵਾਂ ਮੁਆਵਜ਼ਾ ਅਤੇ ਸਹਾਇਤਾ ਦਿੱਤੀ ਜਾਵੇਗੀ।
ਇਹ ਵੀ ਦੇਖੋ : ਨਹੀਂ ਰਹੇ ‘ਫਲਾਇੰਗ ਸਿੱਖ’ Milkha Singh, ਕੋਰੋਨਾ ਕਾਰਨ ਹੋਈ ਮੌਤ, ਪਤਨੀ ਦੇ ਪਿੱਛੇ ਹੀ ਛੱਡੀ ਦੁਨੀਆ