ਕਸ਼ਮੀਰ ਘਾਟੀ ਦੇ ਜ਼ਿਲ੍ਹਾ ਕਸ਼ਮੀਰ ਵਿੱਚ ਦੇਰ ਰਾਤ ਤੋਂ ਜਾਰੀ ਮੁੱਠਭੇੜ ਵਿੱਚ ਸੁਰੱਖਿਆ ਬਲਾਂ ਨੇ ਵੀਰਵਾਰ ਤੜਕੇ ਅਲ-ਬਦਰ ਦੇ ਦੋ ਸਥਾਨਕ ਅੱਤਵਾਦੀਆਂ ਨੂੰ ਢੇਰ ਕਰ ਦਿੱਤਾ। IGP ਕਸ਼ਮੀਰ ਵਿਜੇ ਕੁਮਾਰ ਨੇ ਦੋ ਅੱਤਵਾਦੀਆਂ ਦੇ ਮਾਰੇ ਜਾਣ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਇਹ ਦੋਵੇਂ ਮਾਰਚ-ਅਪ੍ਰੈਲ ਦੌਰਾਨ ਪੁਲਵਾਮਾ ਵਿੱਚ ਕੀਤੀ ਗਈ ਪ੍ਰਵਾਸੀ ਮਜ਼ਦੂਰਾਂ ਦੀਆਂ ਹੱਤਿਆਵਾਂ ਅਤੇ ਹਮਲਿਆਂ ਵਿੱਚ ਸ਼ਾਮਿਲ ਸਨ । ਮੁੱਠਭੇੜ ਵਾਲੀ ਥਾਂ ਤੋਂ ਦੋ AK ਰਾਈਫਲ ਸਣੇ ਹੋਰ ਗੋਲਾ ਬਾਰੂਦ ਵੀ ਬਰਾਮਦ ਕੀਤਾ ਗਿਆ ਹੈ ।
ਆਈਜੀਪੀ ਕਸ਼ਮੀਰ ਵਿਜੇ ਕੁਮਾਰ ਨੇ ਦੋਵਾਂ ਅੱਤਵਾਦੀਆਂ ਦੀ ਪਛਾਣ ਦਾ ਖੁਲਾਸਾ ਕਰਦੇ ਹੋਏ ਦੱਸਿਆ ਕਿ ਮਰਨ ਵਾਲੇ ਅੱਤਵਾਦੀਆਂ ਦੇ ਨਾਂ ਏਜਾਜ਼ ਹਾਫਿਜ਼ ਅਤੇ ਸ਼ਾਹਿਦ ਅਯੂਬ ਹਨ । ਦੋਵੇਂ ਅੱਤਵਾਦੀ ਸੰਗਠਨ ਅਲ-ਬਦਰ ਨਾਲ ਜੁੜੇ ਹੋਏ ਸਨ । ਇੰਨਾ ਹੀ ਨਹੀਂ ਮਾਰਚ-ਅਪ੍ਰੈਲ 2022 ਦੇ ਮਹੀਨੇ ਵਿੱਚ ਪੁਲਵਾਮਾ ਵਿੱਚ ਜਿਨ੍ਹਾਂ ਪਰਵਾਸੀ ਮਜ਼ਦੂਰਾਂ ਦੀ ਹੱਤਿਆ ਹੋਈ ਜਾਂ ਫਿਰ ਹਮਲੇ ਕੀਤੇ ਗਏ, ਇਹ ਦੋਵੇਂ ਵੀ ਉਨ੍ਹਾਂ ਵਿੱਚ ਸ਼ਾਮਿਲ ਸਨ । ਉਨ੍ਹਾਂ ਦੱਸਿਆ ਕਿ ਬੁੱਧਵਾਰ ਰਾਤ ਤੋਂ ਜਾਰੀ ਇਸ ਮੁੱਠਭੇੜ ਵਿੱਚ ਸੁਰੱਖਿਆ ਬਲਾਂ ਦਾ ਇੱਕ ਜਵਾਨ ਵੀ ਜ਼ਖ਼ਮੀ ਹੋਇਆ ਹੈ। ਫਿਲਹਾਲ ਉਸਦਾ ਇਲਾਜ ਚੱਲ ਰਿਹਾ ਹੈ ।
ਇਹ ਵੀ ਪੜ੍ਹੋ: ‘ਜਲਦ ਹੀ ਪੰਜਾਬ ਦੀਆਂ ਸਰਕਾਰੀ ਬੱਸਾਂ ਦਿੱਲੀ ਇੰਟਰਨੈਸ਼ਨਲ ਏਅਰਪੋਰਟ ਤੱਕ ਜਾਣਗੀਆਂ’: ਟਰਾਂਸਪੋਰਟ ਮੰਤਰੀ
ਪੁਲਿਸ ਨੇ ਦੱਸਿਆ ਕਿ ਇਹ ਮੁੱਠਭੇੜ ਬੁੱਧਵਾਰ ਦੇਰ ਸ਼ਾਮ ਬੀਤੀ ਦੇਰ ਸ਼ਾਮ ਸ਼ੁਰੂ ਹੋਇਆ। ਸੁਰੱਖਿਆ ਬਲਾਂ ਨੂੰ ਪੁਲਵਾਮਾ ਦੇ ਮਿੱਤਰਗਾਮ ਇਲਾਕੇ ‘ਚ ਤਿੰਨ ਅੱਤਵਾਦੀਆਂ ਦੇ ਲੁਕੇ ਹੋਣ ਦੀ ਸੂਚਨਾ ਮਿਲੀ ਸੀ। ਪਹਿਲਾਂ ਦੱਸਿਆ ਜਾ ਰਿਹਾ ਸੀ ਕਿ ਇਨ੍ਹਾਂ ਵਿੱਚ ਦੋ ਪਾਕਿਸਤਾਨੀ ਅੱਤਵਾਦੀ ਸ਼ਾਮਿਲ ਹਨ। ਸੂਚਨਾ ਮਿਲਦਿਆਂ ਹੀ ਐੱਸਓਜੀ, ਫੌਜ ਅਤੇ ਸੀਆਰਪੀਐੱਫ ਦੇ ਜਵਾਨ ਪਿੰਡ ਪਹੁੰਚੇ ਅਤੇ ਉਨ੍ਹਾਂ ਨੇ ਅੱਤਵਾਦੀਆਂ ਦੀ ਭਾਲ ਲਈ ਇਲਾਕੇ ਦੀ ਘੇਰਾਬੰਦੀ ਕਰਨੀ ਸ਼ੁਰੂ ਕਰ ਦਿੱਤੀ ।
ਵੀਡੀਓ ਲਈ ਕਲਿੱਕ ਕਰੋ -: