uddhav govt msp rate paddy farmer: ਮਹਾਰਾਸ਼ਟਰ ‘ਚ ਜਾਰੀ ਸਿਆਸੀ ਉਤਰਾਅ-ਚੜਾਅ ਅਤੇ ਕੋਰੋਨਾ ਸੰਕਟ ਦੌਰਾਨ ਸੂਬਾ ਸਰਕਾਰ ਨੇ ਕਿਸਾਨਾਂ ਨੂੰ ਵੱਡਾ ਤੋਹਫਾ ਦਿੱਤਾ ਹੈ।ਸੂਬੇ ‘ਚ ਝੋਨਾ ਉਗਾਉਣ ਵਾਲੇ ਕਿਸਾਨਾਂ ਨੂੰ ਹੁਣ ਐੱਮਐੱਸਪੀ ਤੋਂ ਵੱਧ ਭਾਅ ਦਿੱਤਾ ਜਾਵੇਗਾ।ਸੂਬਾ ਸਰਕਾਰ ਕਿਸਾਨਾਂ ਨੂੰ ਤੈਅ ਐੱਮਐੱਸਪੀ ਤੋਂ 700 ਰੁਪਏ ਪ੍ਰਤੀ ਕੁਇੰਟਲ ਤੱਕ ਦਾ ਭਾਅ ਦੇਵੇਗੀ।ਮਹਾਰਾਸ਼ਟਰ ਦੀ ਊਧਵ ਸਰਕਾਰ ਜਲਦ ਹੀ ਕੈਬਿਨੇਟ ਦੀ ਬੈਠਕ ‘ਚ ਇਸ ਫੈਸਲੇ ਨੂੰ ਮਨਜੂਰੀ ਦੇ ਸਕਦੀ ਹੈ।ਕੇਂਦਰ ਸਰਕਾਰ ਵਲੋਂ ਹਾਲ ਹੀ ‘ਚ ਸਾਉਣੀ ਸੀਜ਼ਨ ਤੋਂ ਪਹਿਲਾਂ ਸਾਲ 2020-21 ਲਈ ਐੱਮਐੱਸਪੀ ਦਾ ਭਾਅ ਤੈਅ ਕੀਤਾ ਗਿਆ ਸੀ।ਹੁਣ ਸੂਬਾ ਸਰਕਾਰ ਉਸ ਭਾਅ ਤੋਂ ਵਧੇਰੇ 700 ਰੁਪਏ ਪ੍ਰਤੀ ਕੁਇੰਟਲ ਕਿਸਾਨਾਂ ਨੂੰ ਦੇਵੇਗੀ।
ਮਹੱਤਵਪੂਰਨ ਹੈ ਕਿ ਕੇਂਦਰ ਸਰਕਾਰ ਨੇ ਹਾਲ ਹੀ ‘ਚ ਕਿਸਾਨਾਂ ਨਾਲ ਜੁੜੇ 3 ਬਿੱਲ ਪਾਸ ਕੀਤੇ ਸਨ।ਜਿਸ ਤੋਂ ਬਾਅਦ ਕਈ ਸੂਬਿਆਂ ‘ਚ ਵਿਰੋਧ ਪ੍ਰਦਰਸ਼ਨ ਹੋ ਰਹੇ ਹਨ।ਇਸੇ ਫੈਸਲੇ ਦੇ ਤੁਰੰਤ ਬਾਅਦ ਕੇਂਦਰ ਨੇ ਸਾਉਣੀ ਦੀ ਫਸਲ ਲਈ ਐੱਮਐੱਸਪੀ ਦੇ ਭਾਅ ‘ਚ ਵਾਧਾ ਕੀਤਾ ਸੀ ਅਤੇ ਕਿਸਾਨਾਂ ਨੂੰ ਤੋਹਫਾ ਦਿੱਤਾ ਸੀ।ਕੇਂਦਰ ਸਰਕਾਰ ਨੇ ਸਾਉਣੀ ਲਈ ਝੋਨੇ ਦੀ ਐੱਮਐੱਸਪੀ ‘ਚ 50 ਤੋਂ 83 ਫੀਸਦੀ ਤੱਕ ਦਾ ਵਾਧਾ ਕੀਤਾ ਸੀ।ਦੱਸਣਯੋਗ ਹੈ ਕਿ ਕੇਂਦਰ ਸਰਕਾਰ ਵਲੋਂ ਜੋ ਕਾਨੂੰਨ ਲਾਏ ਗਏ ਹਨ ਉਨ੍ਹਾਂ ਨੂੰ ਲੈ ਕੇ ਕਈ ਸਿਆਸੀ ਦਲਾਂ ਅਤੇ ਕਿਸਾਨ ਸੰਗਠਨਾਂ ਨੇ ਸ਼ੰਕਾ ਜਾਹਿਰ ਕੀਤੀ ਸੀ।ਕਿਸਾਨ ਸੰਗਠਨ ਦਾ ਕਹਿਣਾ ਸੀ ਕਿ ਕੇਂਦਰ ਦੇ ਨਵੇਂ ਕਾਨੂੰਨਾਂ ਤੋਂ ਐੱਮਐੱਸਪੀ ਖਤਮ ਹੋ ਜਾਵੇਗੀ।ਜਦੋਂ ਕਿ ਕੇਂਦਰ ਨੇ ਕਿਹਾ ਸੀ ਕਿ ਐੱਮਐੱਸਪੀ ਜਾਰੀ ਰਹੇਗੀ।ਹਾਲਾਂਕਿ, ਸਿਆਸੀ ਦਲਾਂ ਦੀ ਅਪੀਲ ਸੀ ਕਿ ਐੱਮਐੱਸਪੀ ਨੂੰ ਕੇਂਦਰ ਨੂੰ ਬਿੱਲ ‘ਚ ਸ਼ਾਮਲ ਕਰਨਾ ਚਾਹੀਦਾ।
ਇਹ ਵੀ ਦੇਖੋ:Lakha Sidhana ਦਾ Harjit Grewal ਨੂੰ ਠੋਕਵਾਂ ਜਵਾਬ, ”ਅਸੀਂ ਗੈਂਗਸਟਰ ਹੀ ਚੰਗੇ