ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੂੰ ਪ੍ਰਧਾਨ ਮੰਤਰੀ ਉਜਵਲਾ ਯੋਜਨਾ ਦੇ ਲਾਭਪਾਤਰੀਆਂ ਲਈ ਸਬਸਿਡੀ ਨੂੰ ਵਧਾ ਕੇ 300 ਰੁਪਏ ਕਰਨ ਦਾ ਐਲਾਨ ਕੀਤਾ। ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਕੈਬਨਿਟ ਫੈਸਲਿਆਂ ‘ਤੇ ਬ੍ਰੀਫਿੰਗ ਦੌਰਾਨ ਕਿਹਾ ਕਿ ਸਰਕਾਰ ਨੇ ਪ੍ਰਧਾਨ ਮੰਤਰੀ ਉਜਵਲਾ ਯੋਜਨਾ ਦੇ ਲਾਭਪਾਤਰੀਆਂ ਲਈ ਸਬਸਿਡੀ ਰਕਮ 200 ਰੁਪਏ ਤੋਂ ਵਧਾ ਕੇ 300 ਰੁਪਏ ਪ੍ਰਤੀ ਐੱਲਪੀਜੀ ਸਿਲੰਡਰ ਕਰ ਦਿੱਤੀ ਹੈ। ਕੇਂਦਰੀ ਮੰਤਰੀ ਮੰਡਲ ਨੇ ਇਸ ਸਾਲ ਅਗਸਤ ਵਿਚ ਪ੍ਰਤੀ ਘਰੇਲੂ ਐੱਲਪੀਜੀ ਸਿਲੰਡਰ ‘ਤੇ 200 ਰੁਪਏ ਦੀ ਸਬਸਿਡੀ ਨੂੰ ਮਨਜ਼ੂਰੀ ਦਿੱਤੀ ਸੀ ਅਤੇ ਉਜਵਲਾ ਯੋਜਨਾ ਦੇ ਲਾਭਪਾਤਰੀਆਂ ਲਈ ਮੌਜੂਦਾ ਸਬਸਿਡੀ ਵਿਚ ਵੀ 200 ਰੁਪਏ ਦਾ ਵਾਧਾ ਕੀਤਾ ਸੀ।
ਉਜਵਲਾ ਲਾਭਪਾਤਰੀ ਫਿਲਹਾਲ 14.2 ਕਿਲੋਗ੍ਰਾਮ ਦੇ LPG ਸਿਲੰਡਰ ਲਈ 703 ਰੁਪਏ ਦਿੰਦੇ ਹਨ ਜਦੋਂ ਕਿ ਇਸ ਦਾ ਬਾਜ਼ਾਰ ਮੁੱਲ 903 ਰੁਪਏ ਹੈ। ਕੇਂਦਰੀ ਮੰਤਰੀ ਮੰਡਲ ਦੇ ਫੈਸਲੇ ਦੇ ਬਾਅਦ ਉਨ੍ਹਾਂ ਨੂੰ ਸਿਲੰਡਰ 603 ਰੁਪਏ ਵਿਚ ਮਿਲੇਗਾ। ਪੀਐੱਮਯੂਵਾਈ ਨੂੰ ਇਕ ਸਫਲ ਸਮਾਜਿਕ ਕਲਿਆਣ ਯੋਜਨਾ ਵਜੋਂ ਵਿਆਪਕ ਤੌਰ ਤੋਂ ਸਰਾਹਿਆ ਗਿਆ ਹੈ ਜਿਸ ਨੇ 2016 ਵਿੱਚ ਦੇਸ਼ ਵਿੱਚ ਐਲਪੀਜੀ ਦੀ ਪ੍ਰਵੇਸ਼ ਨੂੰ 62% ਤੋਂ ਵਧਾ ਕੇ ਹੁਣ ਸੰਤ੍ਰਿਪਤ ਕਰਨ ਵਿੱਚ ਵੱਡਾ ਯੋਗਦਾਨ ਪਾਇਆ ਹੈ।
ਇਹ ਵੀ ਪੜ੍ਹੋ : ਲੁਧਿਆਣਾ : ਪੁਲਿਸ ਲਾਈਨ ‘ਚ ਤਾਇਨਾਤ ਮੁਲਾਜ਼ਮ ਦੀ ਗੋ.ਲੀ ਲੱਗਣ ਨਾਲ ਮੌ.ਤ, 2016 ‘ਚ ਹੋਇਆ ਸੀ ਭਰਤੀ
ਇਸ ਦੇ ਨਾਲ ਹੀ ਇਸ ਯੋਜਨਾ ਤਹਿਤ ਫਾਇਦਾ ਲੈਣ ਵਾਲੀਆਂ ਮਹਿਲਾਵਾਂ ਦੀ ਗਿਣਤੀ ਵਧ ਕੇ 10.35 ਕਰੋੜ ਹੋ ਜਾਵੇਗੀ। ਇਸ ‘ਤੇ ਕੁੱਲ 1650 ਕਰੋੜ ਰੁਪਏ ਦਾ ਖਰਚ ਆਏਗਾ ਜਿਸ ਦਾ ਬੋਝ ਕੇਂਦਰ ਸਰਕਾਰ ਚੁੱਕੇਗੀ। ਇਹ ਰਕਮ ਜਨਤਕ ਖੇਤਰ ਦੀਆਂ ਪੈਟਰੋਲੀਅਮ ਮਾਰਕੀਟਿੰਗ ਕੰਪਨੀਆਂ ਨੂੰ ਜਾਰੀ ਕੀਤੀ ਜਾਵੇਗੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਫੈਸਲੇ ‘ਤੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਪ੍ਰਦੂਸ਼ਣ ਮੁਕਤ ਰਸੋਈ ਤੇ ਮਹਿਲਾਵਾਂ ਨੂੰ ਵਧੀਆ ਸਿਹਤ ਨਿਸ਼ਚਿਤ ਕਰਨ ਦੀ ਸਰਵਉੱਚ ਪਹਿਲ ਦਿੰਦੀ ਹੈ। ਪ੍ਰਧਾਨ ਮੰਤਰੀ ਮੋਦੀ ਨੇ ਸੋਸ਼ਲ ਮੀਡੀਆ ‘ਤੇ ਕਿਹਾ ਕਿ ਦੇਸ਼ ਭਰ ਵਿਚ ਹਰ ਪਰਿਵਾਰ ਨੂੰ ਪ੍ਰਦੂਸ਼ਣ ਮੁਕਤ ਰਸੋਈ ਨਿਸ਼ਚਿਤ ਕਰਨਾ ਸਾਡੀ ਸਰਕਾਰ ਦੀ ਪਹਿਲ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -: