UK re-helps India in covid crisis: ਦੇਸ਼ ਵਿੱਚ ਕੋਰੋਨਾ ਮਹਾਂਮਾਰੀ ਦੀ ਦੂਜੀ ਲਹਿਰ ਦਾ ਕਹਿਰ ਜਾਰੀ ਹੈ । ਦੇਸ਼ ਵਿੱਚ ਰੋਜ਼ਾਨਾ ਲੱਖਾਂ ਮਾਮਲੇ ਸਾਹਮਣੇ ਆ ਰਹੇ ਹਨ । ਜਿਸ ਕਾਰਨ ਬਹੁਤ ਸਾਰੇ ਦੇਸ਼ ਮਦਦ ਲਈ ਅੱਗੇ ਆਏ ਹਨ । ਇਸ ਵਿਚਾਲੇ ਕੋਰੋਨਾ ਨਾਲ ਨਜਿੱਠਣ ਲਈ ਬ੍ਰਿਟੇਨ ਵੱਲੋਂ 1200 ਆਕਸੀਜਨ ਸਿਲੰਡਰ ਭਾਰਤ ਭੇਜੇ ਗਏ ਹਨ।
ਇਸ ਸਬੰਧੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਟਵੀਟ ਕਰ ਕੇ ਜਾਣਕਾਰੀ ਦਿੱਤੀ। ਉਨ੍ਹਾਂ ਨੇ ਟਵੀਟ ਕਰਦਿਆਂ ਲਿਖਿਆ, “ਅੱਜ ਬ੍ਰਿਟਿਸ਼ ਆਕਸੀਜਨ ਕੰਪਨੀ ਤੋਂ 1200 ਆਕਸੀਜਨ ਸਿਲੰਡਰ ਭਾਰਤ ਆਏ ਹਨ।
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਬ੍ਰਿਟੇਨ ਤੋਂ ਤਿੰਨ ਆਕਸੀਜਨ ਜੈਨਰੇਟਰ ਅਤੇ 1000 ਵੈਂਟੀਲੇਟਰਾਂ ਦੀ ਇੱਕ ਖੇਪ ਬ੍ਰਿਟੇਨ ਤੋਂ ਭਾਰਤ ਆਈ ਸੀ । ਜਿਸ ਵਿੱਚ ਹਰੇਕ ਜੈਨਰੇਟਰ ਇੱਕ ਮਿੰਟ ਵਿੱਚ 500 ਲੀਟਰ ਆਕਸੀਜਨ ਦਾ ਉਤਪਾਦਨ ਕਰ ਸਕਦਾ ਹੈ, ਜੋ ਇੱਕ ਸਮੇਂ ਵਿੱਚ 50 ਲੋਕਾਂ ਦਾ ਇਲਾਜ ਕਰਨ ਲਈ ਕਾਫ਼ੀ ਹੈ । ਇਸ ਤੋਂ ਪਹਿਲਾਂ ਵੀ UK ਵੱਲੋਂ ਵੱਡੀ ਗਿਣਤੀ ਵਿੱਚ ਡਾਕਟਰੀ ਉਪਕਰਣ ਭੇਜੇ ਜਾ ਚੁੱਕੇ ਹਨ ।
ਗੌਰਤਲਬ ਹੈ ਕਿ ਕੋਰੋਨਾ ਸੰਕਟ ਵਿੱਚ ਫਸੇ ਭਾਰਤ ਦੀ ਮਦਦ ਅੱਜ ਇੰਡੋਨੇਸ਼ੀਆ ਵੱਲੋਂ ਵੀ 200 ਆਕਸੀਜਨ ਕੰਸਨਟ੍ਰੇਟਰ ਭਾਰਤ ਭੇਜੇ ਗਏ ਹਨ।