ਹਰਿਆਣਾ ਦੇ ਝੱਜਰ ਜ਼ਿਲ੍ਹੇ ਵਿੱਚ ਇੱਕ ਮਾਮੇ ਨੇ ਆਪਣੀਆਂ ਭਾਣਜੀਆਂ ਦੇ ਵਿਆਹ ਵਿੱਚ 1 ਕਰੋੜ ਰੁਪਏ ਨਾਨਕ ਛੱਕ ਵਜੋਂ ਦਿੱਤੇ ਹਨ, ਜੋ ਕਾਫੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਝੱਜਰ ਜ਼ਿਲ੍ਹੇ ਦੇ ਪਿੰਡ ਸਿਕੰਦਰਪੁਰ ਦੀ ਧੀ ਸ਼ਿਵਾਨੀ ਅਤੇ ਸ਼ੀਤਲ ਦਾ ਵਿਆਹ ਸੀ । ਉਨ੍ਹਾਂ ਦਾ ਵਿਆਹ ਪਾਣੀਪਤ ਦੇ ਪਿੰਡ ਬਾਪੌਲੀ ਪਿੰਡ ਵਿੱਚ ਹੋਇਆ ਹੈ । ਵਿਆਹ ਦੇ ਕੁਝ ਘੰਟੇ ਪਹਿਲਾਂ ਨਾਨਕ ਛੱਕ ਦੀ ਰਸਮ ਅਦਾ ਕੀਤੀ ਗਈ । ਇਸ ਵਿੱਚ ਰੇਵਾੜੀ ਜ਼ਿਲ੍ਹੇ ਦੇ ਉਦਯੋਗਿਕ ਕਸਬਾ ਬਾਵਲ ਦੇ ਪਿੰਡ ਮੁੰਡਾਵਾਸ ਵਾਸੀ ਓਮਪ੍ਰਕਾਸ਼ ਨਾਨਕ ਛੱਕ ਲੈ ਕੇ ਪਹੁੰਚੇ।
ਜਦੋਂ ਮਾਮਾ ਨਾਨਕ ਛੱਕ ਦੀ ਰਸਮ ਵਿੱਚ 500-500 ਰੁਪਏ ਦੇ ਨੋਟ ਕੱਢਣ ਲੱਗੇ ਤਾਂ ਸਮਾਗਮ ਵਿੱਚ ਮੌਜੂਦ ਹਰ ਕੋਈ ਦੰਗ ਰਹਿ ਗਿਆ । ਓਮਪ੍ਰਕਾਸ਼ ਨੇ ਆਪਣੀਆਂ ਦੋਨੋਂ ਭਾਣਜੀਆਂ ਦੇ ਵਿਆਹ ਵਿੱਚ 1 ਕਰੋੜ 11 ਲੱਖ 151 ਰੁਪਏ ਨਕਦ ਅਤੇ 15 ਤੋਲੇ ਸੋਨਾ ਅਤੇ ਅੱਧਾ ਕਿੱਲੋ ਚਾਂਦੀ ਦਿੱਤੀ । ਨਾਨਕ ਛੱਕ ਦੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ ‘ਤੇ ਬਹੁਤ ਜ਼ਿਆਦਾ ਵਾਇਰਲ ਹੋ ਰਹੀਆਂ ਹਨ।
ਮਿਲੀ ਜਾਣਕਾਰੀ ਅਨੁਸਾਰ ਸ਼ਿਵਾਨੀ ਅਤੇ ਸ਼ੀਤਲ ਦਾ ਮਾਮਾ ਓਮਪ੍ਰਕਾਸ਼ ਜ਼ਿਮੀਂਦਾਰ ਹੈ ਅਤੇ ਅਮੀਰ ਪਰਿਵਾਰ ਨਾਲ ਸਬੰਧ ਰੱਖਦਾ ਹੈ। ਉਸ ਨੇ ਆਪਣੀ ਭੈਣ ਦਾ ਵਿਆਹ ਵੀ ਬੜੀ ਧੂਮ-ਧਾਮ ਨਾਲ ਕੀਤਾ ਸੀ ਅਤੇ ਹੁਣ ਉਸ ਨੇ ਆਪਣੀਆਂ ਭਾਣਜੀਆਂ ਦਾ ਵਿਆਹ ਵੀ ਬੜੀ ਧੂਮ-ਧਾਮ ਨਾਲ ਕਰਵਾਇਆ ਹੈ।
ਵੀਡੀਓ ਲਈ ਕਲਿੱਕ ਕਰੋ -: