Under UAPA New Law: UAPA ਦੇ ਨਵੇਂ ਕਾਨੂੰਨ ਤਹਿਤ ਪਾਏ ਗਏ ਮੁਲਜ਼ਮਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਅੱਤਵਾਦੀ ਗਤੀਵਿਧੀਆਂ ਵਿੱਚ ਸ਼ਾਮਿਲ ਲੋਕਾਂ ਦੀ ਜਾਇਦਾਦ ਜ਼ਬਤ ਕਰ ਲਈ ਜਾਵੇਗੀ। ਗ੍ਰਹਿ ਮੰਤਰਾਲੇ ਨੇ 44 ਅਧਿਕਾਰੀਆਂ ਦੀ ਇੱਕ ਵਿਸ਼ੇਸ਼ ਟੀਮ ਬਣਾਈ ਹੈ । ਇਹ ਅਧਿਕਾਰੀ UAPA ਐਕਟ ਤਹਿਤ ਦਰਜ ਕੀਤੇ ਗਏ ਦੋਸ਼ੀਆਂ ਦੀ ਜਾਇਦਾਦ ਦੀ ਨਿਗਰਾਨੀ ਕਰਨਗੇ । ਨਾਲ ਹੀ, ਇਹ ਟੀਮ ਆਪਣੀ ਜਾਇਦਾਦ ਜ਼ਬਤ ਕਰਨ ਅਤੇ ਬੈਂਕ ਖਾਤੇ ਨੂੰ ਜਮਾ ਕਰਨ ਲਈ ਕਹੇਗੀ।
ਗ੍ਰਹਿ ਮੰਤਰਾਲੇ ਦੇ ਸੂਤਰਾਂ ਅਨੁਸਾਰ ਇਹ ਟੀਮ ਭਾਰਤ ਵਿੱਚ ਅੱਤਵਾਦ ਫੈਲਾਉਣ ਜਾਂ ਦਹਿਸ਼ਤ ਵਿੱਚ ਸ਼ਾਮਿਲ ਹੋਣ ਵਾਲੇ ਸਾਰੇ ਵਿਅਕਤੀਆਂ ਦੀ ਜਾਇਦਾਦ ‘ਤੇ ਨਜ਼ਰ ਰੱਖੇਗੀ । ਇਸ ਟੀਮ ਵਿੱਚ ਇੰਟੈਲੀਜੈਂਸ ਬਿਊਰੋ (IB), ਵਿੱਤ ਇੰਟੈਲੀਜੈਂਸ (FIU), ਆਰਬੀਆਈ, ਗ੍ਰਹਿ ਮੰਤਰਾਲੇ, ਸੇਬੀ, ਰਾਜਾਂ ਦੇ ATS, ਰਾਜਾਂ ਦੇ ਸੀਆਈਡੀ ਅਤੇ ਹੋਰ ਵਿਭਾਗ ਸ਼ਾਮਿਲ ਹੋਣਗੇ। ਗ੍ਰਹਿ ਮੰਤਰਾਲੇ ਦੇ ਸੂਤਰਾਂ ਅਨੁਸਾਰ ਇਹ 44 ਅਧਿਕਾਰੀ ਵਿਦੇਸ਼ ਮੰਤਰਾਲੇ, ਸੰਯੁਕਤ ਰਾਸ਼ਟਰ ਵਿੱਚ ਅੱਤਵਾਦੀ ਘੋਸ਼ਿਤ ਕੀਤੇ ਗਏ ਲੋਕਾਂ ਦੀ ਸੂਚੀ ਦੇਵੇਗਾ ਜੋ ਗ੍ਰਹਿ ਮੰਤਰਾਲੇ ਰਾਜਾਂ ਨਾਲ ਸਾਂਝਾ ਕਰੇਗਾ । ਇਸ ਤੋਂ ਇਲਾਵਾ ਗ੍ਰਹਿ ਮੰਤਰਾਲੇ ਅੱਤਵਾਦੀਆਂ ਦੀ ਜਾਇਦਾਦ ਦਾ ਪਤਾ ਲਗਾ ਕੇ ਉਸ ਨੂੰ ਜ਼ਬਤ ਕਰ ਲਵੇਗਾ, ਜਿਨ੍ਹਾਂ ਦੀ ਸੂਚੀ ਨਵੇਂ UAPA ਐਕਟ ਤਹਿਤ ਘੋਸ਼ਿਤ ਕੀਤੀ ਗਈ ਹੈ।
ਸੂਤਰਾਂ ਅਨੁਸਾਰ ਗ੍ਰਹਿ ਮੰਤਰਾਲੇ ਨੇ ਨਵੇਂ UAPA ਕਾਨੂੰਨ ਤਹਿਤ ਦਾਊਦ ਇਬਰਾਹਿਮ, ਮਸੂਦ ਅਜ਼ਹਰ, ਜ਼ਾਕਿਰ-ਉਰ-ਰਹਿਮਾਨ ਲਖਵੀ ਅਤੇ ਹਾਫਿਜ਼ ਸਈਦ ਨੂੰ ਅੱਤਵਾਦੀ ਘੋਸ਼ਿਤ ਕੀਤਾ ਹੈ। ਇਹ ਗ੍ਰਹਿ ਮੰਤਰਾਲੇ ਦਾ ਇੱਕ ਮਹੱਤਵਪੂਰਣ ਕਦਮ ਹੈ, ਜਿਸ ਰਾਹੀਂ 44 ਵਿਸ਼ੇਸ਼ ਅਧਿਕਾਰੀ ਵਿੱਤੀ ਮੰਤਰਾਲੇ, ਗ੍ਰਹਿ ਮੰਤਰਾਲੇ ਅਤੇ ਰਾਜਾਂ ਨਾਲ ਤਾਲਮੇਲ ਕਰ ਕਰ ਕੇ ਜੋ ਵਿਅਕਤੀ UAPA ਐਕਟ ਅਧੀਨ ਦੋਸ਼ੀ ਹੋਵੇਗਾ ਉਸ ਦੀ ਛਾਣਬੀਣ ਕਰ ਕੇ ਉਸਦੀ ਜਾਇਦਾਦ ਨੂੰ ਜ਼ਬਤ ਕਰਨ ਦੀ ਪ੍ਰਕਿਰਿਆ ਨੂੰ ਤੇਜ਼ ਕੀਤਾ ਜਾਵੇਗਾ ।