ਵਿੱਤ ਮੰਤਰੀ ਨਿਰਮਲਾ ਸੀਤਾਰਮਨ ਮੰਗਲਵਾਰ ਨੂੰ ਆਪਣਾ ਚੌਥਾ ਬਜਟ ਕਰ ਰਹੇ ਹਨ। ਸੀਤਾਰਮਨ ਨੇ 2019 ਵਿੱਚ ਆਪਣਾ ਪਹਿਲਾ ਬਜਟ ਪੇਸ਼ ਕੀਤਾ ਸੀ। ਉਨ੍ਹਾਂ ਨੇ ਇਹ ਬਜਟ ਪੇਸ਼ ਕਰਦਿਆਂ ਕਿਹਾ ਕਿ ਇਸ ਬਜਟ ਵਿੱਚ ਵਿਕਾਸ ਨੂੰ ਤਰਜੀਹ ਦਿੱਤੀ ਗਈ ਹੈ। ਬਜਟ 2022 ਵਿੱਚ ਆਮ ਆਦਮੀ ਨੂੰ ਕੋਈ ਰਾਹਤ ਨਹੀਂ ਦਿੱਤੀ ਗਈ ਹੈ। ਇਨਕਮ ਟੈਕਸ ਸਲੈਬ ਵਿੱਚ ਕਿਸੇ ਵੀ ਤਰ੍ਹਾਂ ਦਾ ਬਦਲਾਅ ਨਹੀਂ ਕੀਤਾ ਗਿਆ ਹੈ। ਜਿਸਦਾ ਸਿੱਧਾ ਮਤਲਬ ਹੈ ਕਿ ਟੈਕਸ ਦੇ ਰੂਪ ਵਿੱਚ ਜਾਣ ਵਾਲੀ ਪੂੰਜੀ ‘ਤੇ ਕੋਈ ਬਚਤ ਨਹੀਂ ਮਿਲੇਗੀ। ਜਿਸ ਤੋਂ ਬਾਅਦ ਵਿਰੋਧੀ ਕਾਰਪੋਰੇਟ ਟੈਕਸ ਤੇ ਸਰਚਾਰਜ ਵਿੱਚ ਕਟੌਤੀ ਤੇ ਇਨਕਮ ਟੈਕਸ ਵਿੱਚ ਕੋਈ ਬਦਲਾਅ ਨਹੀਂ ਕਰਨ ਦੇ ਵਿਸ਼ੇ ਦੇ ਮੁੱਦੇ ਬਣਾਉਣਗੇ।
ਵੀਡੀਓ ਲਈ ਕਲਿੱਕ ਕਰੋ -: