ਵਿੱਤ ਮੰਤਰੀ ਸੀਤਾਰਮਨ ਵੱਲੋਂ ਮੰਗਲਵਾਰ ਨੂੰ ਸਾਲ 2022 ਦਾ ਤੇ ਆਪਣਾ ਚੌਥਾ ਬਜਟ ਪੇਸ਼ ਕੀਤਾ ਗਿਆ । ਅੱਜ ਦੇ ਬਜਟ ਵਿੱਚ ਕਈ ਵੱਡੇ ਐਲਾਨ ਕੀਤੇ ਗਏ ਹਨ । ਬਜਟ ਪੇਸ਼ ਹੋਣ ਤੋਂ ਬਾਅਦ ਕੁਝ ਚੀਜ਼ਾਂ ਮਹਿੰਗੀਆਂ ਹੋ ਜਾਣਗੀਆਂ ਅਤੇ ਕੁਝ ਚੀਜ਼ਾਂ ਸਸਤੀਆਂ ਹੋ ਜਾਣਗੀਆਂ । ਆਓ ਤੁਹਾਨੂੰ ਦੱਸਦੇ ਹਾਂ ਕਿ ਬਜਟ ਵਿੱਚ ਕਿਹੜੀਆਂ-ਕਿਹੜੀਆਂ ਚੀਜ਼ਾਂ ਸਸਤੀਆਂ ਹੋਣਗੇ ਤੇ ਕਿਹੜੀਆਂ ਮਹਿੰਗੀਆਂ :
ਸਸਤਾ ਹੋਣ ਵਾਲਾ ਸਾਮਾਨ
- ਵਿਦੇਸ਼ਾਂ ਤੋਂ ਆਉਣ ਵਾਲੀਆਂ ਮਸ਼ੀਨਾਂ ਸਸਤੀਆਂ ਹੋਣਗੀਆਂ
- ਕੱਪੜਾ ਅਤੇ ਚਮੜੇ ਦਾ ਸਾਮਾਨ ਸਸਤਾ ਹੋਵੇਗਾ
- ਖੇਤੀ ਸੰਦ ਸਸਤੇ ਹੋਣਗੇ
- ਮੋਬਾਈਲ ਚਾਰਜਰ
- ਜੁੱਤੀਆਂ-ਚੱਪਲਾਂ
- ਹੀਰੇ ਦੇ ਗਹਿਣੇ
- ਪੈਕੇਜਿੰਗ ਬਕਸੇ
- ਜੇਮਸ ਐਂਡ ਜਿਊਲਰੀ
ਮਹਿੰਗਾ ਹੋਣ ਵਾਲਾ ਸਾਮਾਨ
- ਛੱਤਰੀ
- ਕੈਪੀਟਲ ਗੁਡਸ
- ਬਿਨ੍ਹਾਂ ਬਲੇਂਡਿੰਗ ਵਾਲੇ ਬਾਲਣ
- ਇਮਿਟੇਸ਼ਨ ਜਿਊਲਰੀ
ਕਸਟਮ ਡਿਊਟੀ ਘਟਾਈ
ਬਜਟ ਵਿੱਚ ਸਰਕਾਰ ਵੱਲੋਂ ਜੇਮਸ ਐਂਡ ਜਿਊਲਰੀ ‘ਤੇ ਕਸਟਮ ਡਿਊਟੀ ਵਿੱਚ ਕਟੌਤੀ ਕੀਤੀ ਗਈ ਹੈ। ਕਸਟਮ ਡਿਊਟੀ ਵਿੱਚ 5 ਫੀਸਦੀ ਦੀ ਕਟੌਤੀ ਕੀਤੀ ਗਈ ਹੈ। ਇਸ ਤੋਂ ਇਲਾਵਾ ਸਰਕਾਰ ਨੇ ਕੱਟੇ ਅਤੇ ਪਾਲਿਸ਼ ਕੀਤੇ ਹੀਰਿਆਂ ‘ਤੇ ਕਸਟਮ ਡਿਊਟੀ ਵੀ ਘਟਾ ਦਿੱਤੀ ਹੈ । ਇਸ ‘ਤੇ ਵੀ 5 ਫੀਸਦੀ ਦੀ ਕਟੌਤੀ ਕੀਤੀ ਗਈ ਹੈ। ਸਟੀਲ ਸਕਰੈਪ ‘ਤੇ ਕਸਟਮ ਡਿਊਟੀ ਨੂੰ ਇੱਕ ਸਾਲ ਲਈ ਵਧਾ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਮੈਂਥਾ ਆਇਲ ‘ਤੇ ਵੀ ਕਸਟਮ ਡਿਊਟੀ ਘਟਾ ਦਿੱਤੀ ਗਈ ਹੈ।
ਇਹ ਵੀ ਪੜ੍ਹੋ: ਬਜਟ 2022 : ਵਿਦੇਸ਼ ਜਾਣ ਵਾਲਿਆਂ ਨੂੰ ਸਾਲ 2022-23 ਤੋਂ ਮਿਲਣਗੇ ਚਿਪ ਵਾਲੇ ਈ-ਪਾਸਪੋਰਟ
ਇਨ੍ਹਾਂ ਚੀਜ਼ਾਂ ‘ਤੇ ਵਧੀ ਕਸਟਮ ਡਿਊਟੀ
ਜੇਕਰ ਇੱਥੇ ਕਸਟਮ ਡਿਊਟੀ ਵਿੱਚ ਵਾਧੇ ਦੀ ਗੱਲ ਕੀਤੀ ਜਾਵੇ ਤਾਂ ਇਸ ਬਜਟ ਵਿੱਚ ਕੈਪੀਟਲ ਗੁਡਸ ਤੇ ਆਯਾਤ ਡਿਊਟੀ ‘ਤੇ ਕਸਟਮ ਡਿਊਟੀ ਨੂੰ 7.5 ਫੀਸਦੀ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਇਮੀਟੇਸ਼ਨ ਜਿਊਲਰੀ ‘ਤੇ ਵੀ ਕਸਟਮ ਡਿਊਟੀ ਵਧਾਈ ਗਈ ਹੈ । ਵਿਦੇਸ਼ੀ ਛਤਰੀਆਂ ਦੀਆਂ ਕੀਮਤਾਂ ਵਿੱਚ ਵਾਧਾ ਕੀਤਾ ਜਾਵੇਗਾ । ਇਸ ਤੋਂ ਇਲਾਵਾ ਬਿਨ੍ਹਾਂ ਬਲੇਂਡਿੰਗ ਵਾਲੇ ਬਾਲਣ ਦੀਆਂ ਕੀਮਤਾਂ ਵਿੱਚ ਵੀ ਵਾਧਾ ਹੋਇਆ ਹੈ।
ਵੀਡੀਓ ਲਈ ਕਲਿੱਕ ਕਰੋ -: