Union Cabinet meeting today: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਬੁੱਧਵਾਰ ਯਾਨੀ ਕਿ ਅੱਜ ਕੇਂਦਰੀ ਕੈਬਨਿਟ ਦੀ ਮੀਟਿੰਗ ਹੋਣੀ ਹੈ। ਅੱਜ ਦੀ ਬੈਠਕ ਨਾਲ ਜੰਮੂ-ਕਸ਼ਮੀਰ ਲਈ ਇੱਕ ਵੱਡੇ ਆਰਥਿਕ ਪੈਕੇਜ ਨੂੰ ਮਨਜ਼ੂਰੀ ਮਿਲ ਸਕਦੀ ਹੈ। ਜੇ ਸੂਤਰਾਂ ਦੀ ਮੰਨੀਏ ਤਾਂ ਕੇਂਦਰ ਸਰਕਾਰ ਜੰਮੂ-ਕਸ਼ਮੀਰ ਲਈ 28 ਹਜ਼ਾਰ ਕਰੋੜ ਰੁਪਏ ਦੇ ਉਦਯੋਗਿਕ ਪੈਕੇਜ ਨੂੰ ਮਨਜ਼ੂਰੀ ਦੇ ਸਕਦੀ ਹੈ।
ਦਰਅਸਲ, ਕੇਂਦਰੀ ਮੰਤਰੀ ਮੰਡਲ ਦੀ ਇਹ ਬੈਠਕ ਬੁੱਧਵਾਰ ਸਵੇਰੇ ਕਰੀਬ 10.30 ਵਜੇ ਹੋਣੀ ਹੈ। ਗੌਰਤਲਬ ਹੈ ਕਿ ਐਇਸ ਤੋਂ ਪਹਿਲਾਂ ਵੀ ਹਾਲ ਹੀ ਵਿੱਚ ਪਿਛਲੀ ਕੈਬਿਨੇਟ ਬੈਠਕਾਂ ਵਿੱਚ MSP ਨੂੰ ਮਨਜ਼ੂਰੀ ਤੇ ਵਿਸ਼ੇਸ਼ ਪੈਕੇਜ ਦਾ ਐਲਾਨ ਕੀਤਾ ਜਾ ਚੁੱਕਿਆ ਹੈ।
ਦੱਸ ਦੇਈਏ ਕਿ ਜੰਮੂ-ਕਸ਼ਮੀਰ ਇਸ ਸਮੇਂ ਕੇਂਦਰੀ ਸ਼ਾਸਤ ਪ੍ਰਦੇਸ਼ ਹੈ ਅਤੇ ਇਸ ਖੇਤਰ ਵਿੱਚ ਨਿਵੇਸ਼ ਨੂੰ ਉਤਸ਼ਾਹਤ ਕਰਨਾ ਕੇਂਦਰ ਦੀ ਲਗਾਤਾਰ ਕੋਸ਼ਿਸ਼ ਹੈ ਤਾਂ ਜੋ ਬਾਹਰੋਂ ਉਦਯੋਗ ਇੱਥੇ ਆ ਸਕਣ ਅਤੇ ਸਥਾਨਕ ਖੇਤਰਾਂ ਵਿੱਚ ਰੁਜ਼ਗਾਰ ਪੈਦਾ ਕਰ ਸਕਣ। ਇਸ ਕੜੀ ਵਿੱਚ ਅੱਜ ਵਿੱਤੀ ਪੈਕੇਜ ਦਾ ਐਲਾਨ ਸੰਭਵ ਹੈ।
ਇਹ ਵੀ ਦੇਖੋ: ਮੋਦੀ ਨਾਲ ਮੁਲਾਕਾਤ ਤੋਂ ਬਾਅਦ ਪੱਤਰਕਾਰ ਦੇ ਸਵਾਲਾਂ ਤੇ ਕਿਉਂ ਭੜਕਿਆ ਹਰਜੀਤ ਗਰੇਵਾਲ ?