Union health minister Harsh Vardhan nominated: ਭਾਰਤ ਦੇ ਸਿਹਤ ਮੰਤਰੀ ਡਾ.ਹਰਸ਼ਵਰਧਨ ਨੂੰ ਗਲੋਬਲ ਅਲਾਇੰਸ ਫਾਰ ਵੈਕਸੀਨਸ ਐਂਡ ਇਮੀਊਨਾਈਜ਼ੇਸ਼ਨ (GAVI) ਦੇ ਬੋਰਡ ਦਾ ਮੈਂਬਰ ਨਾਮਜ਼ਦ ਕੀਤਾ ਗਿਆ ਹੈ । GAVI ਇੱਕ ਅੰਤਰਰਾਸ਼ਟਰੀ ਸੰਸਥਾ ਹੈ। ਇਹ ਸਾਲ 2000 ਵਿੱਚ ਬਣਾਈ ਗਈ ਸੀ। ਇਸ ਸੰਸਥਾ ਦਾ ਉਦੇਸ਼ ਦੁਨੀਆ ਦੇ ਗਰੀਬ ਦੇਸ਼ਾਂ ਵਿੱਚ ਰਹਿਣ ਵਾਲੇ ਬੱਚਿਆਂ ਨੂੰ ਅਜਿਹੀਆਂ ਬਿਮਾਰੀਆਂ ਦੇ ਟੀਕੇ ਮੁਹੱਈਆ ਕਰਵਾਉਣਾ ਹੈ, ਜਿਨ੍ਹਾਂ ਨੂੰ ਵੈਕਸੀਨ ਰਾਹੀਂ ਰੋਕਿਆ ਜਾ ਸਕਦਾ ਹੈ । ਕੋਰੋਨਾ ਵੈਕਸੀਨ ਦੀ ਉਡੀਕ ਵਿਚਾਲੇ ਇਹ ਭਾਰਤ ਲਈ ਇਕ ਮਾਣ ਵਾਲੀ ਖ਼ਬਰ ਹੈ। ਸਿਹਤ ਮੰਤਰਾਲੇ ਵੱਲੋਂ ਜਾਰੀ ਇੱਕ ਬਿਆਨ ਵਿੱਚ ਕਿਹਾ ਗਿਆ ਹੈ ਕਿ ਗਲੋਬਲ ਅਲਾਇੰਸ ਫਾਰ ਵੈਕਸੀਨਸ ਐਂਡ ਇਮੀਊਨਾਈਜ਼ੇਸ਼ਨ ਨੇ ਇਸ ਸੰਸਥਾ ਦੇ ਬੋਰਡ ‘ਤੇ ਡਾ: ਹਰਸ਼ਵਰਧਨ ਨੂੰ ਨਿਯੁਕਤ ਕੀਤਾ ਹੈ।
ਡਾ: ਹਰਸ਼ਵਰਧਨ ਇਸ ਬੋਰਡ ਵਿੱਚ ਦੋ ਸਾਲ ਰਹਿਣਗੇ । ਇੱਥੇ ਉਨ੍ਹਾਂ ਦਾ ਕਾਰਜਕਾਲ 1 ਜਨਵਰੀ 2021 ਤੋਂ ਲੈ ਕੇ 31 ਦਸੰਬਰ 2023 ਤੱਕ ਰਹੇਗਾ। ਡਾ. ਹਰਸ਼ਵਰਧਨ GAVI ਬੋਰਡ ਵਿੱਚ ਦੱਖਣੀ ਪੂਰਬੀ ਖੇਤਰ ਖੇਤਰੀ ਦਫਤਰ ਪੱਛਮੀ ਪ੍ਰਸ਼ਾਂਤ ਖੇਤਰੀ ਦਫਤਰ (WPRO) ਦੀ ਨੁਮਾਇੰਦਗੀ ਕਰਨਗੇ। ਫਿਲਹਾਲ ਇਸ ਅਹੁਦੇ ਦੀ ਜ਼ਿੰਮੇਵਾਰੀ ਮਿਆਂਮਾਰ ਦੇ ਮੀਂਟ ਹਤਵੇ ਕੋਲ ਹੈ। ਇਸ ਸੰਸਥਾ ਵਿੱਚ ਸਰਕਾਰੀ ਸੰਸਥਾਵਾਂ ਤੋਂ ਇਲਾਵਾ ਨਿੱਜੀ ਸੰਸਥਾਵਾਂ ਨਾਲ ਜੁੜੇ ਮਾਹਿਰ ਵੀ ਸ਼ਾਮਿਲ ਹਨ। ਇਸਦਾ ਨਤੀਜਾ ਇਹ ਹੁੰਦਾ ਹੈ ਕਿ ਸੰਗਠਨ ਨੂੰ ਕਈ ਤਰ੍ਹਾਂ ਦੇ ਤਜਰਬੇ ਮਿਲਦੇ ਹਨ।
ਦੱਸ ਦੇਈਏ ਕਿ GAVI ਬੋਰਡ ਦੀ ਮੀਟਿੰਗ ਸਾਲ ਵਿੱਚ ਦੋ ਵਾਰ ਹੁੰਦੀ ਹੈ। ਬੋਰਡ ਦੇ ਮੈਂਬਰ ਇੱਕ ਵਾਰ ਜੂਨ ਵਿੱਚ ਜਾਂ ਦੂਜੀ ਵਾਰ ਨਵੰਬਰ ਜਾਂ ਦਸੰਬਰ ਵਿੱਚ ਬੈਠਦੇ ਹਨ। GAVI ਬੋਰਡ ਦੀਆਂ ਵੱਡੀਆਂ ਜ਼ਿੰਮੇਵਾਰੀਆਂ ਬਾਰੇ ਵਿਚਾਰ ਕਰਨ ਤਾਂ ਬੋਰਡ ਟੀਕਾ ਗੱਠਜੋੜ ਨੂੰ ਰਣਨੀਤਕ ਦਿਸ਼ਾ ਨਿਰਦੇਸ਼ ਦਿੰਦਾ ਹੈ ਅਤੇ ਇਸ ਦੇ ਲਾਗੂ ਹੋਣ ਦੀ ਨਿਗਰਾਨੀ ਕਰਦਾ ਹੈ।
ਇਹ ਵੀ ਦੇਖੋ: ਲੱਖੇ ਸਿਧਾਣੇ ਦਾ ਪਿਆ ਸਟੇਜ ਸੈਕਟਰੀ ਨਾਲ ਪੇਚਾ, ਹੇਠਾਂ ਉਤਰਿਆ ਤਾਂ ਪੈ ਗਿਆ ਘੇਰਾ,ਦੇਖੋ LIVE