union home minister amit shah: ਪੱਛਮੀ ਬੰਗਾਲ ‘ਚ ਮਿਦਨਾਪੁਰ ‘ਚ ਜਨਸਭਾ ਨੂੰ ਸੰਬੋਧਿਤ ਕਰਦੇ ਹੋਏ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਮੁੱਖ ਮੰਤਰੀ ਮਮਤਾ ਬੈਨਰਜੀ ‘ਤੇ ਤਿੱਖਾ ਨਿਸ਼ਾਨਾ ਸਾਧਿਆ ਹੈ।ਅਮਿਤ ਸ਼ਾਹ ਨੇ ਕਿਹਾ ਕਿ ਮਮਤਾ ਬੈਨਰਜੀ ਕਹਿੰਦੀ ਹੈ ਕਿ ਬੀਜੇਪੀ ਦੂਜੀ ਪਾਰਟੀਆਂ ‘ਚ ਲੋਕਾਂ ਨੂੰ ਲੈਂਦੀ ਹੈ।ਮੈਂ ਮਮਤਾ ਬੈਨਰਜੀ ਨੂੰ ਉਨੀਂ ਦਿਨਾਂ ਦੀ ਯਾਦ ਦਿਵਾਉਣਾ ਚਾਹੁੰਦਾ ਹਾਂ, ਜਦੋਂ ਉਹ ਕਾਂਗਰਸ ‘ਚ ਸੀ, ਉਨ੍ਹਾਂ ਨੇ ਜਦੋਂ ਕਾਂਗਰਸ ਛੱਡ ਕੇ ਤ੍ਰਿਣਮੂਲ ਕਾਂਗਰਸ ਬਣਾਈ ਤਾਂ ਉਹ ਦਲਬਦਲ ਨਹੀਂ ਸੀ ਕੀ?ਅਮਿਤ ਸ਼ਾਹ ਨੇ ਕਿਹਾ ਕਿ ਅੱਜ ਸਾਰੇ ਦਲਾਂ ਤੋਂ ਚੰਗੇ ਲੋਕ ਬੀਜੇਪੀ ‘ਚ ਆ ਗਏ ਹਨ।ਅੱਜ 1 ਐੱਮਪੀ, 9 ਐੱਮਐੱਲਏ ਸਮੇਤ ਕਈ ਨੇਤਾ ਬੀਜੇਪੀ ‘ਚ ਸ਼ਾਮਲ ਹੋਏ ਹਨ।ਅਮਿਤ ਸ਼ਾਹ ਨੇ ਕਿਹਾ ਕਿ ਅਜੇ ਤਾਂ ਸ਼ੁਰੂਆਤ ਹੋਈ ਹੈ, ਚੋਣਾਂ ਆਉਂਦੇ-ਆਉਂਦੇ ਤਾਂ ਮਮਤਾ ਦੀਦੀ ਤੁਸੀਂ ਤਾਂ ਇਕੱਲੇ ਰਹਿ ਜਾਓਗੇ।ਅਮਿਤ
ਸ਼ਾਹ ਨੇ ਕਿਹਾ ਕਿ ਸੁਭੇਂਦੂ ਅਧਿਕਾਰੀ ਦੀ ਅਗਵਾਈ ‘ਚ ਕਾਂਗਰਸ, ਤ੍ਰਿਣਮੂਲ, ਸੀਪੀਐੱਮ ਸਾਰੀਆਂ ਪਾਰਟੀਆਂ ਤੋਂ ਚੰਗੇ ਲਕਿ ਅੱਜ ਬੀਜੇਪੀ ‘ਚ ਨਰਿੰਦਰ ਮੋਦੀ ਦੀ ਅਗਵਾਈ ‘ਚ ਕੰਮ ਕਰਨ ਲਈ ਬੀਜੇਪੀ ਨਾਲ ਜੁੜੇ ਹਨ।ਅਮਿਤ ਸ਼ਾਹ ਨੇ ਕਿਹਾ ਕਿ ਦੀਦੀ ਕਹਿੰਦੀ ਹੈ ਕਿ ਬੀਜੇਪੀ ਦਲਬਦਲ ਕਰਾਉਂਦੀ ਹੈ।ਦੀਦੀ ਮੈਂ ਤੁਹਾਨੂੰ ਯਾਦ ਕਰਾਉਣ ਆਇਆ ਹਾਂ।ਜਦੋਂ ਤੁਸੀਂ ਕਾਂਗਰਸ ਛੱਡ ਕੇ ਤ੍ਰਿਣਮੂਲ ਬਣਾਈ ਤਾਂ ਉਹ ਦਲਬਦਲ ਨਹੀਂ ਸੀ?ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ ਕਿ ਬੀਜੇਪੀ ‘ਚ ਜੋ ਲੋਕ ਅੱਜ ਆ ਰਹੇ ਹਨ ਉਹ ਧਰਤੀ ਮਾਂ ਦੇ ਨਾਅਰਿਆਂ ਨਾਲ ਨਿਕਲੇ ਸਨ।ਪਰ ਮਮਤਾ ਦੀਦੀ ਦੀ ਸਰਕਾਰ ਨੇ ਧਰਤੀ ਮਾਂ ਦੇ ਨਾਅਰਿਆਂ ਨੂੰ ਤੋਲਾਬਾਜ਼ੀ, ਤ੍ਰਿਸ਼ਟੀਕਰਨ ਅਤੇ ਭਤੀਜਾਵਾਦ ‘ਚ ੋਪਰਿਵਰਤਿਤ ਕਰ ਦਿੱਤਾ।ਅਮਿਤ ਸ਼ਾਹ ਨੇ ਕਿਹਾ ਕਿ 300 ਤੋਂ ਵੱਧ ਬੀਜੇਪੀ ਕਾਰਜਕਰਤਾਵਾਂ ਨੇ ਬੰਗਾਲ ‘ਚ ਆਪਣੀ ਜਾਨ ਗੁਵਾਈ ਹੈ।ਅਸੀਂ ਝੁਕਣਾ ਨਹੀਂ।ਜਿੰਨਾ ਵੱਧ ਟੀਐੱਮਸੀ ‘ਤੇ ਹਮਲਾ ਕਰੇਗਾ, ਉਨੀਂ ਹੀ ਹਮਲਾਵਰ ਤਰੀਕੇ ਨਾਲ ਅਸੀਂ ਜਿੱਤ ਵੱਲ ਵਧਾਂਗੇ।