union home minister amit shah: ਅਮਿਤ ਸ਼ਾਹ ਨੇ ਬੰਗਾਲ ਦੌਰੇ ਦੇ ਪਹਿਲੇ ਦਿਨ ਭਾਵ ਸ਼ਨੀਵਾਰ ਨੂੰ ਮਿਦਨਾਪੁਰ ‘ਚ ਕਿਸਾਨ ਸਨਾਤਨ ਸਿੰਘ ਦੇ ਘਰ ਭੋਜਨ ਕੀਤਾ ਤਾਂ ਅੱਜ ਦੂਜੇ ਦੁਪਹਿਰ ‘ਚ ਅਮਿਤ ਸ਼ਾਹ ਬੀਰਭੂਮ ‘ਚ ਬਾਓਲ ਗਾਇਕ ਦੇ ਘਰ ਖਾਣਾ ਖਾਧਾ।ਅਮਿਤ ਸ਼ਾਹ ਨੇ ਇੱਕ ਬਾਉਲ ਗਾਇਕ ਦੇ ਘਰ ਬਿਲਕੁਲ ਸਧਾਰਨ ਖਾਣਾ ਖਾਧਾ।ਬੀਰਭੂਮ ‘ਚ ਅਮਿਤ ਸ਼ਾਹ ਵਾਸੂਦੇਵ ਬਾਉਲ ਦੇ ਘਰ ਪਹੁੰਚੇ।ਦੱਸਣਯੋਗ ਹੈ ਕਿ ਬਾਉਲ ਗਾਇਕਾਂ ਨੇ ਪ੍ਰੰਪਰਿਕ ਸੰਗੀਤ ਦੇ ਨਾਲ ਅਮਿਤ ਸ਼ਾਹ ਦਾ ਸਵਾਗਤ ਕੀਤਾ।ਇਸਦੇ ਬਾਅਦ ਅਮਿਤ ਸ਼ਾਹ ਸਮੇਤ ਬੀਜੇਪੀ ਦੇ ਕਈ ਨੇਤਾ ਭੋਜਨ ‘ਤੇ ਬੈਠੇ।ਅਮਿਤ ਸ਼ਾਹ ਨੇ ਦੂਜੇ ਬੀਜੇਪੀ ਨੇਤਾਵਾਂ ਦੇ ਨਾਲ ਜਮੀਨ ‘ਤੇ ਬੈਠ
ਕੇ ਦੁਪਹਿਰ ਦਾ ਭੋਜਨ ਕੀਤਾ।ਬੀਜੇਪੀ ਨੇਤਾਵਾਂ ਨੂੰ ਕੇਲੇ ਦੇ ਪੱਤੇ ‘ਤੇ ਭੋਜਨ ‘ਚ ਚਾਵਲ,ਦਾਲ, ਰੋਟੀ, ਲੌਕੀ ਦੀ ਸਬਜੀ, ਖਜ਼ੂਰ ਦੀ ਚਟਨੀ, ਖੀਰ, ਮਿਠਾਈ ਵੀ ਪਰੋਸੀ ਗਈ।ਦੱਸਣਯੋਗ ਹੈ ਕਿ ਬਾਉਲ ਵਰਗ ਦੀ ਪੱਛਮੀ ਬੰਗਾਲ ‘ਚ ਕਰੀਬ 5000 ਦੀ ਆਬਾਦੀ ਹੈ।ਇਨ੍ਹਾਂ ਦਾ ਸੰਗੀਤ ਬੰਗਾਲ ‘ਚ ਬਹੁਤ ਪ੍ਰਸਿੱਧ ਹੈ।ਸੂਬਾ ਸਰਕਾਰ ਇਨ੍ਹਾਂ ਨੂੰ 2 ਹਜ਼ਾਰ ਮਹੀਨਾ ਦਿੰਦੀ ਹੈ।ਬੰਗਾਲ ਦੀ ਜਨਤਾ ਇਨ੍ਹਾਂ ਦੇ ਗੀਤ ਸੰਗੀਤ ‘ਤੇ ਨੱਚਦੇ ਗਾਉਂਦੇ ਹਨ।ਇਸ ਲਈ ਬੀਜੇਪੀ ਗਿਣਤੀ ‘ਚ ਘੱਟ ਇਸ ਵਰਗ ਦੇ ਨਾਲ ਨਜ਼ਦੀਕੀਆਂ ਵਧਾ ਰਹੀ ਹੈ।ਮਹੱਤਵਪੂਰਨ ਗੱਲ ਹੈ ਕਿ ਬੀਜੇਪੀ ਬੰਗਾਲ ਦੀ ਸਥਾਨਕ ਸੰਸਕ੍ਰਿਤੀ ਅਤੇ ਰੀਤੀ ਰਿਵਾਜਾਂ ਨੂੰ ਅਪਨਾ ਕੇ ਬੰਗਾਲ ਦੀ ਜਨਤਾ ਦੇ ਦਿਲਾਂ ‘ਚ ਆਪਣਾ ਘਰ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ।ਬੀਜੇਪੀ ਨੂੰ ਸੱਤਾ ਦਾ ਰਾਹ ਤੈਅ ਕਰਨਾ ਹੈ।ਦੂਜੇ ਪਾਸੇ ਟੀਐੱਮਸੀ ਵਾਰ-ਵਾਰ ਕਹਿ ਰਹੀ ਹੈ ਕਿ ਇਹ ਬਾਹਰੀ ਲੋਕ ਹਨ ਅਸੀਂ ਬੰਗਾਲ ਇਨ੍ਹਾਂ ਹਵਾਲੇ ਕਦੇ ਨਹੀਂ ਕਰਾਂਗੇ।
ਇਹ ਮੁੰਡਾ ਕਿਸਾਨ ਮੋਰਚੇ ਤੇ ਲੋਕਾਂ ਨੂੰ ਮੁਫ਼ਤ ਦੇ ਰਿਹਾ ਗਰਮ ਪਾਣੀ ਦੇ ਦੇਸੀ ਗੀਜ਼ਰ, ਦੇਖੋ Live…