union home minister amit shah: ਪੱਛਮੀ ਬੰਗਾਲ ‘ਚ ਹੋਣ ਵਾਲੀਆਂ ਵਿਧਾਨਸਭਾ ਚੋਣਾਂ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ ਆਕਰਮਣ ਹਮਲਾ ਮੋਡ ‘ਚ ਤਿਆਰੀ ਕਰ ਰਹੀ ਹੈ।ਬੀਤੇ ਦਿਨੀਂ ਬੰਗਾਲ ਦਾ ਦੌਰਾ ਕਰਨ ਵਾਲੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਜਨਵਰੀ ‘ਚ ਫਿਰ ਕੋਲਕਾਤਾ ਪਹੁੰਚਣਗੇ।ਆਉਣ ਵਾਲੀ 12 ਜਨਵਰੀ ਨੂੰ ਬੀਜੇਪੀ ਨੇਤਾ ਅਮਿਤ ਸ਼ਾਹ ਹਾਵੜਾ ‘ਚ ਇੱਕ ਜਨਸਭਾ ਨੂੰ ਸੰਬੋਧਿਤ ਕਰਨਗੇ।ਇਸ ਦੌਰਾਨ ਵੱਡੀ ਗਿਣਤੀ ‘ਚ ਕਈ ਨੇਤਾ ਭਾਰਤੀ ਜਨਤਾ ਪਾਰਟੀ ‘ਚ ਸ਼ਾਮਲ ਹੋ ਕਸਦੇ ਹਨ।ਤੁਹਾਨੂੰ ਦੱਸ ਦੇਈਏ ਕਿ 12 ਜਨਵਰੀ ਨੂੰ ਹੀ ਸਵਾਮੀ ਵਿਵੇਕਾਨੰਦ ਦੀ ਜਯੰਤੀ ਹੈ।ਜਿੰਨਾ ਦਾ ਨਾਤਾ ਬੰਗਾਲ ਨਾਲ ਹੈ।ਅਜਿਹੇ ‘ਚ ਭਾਰਤੀ
ਜਨਤਾ ਪਾਰਟੀ ਦੀ ਕੋਸ਼ਿਸ਼ ਇਸ ਦਿਨ ਵੱਡਾ ਪ੍ਰੋਗਰਾਮ ਆਯੋਜਿਤ ਕਰ ਕੇ ਨੌਜਵਾਨਾਂ ਨੂੰ ਸੇਧ ਦੇਣ ਦੀ ਹੈ।ਸਿਰਫ ਸਵਾਮੀ ਵਿਵੇਕਾਨੰਦ ਹੀ ਨਹੀਂ ਸਗੋਂ ਬੀਜੇਪੀ ਵਲੋਂ ਇਸ ਵਾਰ ਨੇਤਾ ਜੀ ਸੁਭਾਸ਼ ਚੰਦਰ ਬੋਸ ਦੀ ਜਯੰਤੀ ‘ਤੇ ਵੀ ਵੱਡਾ ਪ੍ਰੋਗਰਾਮ ਕਰਨ ਦਾ ਪਲਾਨ ਹੈ।ਅਮਿਤ ਸ਼ਾਹ ਨੇ ਇਸੇ ਹਫਤੇ ਸ਼ਨੀਵਾਰ ਨੂੰ ਪੱਛਮੀ ਬੰਗਾਲ ਦੇ ਦੋ ਸ਼ਹਿਰਾਂ ਦਾ ਦੌਰਾ ਕੀਤਾ ਸੀ, ਇਸ ਦੌਰਾਨ ਉਨ੍ਹਾਂ ਨੇ ਕਈ ਥਾਈਂ ਯਾਤਰਾ ਕੀਤੀ।ਕਿਸਾਨ ਦੇ ਘਰ ਖਾਣਾ ਖਾਧਾ, ਰੋਡ ਸ਼ੋਅ ਅਤੇ ਰੈਲੀ ਨੂੰ ਵੀ ਸੰਬੋਧਿਤ ਕੀਤਾ।ਪੱਛਮੀ ਬੰਗਾਲ ‘ਚ ਕਈ 2021 ‘ਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ।ਅਜਿਹੇ ‘ਚ ਬੀਜੇਪੀ ਅਤੇ ਟੀਐੱਮਸੀ ਦੀ ਲੜਾਈ ਤੇਜ ਹੋ ਰਹੀ ਹੈ, ਟੀਐੱਮਸੀ ਵਲੋਂ ਜਿਥੇ ਮਮਤਾ ਬੈਨਰਜੀ ਲਗਾਤਾਰ ਕੇਂਦਰ ਅਤੇ ਭਾਜਪਾ ‘ਤੇ ਹਮਲਾ ਹੈ ਤਾਂ ਬੀਜੇਪੀ ਵਲੋਂ ਖੁਦ ਅਮਿਤ ਸ਼ਾਹ ਨੇ ਕਮਾਨ ਸੰਭਾਲੀ ਹੋਈ ਹੈ।ਅਮਿਤ ਸ਼ਾਹ ਕਰੀਬ ਹਰ ਮਹੀਨੇ ਬੰਗਾਲ ਦਾ ਦੌਰਾ ਕਰ ਰਹੇ ਹਨ ਅਤੇ ਜਿਵੇਂ-ਜਿਵੇਂ ਚੋਣਾਂ ਦਾ ਸਮਾਂ ਨਜ਼ਦੀਕ ਆਏਗਾ ਅਮਿਤ ਸ਼ਾਹ ਦੇ ਦੌਰੇ ਵਧਣ ਲੱਗਦੇ ਹਨ।ਬੀਜੇਪੀ ਵਲੋਂ ਇਸ ਵਾਰ ਬੰਗਾਲ ‘ਚ 200 ਤੋਂ ਵੱਧ ਸੀਟਾਂ ਜਿੱਤਣ ਦਾ ਦਾਅਵਾ ਕੀਤਾ ਜਾ ਰਿਹਾ ਹੈ।
ਕਿਸਾਨ ਮੋਰਚੇ ਦੀ ਸਟੇਜ਼ ਤੋਂ ਆਗੂਆਂ ਦੇ ਗਰਜਦੇ ਬੋਲ, 27ਵੇਂ ਦਿਨ ਵੀ ਅੱਤ ਦੀ ਠੰਡ ‘ਚ ਬੁਲੰਦ ਹੌਸਲੇ !