union home minister amit shah attack cm mamata”: ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ ਦੇ ਪੰਜਵੇਂ ਪੜਾਅ ਲਈ ਚੋਣ ਪ੍ਰਚਾਰ ਸਰਮ ਸੀਮਾ ‘ਤੇ ਹੈ।ਸੂਬੇ ਦੇ ਸਿਆਸੀ ਮੈਦਾਨ ‘ਚ ਉੱਤਰੇ ਸਾਰੇ ਸਿਆਸੀ ਦਲਾਂ ਵਲੋਂ ਇੱਕ ਦੂਜੇ ਦੇ ਉੱਪਰ ਜੋਰਦਾਰ ਹਮਲੇ ਕੀਤੇ ਜਾ ਰਹੇ ਹਨ।ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਐਤਵਾਰ ਨੂੰ ਬਸ਼ੀਰਹਾਟ ਦੱਖਣ ‘ਚ ਇੱਕ ਰੈਲੀ ਦੇ ਦੌਰਾਨ ਸੂਬੇ ਦੀ ਮੁੱਖ ਮੰਤਰੀ ਮਮਤਾ ਬੈਨਰਜੀ ‘ਤੇ ਜ਼ੋਰਦਾਰ ਹਮਲਾ ਬੋਲਿਆ।ਉਨਾਂ੍ਹ ਨੇ ਕਿਹਾ, ਦੀਦੀ ਅਜੇ ਬੌਖਲਾਈ ਹੋਈ ਹੈ।
ਰੋਜ਼ ਉਹ ਕਹਿ ਰਹੀ ਹੈ ਕਿ ਅਮਿਤ ਸ਼ਾਹ ਅਸਤੀਫਾ ਦਿਉ।ਤੁਹਾਡੇ ਕਹਿਣ ਨਾਲ ਮੈਂ ਅਸਤੀਫਾ ਨਹੀਂ ਦਿਆਂਗਾ।ਬੰਗਾਲ ਦੀ ਜਨਤਾ ਜੇਕਰ ਮੈਨੂੰ ਕਹੇ ਤਾਂ ਮੈਂ ਅਸਤੀਫਾ ਦੇਵਾਂਗਾ।ਅਮਿਤ ਸ਼ਾਹ ਨੇ ਅੱਗੇ ਕਿਹਾ ਦੀਦੀ 2 ਮਈ ਨੂੰ ਤੁਹਾਡਾ ਰਾਜਪਾਲ ਦੇ ਕੋਲ ਜਾ ਕੇ ਅਸਤੀਫਾ ਦੇਣਾ ਤੈਅ ਹੈ।ਦੀਦੀ ਦੀ ਵਿਦਾਈ ਜਦੋਂ ਕਰਦੇ ਹੋ ਤਾਂ 2 ਸਿਟੀ ਦੇ ਨਾਲ ਦੀਦੀ ਦੀ ਵਿਦਾਈ ਕਰਦੇ ਦੀਦੀ ਨੂੰ ਚੰਗੀ ਤਰ੍ਹਾਂ ਵਿਦਾਈ ਦਿਉ।ਬੰਗਾਲ ਦੀ ਸੀਐੱਮ ‘ਤੇ ਨਿਸ਼ਾਨਾ ਸਾਧਦੇ ਹੋਏ ਗ੍ਰਹਿ ਮੰਤਰੀ ਨੇ ਅੱਗੇ ਕਿਹਾ, ਅਜੇ-ਅਜੇ ਚੋਣ ਦਾ ਚੌਥਾ ਪੜਾਅ ਹੈ।ਕੁਝ ਨੌਜਵਾਨਾਂ ਨੇ ਦੀਦੀ ਦੇ ਬਹਿਕਾਵੇ ‘ਚ ਆ ਕੇ ਸੀਆਈਐੱਸਐੱਫ ਦੇ ਹਥਿਆਰ ਖੋਹਣ ਦੀ ਕੋਸ਼ਿਸ਼ ਕੀਤੀ।
ਕੁਝ ਹੀ ਦਿਨ ਪਹਿਲਾਂ ਉਸੇ ਸੀਟ ‘ਤੇ ਮਮਤਾ ਦੀਦੀ ਦੀ ਮੀਟਿੰਗ ਸੀ।ਉਨਾਂ੍ਹ ਨੇ ਕਿਹਾ ਸੀ ਕਿ ਤੁਸੀਂ ਲੋਕ ਸੀਆਰਪੀਐੱਫ ‘ਤੇ ਹਮਲਾ ਕਰੋ।ਦੀਦੀ ਤੁਸੀਂ ਇਨਾਂ੍ਹ ਚਾਰ ਲੋਕਾਂ ਦੇ ਲਈ ਤਾਂ ਹੰਝੂ ਵਹਾਉਂਦੀ ਹੋ।ਪਰ 5ਵਾਂ ਵਰਕਰ ਜੋ ਬੀਜੇਪੀ ਦਾ ਮਰਿਆ ਹੈ, ਤਾਂ ਕੀ ਤੁਹਾਨੂੰ ਕੋਈ ਮਤਲਬ ਨਹੀਂ ਹੈ।ਅਮਿਤ ਸ਼ਾਹ ਨੇ ਤ੍ਰਿਸ਼ਟੀਕਰਨ ਦਾ ਦੋਸ਼ ਲਗਾਉਂਦੇ ਹੋਏ ਕਿਹਾ-ਇਹ ਤ੍ਰਿਸ਼ਟੀਕਰਨ ਵਾਲੇ ਲੋਕਾਂ ਦੀ ਰਾਜਨੀਤੀ ਹੈ।ਕੁਝ ਦਿਨ ਪਹਿਲਾਂ ਟੀਐਮਸੀ ਦੀ ਇੱਕ ਨੇਤਾ ਨੇ ਮਤੁਹਾ ਸਮਾਜ ਦਾ ਅਪਮਾਨ ਕੀਤਾ, ਉਨਾਂ੍ਹ ਨੂੰ ਜਲਦ ਤੋਂ ਜਲਦ ਅਸਤੀਫਾ ਦੇਣਾ ਚਾਹੀਦਾ।