union minister Amit shah: ਗ੍ਰਹਿ ਮੰਤਰੀ ਅਮਿਤ ਸ਼ਾਹ ਦੋ ਦਿਨ ਦੇ ਬੰਗਾਲ ਦੌਰੇ ‘ਤੇ ਹਨ।ਅੱਜ ਉਨ੍ਹਾਂ ਦੇ ਦੌਰੇ ਦਾ ਦੂਜਾ ਦਿਨ ਹੈ।ਅਮਿਤ ਸ਼ਾਹ ਬੀਰਭੂਮ ਪਹੁੰਚ ਗਏ ਹਨ, ਜਿਥੇ ਉਨ੍ਹਾਂ ਦਾ ਬੀਜੇਪੀ ਕਾਰਜਕਰਤਾਵਾਂ ਨੇ ਬੈਂਡ ਵਾਜਿਆਂ ਨਾਲ ਉਨ੍ਹਾਂ ਦਾ ਸਵਾਗਤ ਕੀਤਾ।ਆਪਣੀ ਰੈਲੀ ਅਤੇ ਰੋਡ ਸ਼ੋਅ ਤੋਂ ਪਹਿਲਾਂ ਉਨਾਂ੍ਹ ਨੇ ਰਵਿੰਦਰ ਨਾਥ ਟੈਗੋਰ ਨੂੰ ਸ਼ਰਧਾਂਜਲੀ ਦਿੱਤੀ ਹੈ। ਪੱਛਮੀ ਬੰਗਾਲ ‘ਚ ਅਗਲੇ ਸਾਲ ਹੋਣ ਵਾਲੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਭਾਜਪਾ ਦੀਆਂ ਤਿਆਰੀਆਂ ਦਾ ਜਾਇਜਾ ਲੈਣ ਲਈ ਕੇਂਦਰੀ ਗ੍ਰਹਿ ਮੰਤਰੀ ਅਤੇ ਸਾਬਕਾ ਪ੍ਰਧਾਨ ਅਮਿਤ ਸ਼ਾਹ ਸ਼ੁੱਕਰਵਾਰ ਦੇਰ ਰਾਤ ਕਰੀਬ 1 ਵਜੇ ਤੋਂ ਬਾਅਦ ਕੋਲਕਾਤਾ ਦੇ ਆਪਣੇ ਦੋ ਦਿਵਸ ਦੌਰੇ ‘ਤੇ ਪਹੁੰਚੇ।ਕੋਲਕਾਤਾ ਪਹੁੰਚਣ ਤੋਂ ਬਾਅਦ ਉਨਾਂ੍ਹ ਨੇ ਟਵੀਟ ਕੀਤਾ, ਮੈਂ ਗੁਰੂਦੇਵ ਟੈਗੌਰ, ਈਸ਼ਵਰ ਚੰਦੲ ਵਿਦਿਆਸਾਗਰ ਅਤੇ ਸ਼ਿਆਮਾ ਪ੍ਰਸਾਦ ਮੁਖਰਜੀ ਦੀ ਇਸ ਪਵਿੱਤਰ ਧਰਤੀ ਨੂੰ ਨਮਸਕਾਰ ਕਰਦਾ ਹਾਂ।ਸ਼ਾਹ ਦੇ ਦੌਰੇ ‘ਚ ਅਫਵਾਹ ਹੈ ਕਿ ਸਾਬਕਾ ਟੀਐੱਮਸੀ ਨੇਤਾ ਸੁਭੇਂਦੂ ਅਧਿਕਾਰੀ ਭਾਜਪਾ ਦੇ ਸਾਬਕਾ ਪ੍ਰਧਾਨ ਦੀ ਰੈਲੀ ‘ਚ ਸ਼ਾਮਲ ਹੋਣ ਲਈ ਘਰ ਤੋਂ ਨਿਕਲ ਗਏ ਹਨ।ਜਾਣਕਾਰੀ ਮੁਤਾਬਕ ਇੱਕ ਵਿਧਾਇਕ, ਇੱਕ ਸਾਬਕਾ ਸੰਸਦ ਅਤੇ 10 ਵਿਧਾਇਕ ਭਾਰਤੀ ਜਨਤਾ ਪਾਰਟੀ ‘ਚ ਸ਼ਾਮਲ ਹੋਣਗੇ।ਯੋਜਨਾ ਅਨੁਸਾਰ
ਸ਼ਾਹ ਵਿਅਕਤੀਗਤ ਰੂਪ ਨਾਲ ਬੰਗਾਲ ਦੇ ਸਾਬਕਾ ਆਵਾਜਾਈ ਮੰਤਰੀ ਨੂੰ ਭਾਜਪਾ ਦਾ ਝੰਡਾ ਸੌਂਪਣਗੇ।ਉਨਾਂ੍ਹ ਨੇ ਕਿਹਾ ਕਿ ਰੈਲੀ ‘ਚ ਅਧਿਕਾਰੀ ਪਹਿਲਾਂ ਬੁਲਾਰੇ ਹੋਣਗੇ।ਅਮਿਤ ਸ਼ਾਹ ਦਾ ਕਹਿਣਾ ਹੈ ਕਿ ਖੁਸ਼ਕਿਸਮਤੀ ਦੀ ਗੱਲ ਹੈ ਕਿ ਮੈਂ ਉਸ ਸਥਾਨ ‘ਤੇ ਆਇਆ ਹਾਂ ਜਿਥੇ ਨਾ ਸਿਰਫ ਭਾਰਤ ਸਗੋਂ ਪੂਰੇ ਵਿਸ਼ਵ ਦੇ ਲਈ ਚੇਤਨਾ ਜਾਗਰਿਤ ਕਰਨ ਦਾ ਕੇਂਦਰ ਹੈ।ਸਵਾਮੀ ਵਿਵੇਕਾਨੰਦ ਜੀ ਨੇ ਆਧੁਨਿਕਤਾ ਅਤੇ ਅਧਿਆਤਮ ਨੂੰ ਜੋੜਨ ਦਾ ਕੰਮ ਕੀਤਾ।ਸਵਾਮੀ ਜੀ ਦੇ ਚਰਨਾਂ ‘ਚ ਪੁਸ਼ਪਾਂਜਲੀ ਅਰਪਿਤ ਕਰ ਕੇ ਜਿਥੋਂ ਨਵੀਂ ਚੇਤਨਾ ਪ੍ਰਾਪਤ ਕਰਕੇ ਜਾ ਰਿਹਾ ਹਾਂ।ਖੁਦੀਰਾਮ ਬੋਸ ਦੇ ਪਰਿਵਾਰ ਦੇ ਮੈਂਬਰ ਗੋਪਾਲ ਬਸੂ ਨੇ ਕਿਹਾ ਕਿ ਬੀਜੇਪੀ ਨੇ ਸਾਨੂੰ ਸਨਮਾਨਂ ਦਿੱਤਾ ਹੈ।ਕਿਸੇ ਵੀ ਪਿਛਲੀ ਸਰਕਾਰ ਨੇ ਸਾਨੂੰ ਇਸ ਤਰ੍ਹਾਂ ਦਾ ਸਨਮਾਨ ਨਹੀਂ ਦਿੱਤਾ।ਤ੍ਰਿਣਮੂਲ ਕਾਂਗਰਸ ਨੇ ਵੀ ਨਹੀਂ।ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਮਿਦਨਾਪੁਰ ਦੇ ਸਿਧੇਸ਼ਵਰੀ ਕਾਲੀ ਮੰਦਰ ‘ਚ ਪੂਜਾ ਅਰਚਨਾ ਕੀਤੀ ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ, ਇਹ ਮੇਰੇ ਲਈ ਖੁਸ਼ੀ ਦੀ ਗੱਲ ਹੈ ਕਿ ਮਹਾਨ ਸੁਤੰਤਰਤਾ ਸੇਨਾਨੀ ਖੁਦੀਰਾਮ ਦੇ ਘਰ ਦੀ ਮਿੱਟੀ ਨੂੰ ਆਪਣੇ ਮੱਥੇ ‘ਤੇ ਲਾਇਆ।ਉਹ ਖੁਸ਼ੀ-ਖੁਸ਼ੀ ਭਾਰਤੀ ਸੁਤੰਤਰਤਾ ਅੰਦੋਲਨ ਲਈ ਬਲੀਦਾਨ ਦੇਣ ਲਈ ਫਾਂਸੀ ‘ਤੇ ਚੜ ਗਏ।ਪੱਛਮੀ ਬੰਗਾਲ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਖੁਦੀਰਾਮ ਬੋਸ ਨੂੰ ਪੱਛਮੀ ਮਿਦਨਾਪੁਰ ‘ਚ ਉਨ੍ਹਾਂ ਦੇ ਪਿੰਡ ‘ਚ ਉਨਾਂ੍ਹ ਦੀ ਮੂਰਤੀ ‘ਤੇ ਫੁੱਲ ਅਰਪਿਤ ਕੀਤੇ।
ਪੰਜਾਬੀ ਸਿੰਗਰ ‘Karan Aujla’ ਦੇ ਕਰਾਰੇ ਬੋਲ ਦਿੱਲੀ ਕਿਸਾਨਾਂ ਦੀ ਸਟੇਜ਼ ਤੋਂ ਸੁਣੋ LIVE…