union minister amit shah: ਕਿਸਾਨ ਪਰੇਡ ਤੋਂ ਪਹਿਲਾਂ ਗ੍ਰਹਿ ਮੰਤਰਾਲਾ ਐਕਸ਼ਨ ‘ਚ ਹੈ।ਸ਼ਾਮ ਨੂੰ ਗ੍ਰਹਿ ਮੰਤਰੀ ਅਮਿਤ ਸ਼ਾਹ ਮੀਟਿੰਗ ਕਰਨ ਜਾ ਰਹੇ ਹਨ ਜਾਣਕਾਰੀ ਮੁਤਾਬਕ ਇਹ ਮੀਟਿੰਗ ‘ਚ ਦੋਵੇਂ ਸੂਬਿਆਂ ਦੇ ਮੰਤਰੀ ਵੀ ਸ਼ਾਮਲ ਹੋਣਗੇ, ਦਿੱਲੀ ਪੁਲਸ ਕਮਿਸ਼ਨਰ ਦੇ ਆਈਬੀ ਵੀ ਮੌਜੂਦ ਰਹਿਣਗੇ।ਖੇਤੀ ਕਾਨੂੰਨਾਂ ਦੇ ਵਿਰੁੱਧ ਅੰਦੋਲਨ ਕਰ ਰਹੇ ਕਿਸਾਨਾਂ ਨੂੰ ਗਣਤੰਤਰ ਦਿਵਸ ਮੌਕੇ ‘ਤੇ ਟ੍ਰੈਕਟਰ ਰੈਲੀ ਕੱਢਣ ਦੀ ਆਗਿਆ ਮਿਲ ਗਈ ਹੈ।ਇਸ ਨੂੰ ਲੈ ਕੇ ਦਿੱਲੀ ਦੀ ਸੁਰੱਖਿਆ ਕਾਫੀ ਸਖਤ ਕਰ ਦਿੱਤੀ ਗਈ ਹੈ।
ਕਿਸਾਨਾਂ ਨੂੰ ਕੁਝ ਨਿਸ਼ਚਿਤ ਰੂਟ ‘ਤੇ ਐਂਟਰੀ ਦੀ ਇਜ਼ਾਜਤ ਨਹੀਂ ਮਿਲੀ ਹੈ।ਦੂਜੇ ਪਾਸੇ ਕਿਸਾਨ ਪਰੇਡ ਤੋਂ ਪਹਿਲਾਂ ਗ੍ਰਹਿ ਮੰਤਰੀ ਦੀ ਰਿਹਾਇਸ਼ ‘ਤੇ ਬੈਠਕ ਚੱਲ ਰਹੀ ਹੈ।ਇਸ ਬੈਠਕ ‘ਚ ਗ੍ਰਹਿ ਮੰਤਰੀ ਸੁਰੱਖਿਆ ਵਿਵਸਥਾ ‘ਤੇ ਗੱਲਬਾਤ ਕਰਨਗੇ।ਟਰੈਕਟਰ ਪਰੇਡ ‘ਤੇ ਲੈ ਕੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਘਰ ਉੱਚ ਪੱਧਰੀ ਬੈਠਕ ਜਾਰੀ ਹੈ।ਇਸ ਬੈਠਕ ‘ਚ ਗ੍ਰਹਿ ਸਕੱਤਰ, ਦਿੱਲੀ ਪੁਲਸ ਕਮਿਸ਼ਨਰ, ਆਈਬੀ ਚੀਫ, ਦੋਵਾਂ ਸੂਬਿਆਂ ਦੇ ਗ੍ਰਹਿ ਮੰਤਰੀ ਸ਼ਾਮਲ ਹਨ।ਦੱਸਣਯੋਗ ਹੈ ਕਿ ਦਿੱਲੀ ਪੁਲਸ ਕਮਿਸ਼ਨਰ ਨੇ ਸੰਜੇ ਗਾਂਧੀ ਟ੍ਰਾਂਸਪੋਰਟ ਅਤੇ ਸਿੰਘੂ ਬਾਰਡਰ ‘ਤੇ ਸੁਰੱਖਿਆ ਵਿਵਸਥਾ ਦਾ ਜਾਇਜਾ ਲਿਆ ਸੀ।ਜਿਸਦੀ ਜਾਣਕਾਰੀ ਉਹ ਬੈਠਕ ‘ਚ ਗ੍ਰਹਿ ਮੰਤਰੀ ਨੂੰ ਦੇਣਗੇ।
ਟਰੈਕਟਰ ਪਰੇਡ ਤੋਂ ਪਹਿਲਾਂ ਬੱਬੂ ਮਾਨ ਪਹੁੰਚਿਆ ਕਿਸਾਨ ਅੰਦੋਲਨ ਦੇ ਅਖਾੜੇ ‘ਚ…