union minister amit shahਦੇਸ਼ ‘ਚ ਕੋਰੋਨਾ ਵੈਕਸੀਨੇਸ਼ਨ 2.0 ਦਾ ਅਭਿਆਨ ਜਾਰੀ ਹੈ।ਇਸ ਪੜਾਅ ‘ਚ 60 ਸਾਲ ਤੋਂ ਵਧੇਰੇ ਉਮਰ ਦੇ ਲੋਕਾਂ ਨੂੰ ਵੈਕਸੀਨ ਲਗਾਈ ਜਾ ਰਹੀ ਹੈ, ਇਸ ਵਾਰ ਸਰਕਾਰੀ ਦੇ ਨਾਲ ਨਿੱਜੀ ਹਸਪਤਾਲਾਂ ‘ਚ ਵੀ ਵੈਕਸੀਨ ਮਿਲ ਰਹੀ ਹੈ।
ਸੋਮਵਾਰ ਨੂੰ ਸਵੇਰੇ ਸਭ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹੀ ਕੋਰੋਨਾ ਵੈਕਸੀਨ ਲਗਵਾਈ।ਉਸ ਤੋਂ ਬਾਅਦ ਨੀਤੀਸ਼ ਕੁਮਾਰ, ਨਵੀਨ ਪਟਨਾਇਕ, ਸ਼ਰਦ ਪਵਾਰ ਵਰਗੇ ਵੱਡੇ ਨਾਮ ਵੈਕਸੀਨ ਲਗਵਾ ਚੁੱਕੇ ਹਨ।ਕੋਰੋਨਾ ਟੀਕਾਕਰਨ ਅਭਿਆਨ ਦੇ ਤਹਿਤ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀ ਕੋਰੋਨਾ ਵੈਕਸੀਨ ਲਗਵਾਈ।ਮੇਦਾਂਤਾ ਦੀ ਡਾਕਟਰਾਂ ਦੀ ਟੀਮ ਨੇ ਗ੍ਰਹਿ ਮੰਤਰੀ ਨੂੰ ਕੋਰੋਨਾ ਦੀ ਵੈਕਸੀਨ ਲਗਾਈ।
ਕੈਨੇਡਾ ‘ਚ ਭਿੜੇ ਮੋਦੀ ਭਗਤ ਤੇ ਕਿਸਾਨ ਸਮਰਥਕ, ਲੱਗੇ ਦੀਪ ਸਿੱਧੂ ਤੇ ਲੱਖਾ ਸਿਧਾਣਾ ਦੇ ਹੱਕ ‘ਚ ਲੱਗੇ ਨਾਅਰੇ