union minister amit shah: ਕੇਂਦਰ ਸਰਕਾਰ ਵਲੋਂ ਜਾਰੀ ਤਿੰਨ ਖੇਤੀ ਕਾਲੇ ਕਾਨੂੰਨਾਂ ਦੇ ਵਿਰੋਧ ‘ਚ ਕਰੀਬ 4 ਮਹੀਨਿਆਂ ਤੋਂ ਕਿਸਾਨਾਂ ਦਾ ਅੰਦੋਲਨ ਜਾਰੀ ਹੈ।ਇਸ ਅੰਦੋਲਨ ਨੂੰ ਲੈ ਅਮਿਤ ਸ਼ਾਹ ਨੇ ਕਿਸਾਨਾਂ ‘ਤੇ ਦੋਸ਼ ਲਾਉਂਦਿਆਂ ਕਿਹਾ ਕਿ ਅਸੀਂ ਗੱਲਬਾਤ ਲਈ ਤਿਆਰ ਹਾਂ।ਲੋਕ ਆਉਣ ਸਾਡੇ ਨਾਲ ਗੱਲਬਾਤ ਕਰਨ।ਉਨਾਂ੍ਹ ਨੇ ਅੱਗੇ ਕਿਹਾ ਕਿ ਕੋਈ ਚਰਚਾ ਲਈ ਤਿਆਰ ਨਹੀਂ ਹੈ।ਇਸ ਲਈ ਇਸਦਾ ਹੱਲ ਨਹੀਂ ਨਿਕਲ ਰਿਹਾ ਹੈ।ਉਹ ਇੰਨਾ ਹੀ ਪੁੱਛਦੇ ਹਨ ਕਿ ਤੁਸੀਂ ਇਸਨੂੰ ਹਟਾ ਰਹੋ ਹੋ ਕਿ ਨਹੀਂ? ਇਹ ਤਾਂ ਕੋਈ ਨੇਗੋਸ਼ਿਏਸ਼ਨ ਹੀ ਨਹੀਂ ਹੋਇਆ ਮੈਂਨੂੰ ਲੱਗਦਾ ਹੈ ਉਨਾਂ੍ਹ ਨੂੰ ਗੱਲਬਾਤ ਲਈ ਅੱਗੇ ਆਉਣਾ ਚਾਹੀਦਾ।
ਇਸ ਤੋਂ ਪਹਿਲਾਂ ਪੱਛਮੀ ਬੰਗਾਲ ਚੋਣਾਂ ਨੂੰ ਲੈ ਕੇ ਸ਼ਾਹ ਨੇ ਕਿਹਾ ਦੇਸ਼ ‘ਚ ਭਵਿੱਖ ਲਈ ਪੱਛਮੀ ਬੰਗਾਲ ਦੀਆਂ ਚੋਣਾਂ ਕਾਫੀ ਮਹੱਤਵਪੂਰਨ ਹਨ।ਪੱਛਮੀ ਬੰਗਾਲ ਨਾਰਥ-ਈਸਟ ਦੀ ਐਂਟਰੀ ਹੈ ਅਤੇ ਦੇਸ਼ ਦੀਆਂ ਸਰਹੱਦਾਂ ਵੀ ਇੱਥੇ ਲਗਦੀਆਂ ਹਨ।ਜੇਕਰ ਇੱਥੇ ਘੁਸਪੈਠ ਰੋਕਣ ਵਾਲੀ ਸਰਕਾਰ ਨਹੀਂ ਬਣਦੀ ਤਾਂ ਦੇਸ਼ ਦੀ ਸੁਰੱਖਿਆ ਲਈ ਬਹੁਤ ਵੱਡਾ ਖਤਰਾ ਹੈ।ਦੂਜੀ ਚੀਜ਼ 1977 ਤੋਂ ਇਹ ‘ਤੇ ਅਸੰਤੋਸ਼ ਦੇ ਭਾਅ ਤੋਂ ਸਰਕਾਰ ਚੱਲੀ ਹੈ।ਭਾਰਤ ਸਰਕਾਰ ਦੇ ਨਾਲ ਸਹਿਯੋਗ ਨਹੀਂ ਕਰਨਾ।ਕੱਲਕੱਤਾ ਬਨਾਮ ਦਿੱਲੀ ਦੀ ਇੱਕ ਲੜਾਈ ਸ਼ੁਰੂ ਕਰਨਾ ਅਤੇ ਬੰਗਾਲ ਦੇ ਵਿਕਾਸ ਨੂੰ ਰੋਕਣਾ।
ਬੀਜੇਪੀ ਉਮੀਦਵਾਰ ਦੀ ਗੱਡੀ ‘ਚ ਈਵੀਐੱਮ ਪਾਏ ਜਾਣ ਤੋਂ ਬਾਅਦ ਉੱਠੇ ਵਿਵਾਦ ‘ਤੇ ਅਮਿਤ ਸ਼ਾਹ ਨੇ ਕਿਹਾ ਕਿ ‘ਮੈਨੂੰ ਇਸ ਸਬੰਧ ‘ਚ ਵਿਸਥਾਰ ਜਾਣਕਾਰੀ ਨਹੀਂ ਹੈ।ਮੈਂ ਵੀਰਵਾਰ ਨੂੰ ਦੱਖਣ ਭਾਰਤ ਦੇ ਦੌਰੇ ‘ਤੇ ਸੀ।ਅੱਜ ਰਾਤ ਮੈਂ ਇਸ ‘ਤੇ ਫੋਨ ‘ਤੇ ਜਾਣਕਾਰੀ ਲਵਾਂਗਾ।ਪਰਸੋਂ ਜਦੋਂ ਮੈਂ ਉੱਥੋਂ ਜਾਉਂਗਾ ਤਾਂ ਪੂਰੀ ਸਥਿਤੀ ਦੇ ਬਾਰੇ ‘ਚ ਜਾਣਾਂਗਾ।ਪਰ ਚੋਣ ਕਮਿਸ਼ਨ ਨੂੰ ਕਿਸੇ ਨੇ ਐਕਸ਼ਨ ਲੈਣ ਤੋਂ ਨਹੀਂ ਰੋਕਿਆ ਹੈ।
Punjab Government ਦੀ ਖਰੀਦ Policy , ਕਿਵੇਂ ਹੋਵੇਗੀ ਫਸਲ ਦੀ ਅਦਾਇਗੀ ? ਕਿਉਂ ਬਣਾਇਆ ਗਿਆ ਖਰੀਦ ਪੋਰਟਲ ?