Union Minister Ravi Shankar Prasad attack on rahul gandhi: ਦੇਸ਼ ‘ਚ ਕੋਰੋਨਾ ਵਾਇਰਸ ਦੇ ਰੋਜ਼ਾਨਾ ਮਾਮਲੇ ਤੇਜ ਗਤੀ ਨਾਲ ਘੱਟ ਹੋ ਰਹੇ ਹਨ।ਐਤਵਾਰ ਨੂੰ ਸਾਹਮਣੇ ਆਏ ਤਾਜ਼ਾ ਮਾਮਲੇ ਪਿਛਲੇ 81 ਦਿਨਾਂ ‘ਚ ਸਭ ਤੋਂ ਘੱਟ ਦਰਜ ਕੀਤੇ ਗਏ।ਇਸ ਤੋਂ ਇਲਾਵਾ ਕੋਰੋਨਾ ਨਾਲ ਹੋਣ ਵਾਲੀਆਂ ਮੌਤਾਂ ਦਾ ਅੰਕੜਾਂ ਵੀ ਹੁਣ ਘੱਟ ਹੋਣ ਲੱਗਾ ਹੈ।
ਕੋਰੋਨਾ ਦੇ ਘੱਟ ਮਾਮਲਿਆਂ ਨੂੰ ਦੇਖਦੇ ਹੋਏ ਹੁਣ ਕਈ ਸੂਬਿਆਂ ਨੇ ਅਨਲਾਕ ਦੀ ਪ੍ਰੀਕ੍ਰਿਆ ਅਪਣਾਉਣੀ ਸ਼ੁਰੂ ਕਰ ਦਿੱਤੀ ਹੈ, ਹਾਲਾਂਕਿ ਕੁਝ ਸੂਬਿਆਂ ‘ਚ ਅਜੇ ਵੀ ਕੋਰੋਨਾ ਕਰਫਿਊ ਅਤੇ ਲਾਕਡਾਊਨ ਜਾਰੀ ਹੈ।ਅੱਜ ਤੋਂ 18+ ਲੋਕਾਂ ਨੂੰ ਕੋਰੋਨਾ ਵਾਇਰਸ ਦੇ ਵਿਰੁੱਧ ਲੜਨ ਲਈ ਟੀਕਾ ਲਗਾਇਆ ਜਾਵੇਗਾ।
ਬੀਤੇ 24 ਘੰਟਿਆਂ ‘ਚ ਦੇਸ਼ ‘ਚ ਕੋਰੋਨਾ ਵਾਇਰਸ ਦੇ 53256 ਨਵੇਂ ਮਾਮਲੇ ਸਾਹਮਣੇ ਆਏ ਅਤੇ ਇਸੇ ਦੌਰਾਨ 1422 ਮਰੀਜਾਂ ਦੀ ਮੌਤ ਹੋਈ।ਕੇਂਦਰੀ ਮੰਤਰੀ ਰਵੀਸ਼ੰਕਰ ਪ੍ਰਸਾਦ ਨੇ ਰਾਹੁਲ ਗਾਂਧੀ ‘ਤੇ ਤੰਜ ਕੱਸਦਿਆਂ ਹੋਏ ਕਿਹਾ ਕਿ ਦੇਸ਼ ਨਹੀਂ ਜਾਣਦਾ ਕਿ ਰਾਹੁਲ ਗਾਂਧੀ ਨੇ ਵੈਕਸੀਨ ਲਗਵਾਈ ਜਾਂ ਨਹੀਂ, ਜੇਕਰ ਰਾਹੁਲ ਗਾਂਧੀ ਨੇ ਵੈਕਸੀਨ ਨਹੀਂ ਲਗਵਾਈ ਤਾਂ ਪਲੀਜ਼ ਲਗਵਾ ਲੈਣ।
Zomato ਡਿਲੀਵਰੀ ਬੁਆਏ ਨੇ 15 ਮਿੰਟ ‘ਚ ਪਹੁੰਚਾਈ ਚਾਹ, ਮਿਲਿਆ 73,000 ਰੁਪਏ ਦਾ ਤੋਹਫਾ