ਦਿੱਲੀ ਵਿਚ ਇਕ ਵਾਰ ਫਿਰ ਤੋਂ ਤਾਬੜਤੋੜ ਫਾਇਰਿੰਗ ਨਾਲ ਦਹਿਸ਼ਤ ਦਾ ਮਾਹੌਲ ਹੈ। ਰੋਹਿਣੀ ਇਲਾਕੇ ਵਿਚ ਬੇਖੌਫ ਬਦਮਾਸ਼ਾਂ ਨੇ ਕਾਰੋਬਾਰੀ ਦੇ ਘਰ ਤੇ ਕਾਰ ਨੂੰ ਨਿਸ਼ਾਨਾ ਬਣਾਉਂਦੇ ਹੋਏ ਲਗਭਗ 25 ਰਾਊਂਡ ਫਾਇਰ ਕੀਤੇ ਜਿਸ ਨਾਲ ਇਲਾਕੇ ਵਿਚ ਡਰ ਦਾ ਮਾਹੌਲ ਬਣ ਗਿਆ। ਮਾਮਲਾ ਬੀਤੀ ਦੇਰ ਸ਼ਾਮ 6 ਵਜੇ ਦਾ ਹੈ।
ਮਿਲੀ ਜਾਣਕਾਰੀ ਮੁਤਾਬਕ ਤਿੰਨ ਲੜਕੇ ਬਾਈਕ ‘ਤੇ ਆਏ ਤੇ ਅੰਨ੍ਹੇਵਾਹ ਗੋਲੀਆਂ ਚਲਾਈਆਂ ਤੇ ਮੌਕੇ ਤੋਂ ਫਰਾਰ ਹੋ ਗਏ। ਮੋਟਰਸਾਈਕਲ ‘ਤੇ ਸਵਾਰ ਲੜਕਿਆਂ ਨੇ ਪ੍ਰਾਪਰਟੀ ਡੀਲਰ ਦੇ ਘਰ ਦੇ ਬਾਹਰ ਖੜ੍ਹੀ ਕਾਰ ਨੂੰ ਨਿਸ਼ਾਨਾ ਬਣਾਇਆ ਜਿਸ ‘ਤੇ ਉਨ੍ਹਾਂ ਨੇ ਇਕ ਦੇ ਬਾਅਦ ਇਕ ਲਗਭਗ 2 ਦਰਜਨ ਗੋਲੀਆਂ ਚਲਾਈਆਂ। ਇਹ ਘਟਨਾ ਰੋਹਿਣੀ ਦੇ ਸੈਕਟਰ-24 ਇਲਾਕੇ ਦੀ ਹੈ। ਰਿਪੋਰਟ ਮੁਤਾਬਕ ਮਾਮਲਾ ਰੰਗਦਾਰੀ ਦਾ ਦੱਸਿਆ ਜਾ ਰਿਹਾ ਹੈ। ਘਟਨਾ ਨੂੰ ਅੰਜਾਮ ਦੇਣ ਦੇ ਬਾਅਦ ਡੀਲਰ ਕੋਲ ਵ੍ਹਟਸਐਪ ‘ਤੇ ਮੈਸੇਜ ਕੀਤਾ ਹੈ ਕਿ ਅਜੇ ਤਾਂ ਗੱਡੀ ‘ਤੇ ਗੋਲੀ ਚੱਲੀ ਹੈ। ਜੇਕਰ ਪੈਸੇ ਨਾ ਦਿੱਤੇ ਤਾਂ ਅੱਗੇ ਗੋਲੀ ਤੇਰੇ ਪਰਿਵਾਰ ਵਾਲਿਆਂ ‘ਤੇ ਚੱਲੇਗੀ।
ਇਹ ਵੀ ਪੜ੍ਹੋ : ਮੋਗਾ ‘ਚ ਤੜਕਸਾਰ ਵਾਪਰੀ ਵੱਡੀ ਵਾ.ਰਦਾ/ਤ, ਨੌਜਵਾਨ ਦਾ ਸ਼ਰੇਆਮ ਗੋਲੀਆਂ ਮਾਰ ਕੇ ਕੀਤਾ ਕ.ਤ/ਲ
ਘਟਨਾ ਦੀ ਸੂਚਨਾ ਮਿਲਦੇ ਹੀ ਘਟਨਾ ਵਾਲੀ ਥਾਂ ‘ਤੇ ਪੁਲਿਸ ਦੀ ਟੀਮ ਪਹੁੰਚੀ ਜਿਥੇ ਇਕ ਨੀਲੀ ਟੋਇਟਾ ਇਨੋਵਾ ਮਿਲੀ ਜਿਸ ਦੇ ਸਾਹਮਣੇ ਦੀ ਵਿੰਡਸ਼ੀਲਡ ‘ਤੇ ਗੋਲੀ ਦੇ ਨਿਸ਼ਾਨ ਸਨ। ਹਾਲਾਂਕਿ ਇਸ ਘਟਨਾ ਵਿਚ ਕਿਸੇ ਦੇ ਜ਼ਖਮੀ ਹੋਣ ਦੀ ਖਬਰ ਨਹੀਂ ਹੈ। ਪੁਲਿਸ ਨੇ ਜਬਰਨ ਵਸੂਲੀ ਤੇ ਫਾਇਰਿੰਗ ਦੀਆਂ ਧਾਰਾਵਾਂ ਵਿਚ FIR ਦਰਜ ਕਰ ਲਈ ਹੈ। ਨਾਲ ਹੀ ਪੁਲਿਸ ਹੁਣ ਸੀਸੀਟੀਵੀ ਫੁਟੇਜ ਜਰੀਏ ਬਦਮਾਸ਼ਾਂ ਦੀ ਭਾਲ ਵਿਚ ਲੱਗ ਗਈ ਹੈ।
ਵੀਡੀਓ ਲਈ ਕਲਿੱਕ ਕਰੋ -:
























