Unlock 4 relaxation today: ਕੋਰੋਨਾ ਦੇ ਵੱਧਦੇ ਮਾਮਲਿਆਂ ਦੇ ਵਿਚਾਲੇ ਦੇਸ਼ ਤੇਜ਼ੀ ਨਾਲ ਅਨਲੌਕ ਮੋਡ ਵਿਚ ਜਾ ਰਿਹਾ ਹੈ। ਫਿਲਹਾਲ ਅਨਲੌਕ-4 ਚੱਲ ਰਿਹਾ ਹੈ। ਜਿਸ ਦੇ ਤਹਿਤ ਹਰ ਤਰ੍ਹਾਂ ਦੀਆਂ ਗਤੀਵਿਧੀਆਂ ਦੀ ਛੂਟ ਦਿੱਤੀ ਗਈ ਹੈ। ਅਨਲੌਕ-4 ਵੀ ਕਈ ਪੜਾਅ ਦਾ ਰਿਹਾ ਸੀ। ਅਨਲੌਕ-4 ਨੂੰ 1 ਸਤੰਬਰ ਤੋਂ ਲਾਗੂ ਕੀਤਾ ਗਿਆ ਹੈ, ਜਿੱਥੇ ਮੈਟਰੋ ਸੇਵਾ ਨੂੰ 7 ਸਤੰਬਰ ਤੋਂ ਸ਼ੁਰੂ ਕਰਨ ਦੀ ਆਗਿਆ ਦਿੱਤੀ ਗਈ ਸੀ। ਜਿਸ ਤੋਂ ਬਾਅਦ ਹੁਣ ਤੋਂ ਕੁਝ ਹੋਰ ਰਿਆਇਤਾਂ ਦਿੱਤੀਆਂ ਜਾ ਰਹੀਆਂ ਹਨ।
ਦਰਅਸਲ,ਦੇਸ਼ ਦੇ ਕੁਝ ਰਾਜਾਂ ਵਿੱਚ ਅੱਜ ਤੋਂ ਸਕੂਲ-ਕਾਲਜ ਖੁੱਲ੍ਹਣ ਜਾ ਰਹੇ ਹਨ ਤਾਂ ਉੱਥੇ ਹੀ ਰੇਲਵੇ ਯਾਤਰੀਆਂ ਦੀ ਸਹੂਲਤ ਲਈ 20 ਜੋੜੀ ਕਲੋਨ ਟ੍ਰੇਨਾਂ ਵੀ ਪੱਟੜੀਆਂ ‘ਤੇ ਦੌੜਨ ਜਾ ਰਹੀਆਂ ਹਨ। ਇਸਦੇ ਨਾਲ ਹੀ ਉਨ੍ਹਾਂ ਲੋਕਾਂ ਨੂੰ ਸਭ ਤੋਂ ਵੱਡੀ ਰਾਹਤ ਦਿੱਤੀ ਜਾ ਰਹੀ ਹੈ, ਜਿੱਥੇ ਇੱਥੇ ਕੋਈ ਵੀ ਪ੍ਰੋਗਰਾਮ ਆਯੋਜਿਤ ਕੀਤਾ ਜਾਵੇਗਾ, ਕਿਉਂਕਿ ਅੱਜ ਤੋਂ ਹਰ ਪ੍ਰਕਾਰ ਦੇ ਪ੍ਰੋਗਰਾਮਾਂ ਵਿੱਚ ਲੋਕਾਂ ਦੇ ਸ਼ਾਮਿਲ ਹੋਣ ਦੀ ਸੀਮਾ ਵਧਾ ਕੇ 100 ਕਰ ਦਿੱਤੀ ਗਈ ਹੈ।
ਅੱਜ ਤੋਂ ਪ੍ਰੋਗਰਾਮਾਂ ‘ਚ 100 ਲੋਕ ਹੋ ਸਕਣਗੇ ਸ਼ਾਮਿਲ
ਕੇਂਦਰ ਸਰਕਾਰ ਵੱਲੋਂ ਜਾਰੀ ਕੀਤੇ ਗਏ ਦਿਸ਼ਾ-ਨਿਰਦੇਸ਼ ਵਿੱਚ ਕਿਹਾ ਗਿਆ ਸੀ ਕਿ ਸਮਾਜਿਕ / ਵਿਦਿਅਕ / ਖੇਡਾਂ / ਮਨੋਰੰਜਨ / ਸਭਿਆਚਾਰਕ / ਧਾਰਮਿਕ / ਰਾਜਨੀਤਿਕ ਸਮਾਗਮਾਂ ਵਿੱਚ ਵੱਧ ਤੋਂ ਵੱਧ 100 ਵਿਅਕਤੀਆਂ ਦੀ ਸਮਰੱਥਾ ਨਾਲ 21 ਸਤੰਬਰ ਤੋਂ ਆਗਿਆ ਦਿੱਤੀ ਜਾਵੇਗੀ । ਯਾਨੀ ਹੁਣ ਹੋਰ ਲੋਕਾਂ ਨੂੰ ਕਿਸੇ ਵੀ ਪ੍ਰੋਗਰਾਮ ਵਿੱਚ ਸ਼ਾਮਿਲ ਹੋਣ ਦੀ ਆਗਿਆ ਹੋਵੇਗੀ । ਹੁਣ ਤੱਕ ਇਹ ਆਗਿਆ ਸਿਰਫ 50 ਵਿਅਕਤੀਆਂ ਦੀ ਸੀ, ਜਿਸ ਕਾਰਨ ਲੋਕਾਂ ਨੂੰ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ।
ਅੱਜ ਤੋਂ ਚੱਲਣਗੀਆਂ 20 ਜੋੜੀ ਕਲੋਨ ਟ੍ਰੇਨਾਂ
ਭਾਰਤੀ ਰੇਲਵੇ ਅੱਜ ਤੋਂ ਕੁਝ ਖਾਸ ਰੂਟਾਂ ‘ਤੇ 20 ਜੋੜੀ ਕਲੋਨ ਟ੍ਰੇਨਾਂ ਚਲਾ ਰਿਹਾ ਹੈ। ਰੇਲ ਮੰਤਰਾਲੇ ਅਨੁਸਾਰ ਇਹ ਟ੍ਰੇਨਾਂ ਸ਼੍ਰਮਿਕ ਵਿਸ਼ੇਸ਼ ਅਤੇ ਵਿਸ਼ੇਸ਼ ਟ੍ਰੇਨਾਂ ਤੋਂ ਇਲਾਵਾ ਹੋਣਗੀਆਂ. ਕਲੋਨ ਟ੍ਰੇਨਾਂ ਯੂਪੀ, ਬਿਹਾਰ, ਦਿੱਲੀ, ਪੰਜਾਬ ਸਣੇ ਕਈ ਰਾਜਾਂ ਦਰਮਿਆਨ ਚੱਲਣਗੀਆਂ । ਜਿਨ੍ਹਾਂ ਸਟੇਸ਼ਨਾਂ ਲਈ ਜ਼ਿਆਦਾ ਯਾਤਰੀ ਹਨ,ਉੱਥੇ ਟ੍ਰੇਨਾਂ ਦੇ ਫੇਰੇ ਵਧਾਉਣ ਲਈ ਇਹ ਕਲੋਨ ਟ੍ਰੇਨਾਂ ਚੱਲਣਗੀਆਂ।
ਸਕੂਲ ਖੋਲ੍ਹਣ ਦੀ ਆਗਿਆ
21 ਸਤੰਬਰ ਯਾਨੀ ਕਿ ਅੱਜ ਤੋਂ ਦੇਸ਼ ਦੇ ਕਈ ਰਾਜਾਂ ਵਿੱਚ ਸਕੂਲ ਅਤੇ ਕਾਲਜ ਖੋਲ੍ਹੇ ਜਾ ਰਹੇ ਹਨ । ਕੇਂਦਰੀ ਸਿਹਤ ਮੰਤਰਾਲੇ ਨੇ ਸਕੂਲਾਂ ਵਿੱਚ ਬੱਚਿਆਂ ਦੀ ਸਿਹਤ ਲਈ ਦਿਸ਼ਾ-ਨਿਰਦੇਸ਼ਾਂ ਦਾ ਐਲਾਨ ਕੀਤਾ ਹੈ। ਕੇਂਦਰ ਸਰਕਾਰ ਨੇ 21 ਸਤੰਬਰ ਤੋਂ 9ਵੀਂ ਤੋਂ 12ਵੀਂ ਜਮਾਤ ਦੇ ਬੱਚਿਆਂ ਲਈ ਸਕੂਲ-ਕਾਲਜ ਖੋਲ੍ਹਣ ਦੀ ਇਜਾਜ਼ਤ ਦੇ ਦਿੱਤੀ ਸੀ, ਪਰ ਯੂਪੀ ਵਿੱਚ ਕੋਰੋਨਾ ਦੀ ਸਥਿਤੀ ਕਾਰਨ ਇਸ ਵੇਲੇ ਅਜਿਹਾ ਕਰਨ ‘ਤੇ ਪਾਬੰਦੀ ਹੈ । ਪਰ ਕੁਝ ਰਾਜਾਂ ਵਿੱਚ ਸਰਕਾਰ ਵਲੋਂ ਸਕੂਲ ਖੋਲ੍ਹਣ ਦੀ ਆਗਿਆ ਦੇ ਦਿੱਤੀ ਗਈ ਹੈ। ਜ਼ਿਕਰਯੋਗ ਹੈ ਕਿ ਕੇਂਦਰ ਸਰਕਾਰ ਨੇ ਅਨਲੌਕ -4 ਦਿਸ਼ਾ-ਨਿਰਦੇਸ਼ਾਂ ਵਿੱਚ ਕਿਹਾ ਸੀ ਕਿ 9ਵੀਂ ਤੋਂ 12ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਕੰਟੇਨਮੈਂਟ ਜ਼ੋਨ ਨੂੰ ਛੱਡ ਕੇ ਸਕੂਲ ਜਾਣ ਦੀ ਆਗਿਆ ਹੋਵੇਗੀ। ਜੇ ਰਾਜ ਚਾਹੁੰਦਾ ਹੈ, ਤਾਂ 50 ਪ੍ਰਤੀਸ਼ਤ ਅਧਿਆਪਕ ਅਤੇ ਨਾਨ-ਟੀਚਿੰਗ ਸਟਾਫ ਨੂੰ ਸਕੂਲ ਆਉਣ ਲਈ ਕਿਹਾ ਜਾ ਸਕਦਾ ਹੈ। ਅਨਲੌਕ -4 ਦਿਸ਼ਾ ਨਿਰਦੇਸ਼ ਵਿੱਚ ਇਹ ਵੀ ਕਿਹਾ ਗਿਆ ਸੀ ਕਿ 9ਵੀਂ ਤੋਂ 12ਵੀਂ ਜਮਾਤ ਦੇ ਵਿਦਿਆਰਥੀ ਮਾਪਿਆਂ ਦੀ ਲਿਖਤੀ ਇਜ਼ਾਜ਼ਤ ਤੋਂ ਬਾਅਦ ਹੀ ਸਕੂਲ ਜਾ ਸਕਣਗੇ।
ਦੱਸ ਦਈਏ ਕਿ ਸਰਕਾਰ ਵੱਲੋਂ ਅਨਲੌਕ-4 ਦੇ ਸਬੰਧ ਵਿੱਚ ਜਾਰੀ ਕੀਤੇ ਗਏ ਆਦੇਸ਼ ਵਿੱਚ ਕਿਹਾ ਗਿਆ ਸੀ ਕਿ ਕੰਟੇਨਮੈਂਟ ਜ਼ੋਨ ਦੇ ਬਾਹਰ ਸਾਰੀਆਂ ਗਤੀਵਿਧੀਆਂ ਦੀ ਆਗਿਆ ਦਿੱਤੀ ਜਾਵੇਗੀ, ਪਰ ਫਿਲਹਾਲ ਸਿਨੇਮਾ ਹਾਲ, ਸਵੀਮਿੰਗ ਪੂਲ, ਮਨੋਰੰਜਨ ਪਾਰਕ, ਥੀਏਟਰਾਂ, ਅੰਤਰਰਾਸ਼ਟਰੀ ਹਵਾਈ ਯਾਤਰਾ ਆਦਿ ‘ਤੇ ਪਾਬੰਦੀ ਰਹੇਗੀ। ਇਸ ਤੋਂ ਇਹ ਵੀਸਪੱਸ਼ਟ ਕੀਤਾ ਗਿਆ ਹੈ ਕਿ ਵਿਅਕਤੀਆਂ ਅਤੇ ਚੀਜ਼ਾਂ ਦੀ ਅੰਤਰ-ਰਾਜ ਅਤੇ ਅੰਤਰ-ਰਾਜੀ ਮੂਵਮੈਂਟ ‘ਤੇ ਕੋਈ ਰੋਕ ਨਹੀਂ ਹੋਵੇਗੀ।