unlock lockdown curfew news updates: ਦੇਸ਼ ‘ਚ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਅਜੇ ਵੀ ਜਾਰੀ ਹੈ।ਹਾਲਾਂਕਿ ਪੀਕ ਨਿਕਲਣ ਤੋਂ ਬਾਅਦ ਹੁਣ ਦੈਨਿਕ ਮਾਮਲਿਆਂ ‘ਚ ਉਤਾਰ-ਚੜਾਅ ਹੋ ਰਿਹਾ ਹੈ।ਸ਼ਨੀਵਾਰ ਨੂੰ ਦੇਸ਼ ‘ਚ ਕੋਰੋਨਾ ਵਾਇਰਸ ਦੇ 1.20 ਲੱਖ ਨਵੇਂ ਮਾਮਲੇ ਦਰਜ ਕੀਤੇ ਗਏ, ਜਦੋਂ ਕਿ ਇਸੇ ਦੌਰਾਨ 3380 ਮਰੀਜ਼ਾਂ ਨੇ ਜਾਨ ਗਵਾਈ।
ਦੂਜੇ ਪਾਸੇ ਸਿਹਤ ਮੰਤਰਾਲੇ ਦਾ ਕਹਿਣਾ ਹੈ ਕਿ ਹੁਣ ਦੇਸ਼ ਦੇ 377 ਜ਼ਿਲਿਆਂ ‘ਚ ਕੋਰੋਨਾ ਦੀ ਸੰਕਰਮਣ ਦਰ ਪੰਜ ਫੀਸਦੀ ਤੋਂ ਘੱਟ ਹੋ ਗਈ ਹੈ।ਦੂਜੇ ਪਾਸੇ ਕੋਰੋਨਾ ਦੇ ਘਟਦੇ ਮਾਮਲਿਆਂ ਨੂੰ ਦੇਖਦੇ ਹੋਏ ਕੁਝ ਸੂਬਿਆਂ ਨੇ ਅਨਲਾਕ ਦੀ ਪ੍ਰਕ੍ਰਿਆ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜੋ:11ਵੀਂ ਦੇ ਵਿਦਿਆਰਥੀ ਨਾਲ ਫਰਾਰ ਹੋਣ ਵਾਲੀ ਅਧਿਆਪਕਾ ਗ੍ਰਿਫਤਾਰ…
ਦੂਜੇ ਕੁਝ ਸੂਬੇ ਅਜੇ ਵੀ ਪਾਬੰਦੀਆਂ ਲਗਾਏ ਹੋਏ ਹਨ।ਹਾਲਾਂਕਿ ਕੋਰੋਨਾ ਤੋਂ ਰਿਕਵਰੀ ਦੀ ਰਾਸ਼ਟਰੀ ਦਰ 93 ਫੀਸਦੀ ਹੋ ਗਈ ਹੈ।ਮਹਾਰਾਸ਼ਟਰ ‘ਚ ਸੋਮਵਾਰ ਤੋਂ ਅਨਲਾਕ ਦੀ ਪ੍ਰੀਕ੍ਰਿਆ ਸ਼ੁਰੂ ਹੋਵੇਗੀ।ਤਾਮਿਲਨਾਡੂ ‘ਚ 14 ਜੂਨ ਤੱਕ ਲਾਕਡਾਊਨ ਦਾ ਸਮਾਂ ਵਧਾ ਦਿੱਤਾ ਗਿਆ ਸੀ।
ਇਹ ਵੀ ਪੜੋ:ਜਿਸ ਬੱਚੇ ਨਾਂਅ Sant Bhindrawale ਨੇ ਰੱਖਿਆ ਸੀ,’ਮਾਂ ਦੀ ਛਾਤੀ ਨਾਲ ਲੱਗੇ ਉਸ ਮਾਸੂਮ ਨੂੰ ਗੋਲੀ ਮਾਰ ਕੀਤਾ ਸ਼ਹੀਦ’ !