ਪੰਜਾਬ ਸਣੇ ਪੰਜ ਰਾਜਾਂ ਵਿੱਚ ਵੋਟਾਂ ਪੈਣ ਦਾ ਕੰਮ ਮੁਕੰਮਲ ਹੋ ਚੁੱਕਿਆ ਹੈ। ਜਿਸ ਤੋਂ ਬਾਅਦ ਹੁਣ ਐਗਜ਼ਿਟ ਪੋਲ ਦੇ ਅੰਕੜੇ ਵੀ ਸਾਹਮਣੇ ਆ ਗਏ ਹਨ। ਇਸ ਵਿੱਚ ਉੱਤਰ ਪ੍ਰਦੇਸ਼ ਵਿੱਚ ਭਾਜਪਾ ਦੀ ਸਰਕਾਰ ਬਣ ਰਹੀ ਹੈ। ਇਸ ਵਿਚਾਲੇ ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਨੇ ਕਿਹਾ ਕਿ ਸਾਡੇ ਉਮੀਦਵਾਰਾਂ ਨੇ ਲੰਬੇ ਸਮੇਂ ਬਾਅਦ 400 ਸੀਟਾਂ ‘ਤੇ ਚੋਣ ਲੜੀ ਹੈ। ਦੇਖਾਂਗੇ ਨਤੀਜੇ ਕੀ ਨਿਕਲਦੇ ਹਨ ਪਰ ਕਾਂਗਰਸ ਨੇ ਬਹੁਤ ਮਿਹਨਤ ਕੀਤੀ ਹੈ। ਨਤੀਜੇ ਆਉਣ ਤੱਕ ਇਨ੍ਹਾਂ ਗੱਲਾਂ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ।
ਦੱਸ ਦੇਈਏ ਕਿ ਇੰਡੀਆ ਟੂਡੇ-ਐਕਸਿਸ ਮਾਈ ਇੰਡੀਆ ਦੇ ਐਗਜ਼ਿਟ ਪੋਲ ਵਿੱਚ ਭਾਜਪਾ ਗਠਜੋੜ ਜ਼ਬਰਦਸਤ ਬਹੁਮਤ ਨਾਲ ਸਰਕਾਰ ਬਣਾ ਰਿਹਾ ਹੈ। ਭਾਜਪਾ ਨੂੰ 288 ਤੋਂ 326 ਸੀਟਾਂ ਮਿਲਣ ਦਾ ਅਨੁਮਾਨ ਹੈ, ਜਦਕਿ ਸਪਾ ਗਠਜੋੜ ਨੂੰ 76 ਤੋਂ 101 ਸੀਟਾਂ ਮਿਲਣ ਦਾ ਅਨੁਮਾਨ ਹੈ। ਨਿਊਜ਼24 ਅਤੇ ਟੂਡੇਜ਼ ਚਾਣਕਿਆ ਦੇ ਐਗਜ਼ਿਟ ਪੋਲ ਵੀ ਸਾਹਮਣੇ ਆਏ ਹਨ। ਇਸ ਵਿੱਚ ਭਾਜਪਾ ਗਠਜੋੜ ਨੂੰ 294, ਸਪਾ ਗਠਜੋੜ ਨੂੰ 105, ਬਸਪਾ ਨੂੰ 2, ਕਾਂਗਰਸ ਅਤੇ ਹੋਰ ਨੂੰ ਇੱਕ ਹੋਰ ਨੂੰ ਇੱਕ-ਇੱਕ ਸੀਟ ਮਿਲਦੀ ਦਿਖਾਈ ਦੇ ਰਹੀ ਹੈ।
ਇੱਥੇ 58 ਸੀਟਾਂ ਦੇ ਪਹਿਲੇ ਪੜਾਅ ਵਿੱਚ ਭਾਜਪਾ ਗਠਜੋੜ ਨੂੰ 49, ਸਪਾ ਗਠਜੋੜ ਨੂੰ 8, ਬਸਪਾ ਨੂੰ ਇੱਕ ਅਤੇ ਕਾਂਗਰਸ ਨੂੰ ਜ਼ੀਰੋ ਸੀਟਾਂ ਮਿਲਣ ਦੀ ਉਮੀਦ ਹੈ। ਫਿਰ 55 ਸੀਟਾਂ ਦੇ ਦੂਜੇ ਪੜਾਅ ਵਿੱਚ ਭਾਜਪਾ ਗਠਜੋੜ ਨੂੰ 32, ਸਪਾ ਗਠਜੋੜ ਨੂੰ 22, ਬਸਪਾ ਨੂੰ ਇੱਕ ਅਤੇ ਕਾਂਗਰਸ ਨੂੰ ਜ਼ੀਰੋ ਸੀਟਾਂ ਮਿਲਣ ਦੀ ਉਮੀਦ ਹੈ। ਇਸ ਦੇ ਨਾਲ ਹੀ ਤੀਜੇ ਪੜਾਅ ਦੀਆਂ 59 ਸੀਟਾਂ ‘ਤੇ ਭਾਜਪਾ ਗਠਜੋੜ ਨੂੰ 48 ਅਤੇ ਸਪਾ ਗਠਜੋੜ ਨੂੰ 11 ਸੀਟਾਂ ਮਿਲਣ ਦੀ ਉਮੀਦ ਹੈ।
ਵੀਡੀਓ ਲਈ ਕਲਿੱਕ ਕਰੋ -: