up many people died due illecite liquor: ਉੱਤਰ-ਪ੍ਰਦੇਸ਼ ਦੇ ਪ੍ਰਯਾਗਰਾਜ ‘ਚ ਦੇਸੀ ਸ਼ਰਾਬ ਪੀਣ ਵਾਲ 5 ਲੋਕਾਂ ਦੀ ਮੌਤ ਹੋ ਗਈ ਅਤੇ 3 ਲੋਕਾਂ ਨੂੰ ਇਲਾਜ ਲਈ ਲਈ ਹਸਪਤਾਲ ‘ਚ ਦਾਖਲ ਕਰਾਇਆ ਗਿਆ ਹੈ।ਜਿਥੇ ਕਿ ਉਨ੍ਹਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।ਪਿੰਡ ਵਾਸੀ ਜ਼ਹਿਰੀਲ ਸ਼ਰਾਬ ਪੀਣ ਨਾਲ ਮੌਤ ਹੋਣ ਦਾ ਦੋਸ਼ ਲਗਾ ਰਹੇ ਹਨ।ਮਾਮਲਾ ਫੂਲਪੁਰ ਥਾਣਾ ਖੇਤਰ ਦੇ ਇਮਲਿਆ ਪਿੰਡ ਦਾ ਹੈ।ਸੀਓ ਫੂਲਪੁਰ ਅਤੇ ਪੁਲਸ ਦੇ ਆਲਾ ਅਧਿਕਾਰੀਆਂ ਮੌਕੇ ‘ਤੇ ਪਹੁੰਚ ਕੇ ਘਟਨਾ ਦਾ ਜਾਇਜਾ ਲਿਆ।ਪ੍ਰਸ਼ਾਸਨ ਪੂਰੇ ਮਾਮਲੇ ਦੀ ਜਾਂਚ ਕਰ ਰਿਹਾ ਹੈ।ਮਰਨ ਵਾਲਿਆਂ ਦੀ ਪਛਾਣ ਬਸੰਤ ਲਾਲ ਪਟੇਲ, ਸ਼ੰਭੂ ਨਾਲ ਮੌਰੀਆ, ਰਾਜ ਬਹਾਦੁਰ ਅਤੇ ਪਿਆਰੇ ਲਾਲ ਬਿੰਦ ਵਜੋਂ ਹੋਈ ਹੈ।
ਪੁਲਸ ਹੁਣ ਇਲਾਕੇ ਦੇ ਦੂਜੇ ਪਿੰਡਾਂ ‘ਚ ਵੀ ਸ਼ਰਾਬ ਖਰੀਦਣ ਵਾਲਿਆਂ ਦੀ ਤਲਾਸ਼ ਕਰ ਰਹੀ ਹੈ।ਪਿੰਡ ‘ਚ ਐਂਬੂਲੈਂਸ ਵੀ ਲਗਾ ਦਿੱਤੀ ਗਈ ਹੈ ਕਿ ਤਾਂ ਕਿ ਬੀਮਾਰ ਹੋਣ ‘ਤੇ ਉਨ੍ਹਾਂ ਨੂੰ ਹਸਪਤਾਲ ਲਿਜਾਇਆ ਜਾ ਸਕੇ।ਪੁਲਸ ਨੇ ਠੇਕਿਆਂ ਨੂੰ ਸੀਲ ਕਰ ਦਿੱਤਾ ਹੈ।ਇਹ ਸਰਕਾਰੀ ਠੇਕਾ ਸੰਗੀਤਾ ਜਾਇਸਵਾਲ ਦਾ ਦੱਸਿਆ ਜਾ ਰਿਹਾ ਹੈ।ਜਿਸ ਨੂੰ ਉਸਦਾ ਪਤੀ ਸ਼ਿਆਮ ਬਾਬੂ ਜਾਇਸਵਾਲ ਚਲਾ ਰਿਹਾ ਸੀ।ਪੁਲਸ ਨੇ ਸ਼ਿਆਮ ਬਾਬੂ ਦੀ ਤਲਾਸ਼ ‘ਚ ਉਸਦੇ ਘਰ ‘ਚ ਛਾਪੇਮਾਰੀ ਵੀ ਕੀਤੀ।ਪਰ ਸ਼ਿਆਮ ਬਾਬੂ ਅਤੇ ਸੰਗੀਤਾ ਦੋਵੇਂ ਫਰਾਰ ਹੋ ਗਏ।ਪਿੰਡ ਵਾਲਿਆਂ ਦੇ ਮੁਤਾਬਕ ਸ਼ਿਆਮ ਬਾਬੂ ਦੇਸੀ ਸ਼ਰਾਬ ਦੇ ਨਾਲ ਕਈ ਤਰ੍ਹਾਂ ਦਾ ਨਸ਼ਾ ਵੇਚ ਰਿਹਾ ਹੈ।ਲੋਕਾਂ ਦਾ ਕਹਿਣਾ ਹੈ ਕਿ ਸ਼ਿਆਮ ਬਾਬੂ ਸਥਾਨਕ ਪੁਲਸ ਦੀ ਮਿਲੀਭੁਗਤ ਨਾਲ ਨਜਾਇਜ ਅਤੇ ਜਹਿਰੀਲੀ ਸ਼ਰਾਬ ਦਾ ਕਾਰੋਬਾਰ ਕਰ ਰਿਹਾ ਸੀ ਅਤੇ ਕਈ ਵਾਰ ਸ਼ਿਕਾਇਤ ਕਰਨ ‘ਤੇ ਵੀ ਉਸਦੇ ਵਿਰੁੱਧ ਕੋਈ ਕਾਰਵਾਈ ਨਹੀਂ ਕੀਤੀ ਗਈ।
ਇਹ ਵੀ ਦੇਖੋ:ਦੁਖਦਾਈ ਖ਼ਬਰ: ਸੰਤ ਬਾਬਾ ਜਸਵੰਤ ਸਿੰਘ ਜੀ ਗੁਰਦੁਆਰਾ ਨਾਨਕਸਰ ਲੁਧਿਆਣਾ ਵੱਲੋਂ ਅਕਾਲ ਚਲਾਣਾ…