up mlc election bjp support mayawati bsp: ਰਾਜ ਸਭਾ ਚੋਣਾਂ ‘ਚ ਬਸਪਾ ਉਮੀਦਵਾਰ ਰਾਮਜੀ ਗੌਤਮ ਵਿਰੁੱਧ ਸਪਾ ਦੇ ਸਮਰਥਨ ‘ਚ ਉਤਰੇ ਪ੍ਰਕਾਸ਼ ਬਜਾਜ ਦਾ ਪੱਤਰ ਖਾਰਿਜ ਹੋ ਗਿਆ ਹੈ।ਪਰ ਜਿਸ ਤਰ੍ਹਾਂ ਨਾਲ ਬਸਪਾ ਵਿਧਾਇਕਾਂ ਨੇ ਅਖਿਲੇਸ਼ ਯਾਦਵ ਨਾਲ ਮੁਲਾਕਾਤ ਕਰ ਕੇ ਬਾਗੀ ਰੁਖ ਅਪਣਾਇਆ ਹੈ।ਇਸ ਸਿਆਸੀ ਘਟਨਾਕ੍ਰਮ ਦੇ ਚਲਦਿਆਂ ਬਸਪਾ ਮੁਖੀ ਮਾਇਆਵਤੀ ਨੇ ਸਪਾ ਵਿਰੁੱਧ ਹਮਲਾਵਰ ਤੇਵਰ ਅਪਣਾ ਲਿਆ ਹੈ।ਮਾਇਆਵਤੀ ਨੇ ਸੂਬੇ ਦੇ ਐੱਮਐੱਲਸੀ ਚੋਣਾਂ ‘ਚ ਸਪਾ ਨੂੰ ਹਰਾਉਣ ਲਈ ਬੀਜੇਪੀ ਨੂੰ ਸਮਰਥਨ ਕਰਨ ਦੀ ਗੱਲ ਕਹਿ ਦਿੱਤੀ ਹੈ।ਮਾਇਆਵਤੀ ਨੇ ਕਿਹਾ ਕਿ ਐੱਮਐੱਲਸੀ ਨੇ ਚੋਣਾਂ ‘ਚ ਬਸਪਾ ਜੈਸੇ ਨੂੰ ਤੈਸਾ ਜਵਾਬ ਦੇਣ ਲਈ
ਪੂਰੀ ਤਾਕਤ ਲਗਾ ਦੇਵੇਗੀ।ਬੀਜੇਪੀ ਨੂੰ ਵੋਟ ਦੇਣਾ ਪਵੇਗਾ ਤਾਂ ਉਹ ਵੋਟ ਵੀ ਦੇ ਦੇਣਗੇ।ਪਰ ਐੱਮਐੱਲਸੀ ਦੇ ਚੋਣਾਂ ‘ਚ ਸਪਾ ਦੇ ਉਮੀਦਵਾਰ ਨੂੰ ਹਰਾਉਣ ਲਈ ਪੂਰਾ ਜੋਰ ਲਗਾਏਗੀ।ਮਾਇਆਵਤੀ ਨੇ ਕਿਹਾ ਕਿ ਸਾਡੇ 7 ਵਿਧਾਇਕਾਂ ਨੂੰ ਤੋੜਿਆ ਗਿਆ ਹੈ।ਸਪਾ ਨੂੰ ਇਹ ਹਰਕਤ ਭਾਰੀ ਪਵੇਗੀ।ਦੱਸਣਯੋਗ ਹੈ ਕਿ ਉਤਰ ਪ੍ਰਦੇਸ਼ ‘ਚ 11 ਵਿਧਾਨ ਪਰਿਸ਼ਦ ਸੀਟਾਂ ‘ਤੇ ਬਸਪਾ ਅਤੇ 3 ਸੀਟਾਂ ‘ਤੇ ਬੀਜੇਪੀ ਦੇ ਮੌਜੂਦਾ ਵਿਧਾਇਕਾਂ ਦੀ ਗਿਣਤੀ ਦੇ ਆਧਾਰ ‘ਤੇ 11 ਵਿਧਾਨ ਪਰਿਸ਼ਦਾਂ ਸੀਟਾਂ ‘ਚੋਂ ਬੀਜੇਪੀ 8 ਤੋਂ
9 ਸੀਟਾਂ ਜਿੱਤਣ ਦੀ ਸਥਿਤੀ ‘ਚ ਹੈ।ਉੱਥੇ ਦੂਜੇ ਪਾਸੇ ਸਪਾ ਦੀ ਇੱਕ ਸੀਟ ਤੇ ਜਿੱਤ ਤੈਅ ਹੈ ਅਤੇ ਦੂਜੀ ਸੀਟ ਤੋਂ ਉਸ ਨੂੰ ਹੋਰ ਦਲਾਂ ਦੇ ਸਮਰਥਨ ਦੀ ਜ਼ਰੂਰਤ ਹੋਵੇਗੀ।2018 ‘ਚ ਹੋਈਆਂ ਵਿਧਾਨ ਸਭਾ ਪਰਿਸ਼ਦਾਂ ਦੀਆਂ ਚੋਣਾਂ ‘ਚ ਸਪਾ ਨੇ ਆਪਣੀ ਇੱਕ ਸੀਟ ਜਿੱਤਣ ਦੇ ਨਾਲ-ਨਾਲ ਬਸਪਾ ਦੇ ਭੀਮਰਾਵ ਅੰਬੇਦਕਰ ਨੂੰ ਸਮਰਥਨ ਦੇ ਕੇ ਐੱਮ.ਐੱਲ.ਸੀ ਬਣਵਾਇਆ ਸੀ।ਪਰ ਇਸ ਵਾਰ ਸਪਾ ਅਤੇ ਬਸਪਾ ਦੇ ਰਿਸ਼ਤੇ ਵਿਘੜ ਗਏ ਹਨ।ਅਜਿਹੇ ‘ਚ ਮਾਇਆਵਤੀ ਨੇ ਸਾਫ ਕਰ ਦਿੱਤਾ ਹੈ ਕਿ ਦਿਸੰਬਰ ‘ਚ ਹੋਣ ਵਾਲੇ ਐੱਮਐੱਲਸੀ ਚੋਣਾਂ ‘ਚ ਸਪਾ ਨੂੰ ਹਰਾਉਣ ਦੇ ਲਈ ਬੀਜੇਪੀ ਨੂੰ ਸਮਰਥਨ ਕਰ ਸਕਦੀ ਹੈ।