up police 1090 vulgar content seekers: ਉੱਤਰ ਪ੍ਰਦੇਸ਼ ‘ਚ ਹੁਣ ਇੰਟਰਨੈੱਟ ‘ਤੇ ਅਸ਼ਲੀਲ ਕੰਟੈਂਟ ਦੇਖਣ ਵਾਲਿਆਂ ਦੀ ਖੈਰ ਨਹੀਂ ਹੈ।ਯੂਪੀ ਪੁਲਸ ਹੁਣ ਅਜਿਹੇ ਲੋਕਾਂ ‘ਤੇ ਨਜ਼ਰ ਰੱਖੇਗੀ ਜੋ ਲੋਕ ਮੋਬਾਇਲ ‘ਤੇ ਅਸ਼ਲੀਲ ਕੰਟੈਂਟ ਦੇਖਦੇ ਹਨ।ਦਰਅਸਲ, ਸੂਬੇ ‘ਚ ਔਰਤਾਂ ਦੀ ਸੁਰੱਖਿਆ ਲਈ ਪੁਲਸ ਨੇ ਇੱਕ ਡਿਜ਼ਿਟਲ ਚੱਕਰਵਿਊ ਤਿਆਰ ਕੀਤਾ ਹੈ।ਜਿਸਦਾ ਉਦੇਸ਼ ਔਰਤਾਂ ਨੂੰ ਚਾਰੇ ਪਾਸੇ ਸੁਰੱਖਿਅਤ ਮਾਹੌਲ਼ ਦੇਣਾ ਹੈ।ਅਸ਼ਲੀਲ ਕੰਟਂੈਟ ਦੇਖਣ ‘ਤੇ 1090 ਦੀ ਵੈੱਬਸਾਈਟ ‘ਤੇ ਇੱਕ ਮੈਸੇਜ ਵੀ ਅਲਰਟ ਹੋਵੇਗਾ ਜਿਸ ਨਾਲ ਉਸ ਵਿਅਕਤੀ ਦਾ ਡਾਟਾ 1090 ਦੇ ਕੋਲ ਸੇਫ ਹੋ ਜਾਵੇਗਾ ਅਤੇ ਜੇਕਰ ਉਸ ਵਿਅਕਤੀ ਵਲੋਂ ਕੋਈ ਅਪਰਾਧ ਕੀਤਾ ਜਾਂਦਾ ਹੈ ਤਾਂ ਉਸ ਨੂੰ ਡਾਟੇ ਦੇ ਆਧਾਰ ‘ਤੇ ਫੜ ਲਿਆ ਜਾਵੇਗਾ।ਇਸਦੇ ਨਾਲ ਹੀ ਔਰਤਾਂ ਨੂੰ ਜਾਗਰੂਕ ਕਰਦੇ ਹੋਏ ਜੋ ਔਰਤਾਂ ਇੰਸਟਾਗ੍ਰਾਮ, ਫੇਸਬੁੱਕ ਨਾਲ ਜੁੜੀ ਹੈ।ਉਨ੍ਹਾਂ ਦੇ ਲਈ 1090 ਮੁਹਿੰਮ ਚਲਾਵੇਗਾ ਅਤੇ ਉਨ੍ਹਾਂ ਨੂੰ ਸੰਦੇਸ਼ ਦੇ ਰਾਹੀਂ ਜਾਗਰੂਕ ਕਰੇਗਾ।1090 ਦੀ ਤਰਫੋਂ ਜਿਸ ਨੂੰ ਸੁਧਾਰ ਨਾ ਸਕੀ ਮਾਸਟਰ ਜੀ ਦੀ ਛੜੀ, ਉਸਦੇ ਲਈ 1090 ਦੀ ਹੱਥਕੜੀ।
‘ਛਿਛੋਰੋਂ ਦੇ ਨਾ ਚੱਲੇਗੇਂ ਹਥਕੰਡੇ ਜਦੋਂ 1090 ਚਲਾਵੇਗੀ ਉਨ੍ਹਾਂ ‘ਤੇ ਡੰਡੇ’ ਵਰਗੇ ਮੈਸੇਜ ਜਾਣਗੇ।ਇਸ ਤੋਂ ਇਲਾਵਾ, ‘ਗੁੰਡੇ ਬਦਮਾਸ਼ਾਂ ਤੋਂ ਪਿੱਛਾ ਛੁਡਾਉਣਾ ਹੈ ਤਾਂ 1090 ‘ਤੇ ਕਾਲ ਲਗਾਉਣਾ ਹੈ, ਮੁਸੀਬਤ ‘ਚ ਸਹਾਰਾ ਹੈ।1090 ਸਾਡਾ ਹੈ, ਡਰਨ ਦੀ ਕੀ ਗੱਲ ‘1090 ਹੈ ਤੁਮਹਾਰੇ ਸਾਥ’ ਵਰਗੇ ਮੈਸੇਜ ਵੀ ਭੇਜੇ ਜਾਣਗੇ।ਏਡੀਜੀ ਨੀਰਾ ਰਾਵਤ ਦੇ ਅਨੁਸਾਰ, ਯੋਜਨਾ ਪਾਇਲਟ ਪ੍ਰਾਜੈਕਟ ਦੀ ਤਰ੍ਹਾਂ ਯੂਪੀ ਦੇ ਛੇ ਜ਼ਿਲ੍ਹਿਆਂ ਵਿੱਚ ਚਲਾਈ ਗਈ ਸੀ, ਜਿਸਦਾ ਚੰਗਾ ਹੁੰਗਾਰਾ ਮਿਲਿਆ ਹੈ। ਹੁਣ ਇਸ ਨੂੰ ਪੂਰੇ ਰਾਜ ਵਿਚ ਲਾਗੂ ਕੀਤਾ ਜਾਵੇਗਾੇ। ਉੱਤਰ ਪ੍ਰਦੇਸ਼ ਵਿੱਚ ਲਗਭਗ 11.6 ਕਰੋੜ ਇੰਟਰਨੈਟ ਉਪਭੋਗਤਾ ਹਨ ਮੁੱਖ ਤੌਰ ਤੇ, ਉਹ ਸਾਰੇ ਲੋਕ 1090 ਦੇ ਨਿਸ਼ਾਨੇ ਤੇ ਹਨ ਜੋ ਵਾਰ ਵਾਰ ਅਸ਼ਲੀਲ ਕੰਟੈਂਟ ਲੱਭਦੇ ਹਨ ਅਤੇ ਦੇਖਦੇ ਹਨ ਜਿਸ ਨਾਲ ਔਰਤਾਂ ਦੇ ਪ੍ਰਤੀ ਅਪਰਾਧ ਵੱਲ ਵੱਧਦਾ ਹੈ।
‘ਆਪ’ ਦੇ ਇੰਚਾਰਜ ਜਰਨੈਲ ਸਿੰਘ ਦੀ ਅਫ਼ਸਰਾਂ ਨੂੰ ਚੇਤਾਵਨੀ, “ਜੇ ਸਹੀ ਕੰਮ ਨਾ ਕੀਤਾ ਤਾਂ…