UP woman officer announces: ਯੂਪੀ ਦੀ ਅਨਾਜ ਮੰਡੀ ਤੋਂ ਇੱਕ ਵੀਡੀਓ ਸਾਹਮਣੇ ਆਈ ਹੈ, ਜਿਸ ਵਿੱਚ ਇੱਕ ਸਰਕਾਰੀ ਅਧਿਕਾਰੀ ਮਹਿਲਾ ਵੱਲੋਂ ਧਮਕੀ ਦਿੱਤੀ ਜਾ ਰਹੀ ਹੈ। ਇਸ ਮਹਿਲਾ ਵੱਲੋਂ ਫਸਲ ਚੁੱਕਣ ਨੂੰ ਲੈ ਕੇ ਸ਼ਰੇਆਮ ਧਮਕੀ ਦਿੱਤੀ ਜਾ ਰਹੀ ਹੈ। ਇਸ ਤੋਂ ਇਲਾਵਾ ਧਰਨੇ ‘ਤੇ ਬੈਠੇ ਕਿਸਾਨਾਂ ਨੂੰ ਵੀ ਮੁੜ ਤੁਲਾਈ ਕਰਵਾਉਣ ਤੋਂ ਇਨਕਾਰ ਕਰ ਰਹੀ ਹੈ। ਇਸ ਤੋਂ ਇਲਾਵਾ ਮਹਿਲਾ ਨੇ ਕਿਹਾ ਕਿ ਜਿਹੜੇ ਲੋਕ ਕੰਮ ਨਹੀਂ ਕਰ ਰਹੇ ਹਨ, ਉਹ ਕਿਸਾਨ ਯੂਨੀਅਨ ਦੇ ਨਾਮ ‘ਤੇ ਉਨ੍ਹਾਂ ਨੂੰ ਪਰੇਸ਼ਾਨ ਕਰ ਰਹੇ ਹਨ। ਉਨ੍ਹਾਂ ਕਿਹਾ ਇਸ ਮਾਮਲੇ ਵਿੱਚ ਪੂਰਾ ਪ੍ਰਸ਼ਾਸਨ ਤਾਂ ਝੁੱਕ ਸਕਦਾ ਹੈ ਪਰ ਅੱਜ ਤੋਂ ਅਸੀਂ ਝੁਕਾਂਗੇ।
ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਉਨ੍ਹਾਂ ਨੂੰ ਬਹੁਤ ਮਹੱਤਵਪੂਰਨ ਕੰਮ ਦਿੱਤਾ ਗਿਆ ਹੈ ਕਿ ਅਸੀਂ ਵਪਾਰੀਆਂ ਨੂੰ ਨਹੀਂ ਰੋਕਾਂਗੇ ਪਰ ਕਿਸਾਨਾਂ ਨੂੰ ਜਰੂਰ ਰੋਕਾਂਗੇ। ਇਸ ਤੋਂ ਜੱਗੇ ਉਸ ਮਹਿਲਾ ਅਦਜੀਕਾਰੀ ਨੇ ਕਿਹਾ ਕਿ ਅਸੀਂ ਅੱਜ ਤੋਂ ਛੋਟੇ ਕਿਸਾਨਾਂ ਤੋਂ ਖਰੀਦ ਖਰੀਦ ਕਰਾਂਗੇ। ਉਨ੍ਹਾਂ ਕਿਹਾ ਕਿ ਜਿਹੜੇ ਸਿੱਖ ਕਿਸਾਨ ਟਰਾਲੀਆਂ ਭਰ ਕੇ ਅਨਾਜ ਲਿਆ ਰਹੇ ਹਨ ਅਸੀਂ ਉਨ੍ਹਾਂ ਤੋਂ ਇੱਕ ਵੀ ਦਾਣੇ ਦੀ ਖਰੀਦ ਬਿਨ੍ਹਾਂ ਜਾਂਚ ਤੋਂ ਨਹੀਂ ਕਰਾਂਗੇ।
ਉਨ੍ਹਾਂ ਅੱਗੇ ਕਿਹਾ ਕਿ ਜਿਹੜੇ ਕਿਸਾਨ ਅੱਜ ਧਰਨੇ ‘ਤੇ ਬੈਠੇ ਹਨ ਉਨ੍ਹਾਂ ਨੇ ਸਾਡੀ ਮੰਡੀ ਵਿੱਚ ਅਨਾਜ ਤੁਲਾਇਆ ਤੇ ਅੱਜ ਫ਼ਿਰ ਧਰਨੇ ‘ਤੇ ਬੈਠ ਗਏ ਹਨ ਕਿ ਉਨ੍ਹਾਂ ਦੀਆਂ ਟਰਾਲੀਆਂ ਦੀ ਤੁਲਾਈ ਕਰਵਾਈ ਜਾਵੇ। ਉਨ੍ਹਾਂ ਕਿਹਾ ਕਿ ਅਸੀਂ ਸਾਰੇ ਮੰਡਲਾਂ ਨੂੰ ਅਪੀਲ ਕਰਦੇ ਹਾਂ ਕਿ ਜੇਕਰ ਤੁਹਾਡੇ ‘ਤਰੇ ਵੀ ਅਜਿਹਾ ਦਬਾਅ ਬਣਾਇਆ ਜਾਂਦਾ ਹੈ ਤਾਂ ਤੁਸੀ ਵੀ ਕੰਮ ਬੰਦ ਕਰ ਦਿਓ ਤੇ ਇਸ ਤਰ੍ਹਾਂ ਸਭ ਛੁੱਟੀ ‘ਤੇ ਜਾਵਾਂਗੇ। ਦੱਸ ਦੇਈਏ ਕਿ ਇਹ ਵੀਡੀਓ ਤੇਜ਼ੀ ਨਾਲ ਸੋਸ਼ਲ ਮੀਡੀਆ ‘ਤੇ ਫੈਲ ਰਹੀ ਹੈ। ਜਿਸ ਤੋਂ ਬਾਅਦ ਮਨਜਿੰਦਰ ਸਿੰਘ ਸਿਰਸਾ ਵੱਲੋਂ ਉਨ੍ਹਾਂ ਦੇ ਇਨ੍ਹਾਂ ਬਿਆਨਾਂ ਦੀ ਸਖਤ ਨਿੰਦਾ ਕੀਤੀ ਜਾ ਰਹੀ ਹੈ।