use mobile filter in india 70 percent: ਦੁਨੀਆ ‘ਚ ਸੈਲਫੀ ਲੈਣ ਦਾ ਕ੍ਰੇਜ਼ ਸਭ ਤੋਂ ਵੱਧ ਭਾਰਤੀਆਂ ‘ਚ ਹੈ।ਭਾਰਤੀ 70 ਫੀਸਦੀ ਫੋਟੋ ਆਪਣੇ ਫ੍ਰੰਟ ਕੈਮਰੇ ਤੋਂ ਕਲਿੱਕ ਕਰਦੇ ਹਨ।ਸੈਲਫੀ ਲੈਣ ਅਤੇ ਉਸ ਨੂੰ ਸੋਹਣਾ ਬਣਾਉਣ ਲਈ ਸਭ ਤੋਂ ਜਿਆਦਾ ਭਾਰਤੀ ਔਰਤਾਂ ਉਤਸ਼ਾਹਿਤ ਰਹਿੰਦੀਆਂ ਹਨ।ਦੂਜੇ ਪਾਸੇ ਮਰਦ ਵੀ ਸੈਲਫੀ ਲੈਣ ਅਤੇ ਫਿਲਟਰ ਦੀ ਵਰਤੋਂ ਕਰਨ ‘ਚ ਪਿੱਛੇ ਨਹੀਂ ਹਨ।ਪਰ ਉਹ ਖੁਦ ਕਿਹੋ ਜਿਹੇ ਦਿਸ ਰਹੇ ਹਨ।ਜਾਣਕਾਰੀ ਮੁਤਾਬਕ ਗੂਗਲ ਵਲੋਂ ਦੁਨੀਆ ਭਰ ‘ਚ ਕਰਾਏ ਗਏ ਅਧਿਐਨ ‘ਚ ਇਹ ਗੱਲ ਸਾਹਮਣੇ ਆਈ ਹੈ।ਇਸ ਲਈ ਗੂਗਲ ਨੇ ਭਾਰਤ, ਅਮਰੀਕਾ, ਜਰਮਨੀ ਅਤੇ ਦੱਖਣੀ ਕੋਰੀਆ ਸਮੇਤ ਕਈ ਦੇਸ਼ਾਂ ‘ਚ ਅਧਿਐਨ ਕੀਤਾ।
ਗੂਗਲ ਮੁਤਾਬਕ ਸੈਲਫੀ ਲੈਣਾ ਅਤੇ ਉਸ ਨੂੰ ਸ਼ੇਅਰ ਕਰਨਾ ਭਾਰਤੀ ਔਰਤਾਂ ਦੇ ਜੀਵਨ ਦਾ ਅਹਿਮ ਹਿੱਸਾ ਹੈ।ਇਸ ਲਈ ਇਹ ਉਨ੍ਹਾਂ ਦੇ ਵਿਵਹਾਰ ਅਤੇ ਘਰੇਲੂ ਕੰਮਾਂ ਨੂੰ ਵੀ ਪ੍ਰਭਾਵਿਤ ਕਰਦਾ ਹੈ।ਅਧਿਐਨ ‘ਚ ਕਈ ਔਰਤਾਂ ਨੇ ਦੱਸਿਆ ਕਿ ਜੇਕਰ ਉਨਾਂ੍ਹ ਨੂੰ ਸੈਲਫੀ ਲੈਣੀ ਹੁੰਦੀ ਹੈ ਤਾਂ ਉਹ ਇਸ ਲਈ ਇੱਕ ਵਾਰੀ ਪਹਿਨੇ ਕੱਪੜੇ ਦੁਬਾਰਾ ਨਹੀਂ ਪਹਿਨਦੀਆਂ।ਦੂਜੇ ਪਾਸੇ ਭਾਰਤੀ ਮਾਪਿਆਂ ਨੇ ਬੱਚਿਆਂ ਵਲੋਂ ਸੈਲਫੀ ਲੈਣ ਅਤੇ ਉਨਾਂ੍ਹ ‘ਤੇ ਫਿਲਟਰ ਦੀ ਵਰਤੋਂ ਕਰਨ ‘ਤੇ ਚਿੰਤਾ ਜਾਹਿਰ ਕੀਤੀ ਹੈ।ਉਨ੍ਹਾਂ ਦਾ ਕਹਿਣਾ ਸੀ ਸੈਲਫੀ ਅਤੇ ਫਿਲਟਰ ਨੂੰ ਉਹ ਮਸਤੀ ਦੇ ਤੌਰ ‘ਤੇ ਦੇਖਦੇ ਹਨ।ਅਧਿਐਨ ‘ਚ ਕਿਹਾ ਗਿਆ ਹੈ ਕਿ ਮਾਪਿਆਂ ਨੇ ਆਪਣੇ ਬੱਚਿਆਂ ਦੇ ਮੋਬਾਇਲ ਫੋਨ ਦਾ ਵਧੇਰੇ ਉਪਯੋਗ ਜਾਂ ਗੁਪਤ ਅਤੇ ਸਮਾਰਟਫੋਨ ਦੀ ਸੁਰੱਖਿਆ ਦੇ ਬਾਰੇ ‘ਚ ਵੱਧ ਚਿੰਤਤ ਸੀ।ਅਧਿਐਨ ਮੁਤਾਬਕ, ਜਰਮਨੀ ਦੇ ਲੋਕ ਸੋਹਣੇ ਦਿਸਣ ਲਈ ਸਭ ਤੋਂ ਘੱਟ ਫਿਲਟਰ ਦੀ ਵਰਤੋਂ ਕਰਦੇ ਹਨ।ਗੂਗਲ ਨੇ ਇਹ ਅਧਿਐਨ ਕੈਮਰੇ, ਫੋਨ ‘ਚ ਇੰਸਟਾਲ ਐਪ ਅਤੇ ਸੋਸ਼ਲ ਮੀਡੀਆ ਦੀ ਵਰਤੋਂ ਦੇ ਸੰਬੰਧ ‘ਚ ਕਰਾਇਆ ਸੀ।
ਇਹ ਵੀ ਦੇਖੋ: