Uttar Pradesh Pilibhit Accident: ਉੱਤਰ ਪ੍ਰਦੇਸ਼ ਦੇ ਪੀਲੀਭੀਤ ਜ਼ਿਲ੍ਹੇ ਵਿੱਚ ਸ਼ਨੀਵਾਰ ਨੂੰ ਇੱਕ ਦਰਦਨਾਕ ਸੜਕ ਹਾਦਸਾ ਵਾਪਰਿਆ । ਇਸ ਹਾਦਸੇ ਵਿੱਚ 7 ਲੋਕਾਂ ਦੀ ਮੌਤ ਹੋ ਗਈ ਹੈ, ਜਦੋਂ ਕਿ 32 ਲੋਕ ਜ਼ਖਮੀ ਹੋਏ ਹਨ। ਜ਼ਖਮੀਆਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ, ਜਿਨ੍ਹਾਂ ਵਿੱਚੋਂ ਕਈਆਂ ਦੀ ਹਾਲਤ ਗੰਭੀਰ ਬਣੀ ਹੋਈ ਹੈ। ਮਰਨ ਵਾਲਿਆਂ ਦੀ ਗਿਣਤੀ ਵੱਧ ਸਕਦੀ ਹੈ।
ਦਰਅਸਲ, ਇਹ ਘਟਨਾ ਪੀਲੀਭੀਤ ਦੇ ਪੁਰਾਣਾਪੁਰ ਖੇਤਰ ਦੀ ਹੈ । ਨਿਊਜ਼ ਏਜੰਸੀ ਅਨੁਸਾਰ ਇੱਕ ਬੱਸ ਅਤੇ ਬੋਲੇਰੋ ਵਿਚਕਾਰ ਭਿਆਨਕ ਟੱਕਰ ਹੋ ਗਈ। ਇਸ ਹਾਦਸੇ ਵਿੱਚ 7 ਲੋਕਾਂ ਦੀ ਮੌਤ ਹੋ ਗਈ, ਜਦੋਂਕਿ 32 ਲੋਕ ਜ਼ਖਮੀ ਹੋ ਗਏ ਹਨ । ਐਸਪੀ ਪੀਲੀਭਿਤ ਜੈਪ੍ਰਕਾਸ਼ ਅਨੁਸਾਰ ਹਾਦਸੇ ਵਿੱਚ 7 ਲੋਕਾਂ ਦੀ ਮੌਤ ਹੋ ਗਈ ਹੈ ।
ਦੱਸਿਆ ਜਾ ਰਿਹਾ ਹੈ ਕਿ ਇੱਕ ਰੋਡਵੇਜ਼ ਦੀ ਬੱਸ ਸਵਾਰੀਆਂ ਨੂੰ ਲੈ ਕੇ ਲਖਨਊ ਤੋਂ ਪੀਲੀਭੀਤ ਵੱਲ ਜਾ ਰਹੀ ਸੀ। ਉੱਥੇ ਹੀ ਬੋਲੇਰੋ ਗੱਡੀ ਪੂਰਨਪੁਰ ਵੱਲ ਜਾ ਰਹੀ ਸੀ। ਅਚਾਨਕ, ਸੋਹਰਮਾਉ ਦੀ ਸਰਹੱਦ ‘ਤੇ ਦੋਵੇਂ ਵਾਹਨ ਜ਼ਬਰਦਸਤ ਟਕਰਾ ਗਏ। ਇਹ ਟੱਕਰ ਇੰਨੀ ਜ਼ਬਰਦਸਤ ਸੀ ਕਿ ਇਸ ਟੱਕਰ ਤੋਂ ਬਾਅਦ ਬੱਸ ਪਲਟ ਗਈ । ਕਈ ਯਾਤਰੀ ਬੱਸ ਦੇ ਹੇਠਾਂ ਦੱਬ ਗ ਏ। ਸਾਰਿਆਂ ਨੂੰ ਤੇਜ਼ੀ ਨਾਲ ਬਾਹਰ ਕੱਢਿਆ ਗਿਆ, ਜਦੋਂਕਿ ਬੋਲੇਰੋ ਵਿੱਚ ਸਵਾਰ ਲੋਕ ਵੀ ਜ਼ਖਮੀ ਹੋ ਗਏ । ਜਿਸ ਤੋਂ ਬਾਅਦ ਸਾਰਿਆਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ । ਜਿੱਥੇ ਡਾਕਟਰਾਂ ਵੱਲੋਂ 7 ਲੋਕਾਂ ਨੂੰ ਮ੍ਰਿਤਕ ਘੋਸ਼ਿਤ ਕੀਤਾ ਗਿਆ ।
ਦੱਸ ਦੇਈਏ ਕਿ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਪੀਲੀਭੀਤ ਸੜਕ ਹਾਦਸੇ ‘ਤੇ ਦੁੱਖ ਜ਼ਾਹਰ ਕੀਤਾ ਹੈ । ਨਾਲ ਹੀ ਸੀਨੀਅਰ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਉਹ ਤੁਰੰਤ ਮੌਕੇ ‘ਤੇ ਪਹੁੰਚ ਕੇ ਜ਼ਖਮੀਆਂ ਦੀ ਸਹਾਇਤਾ ਕਰਨ।