uttar pradesh sarkar ka budget: ਯੋਗੀ ਸਰਕਾਰ ਨੇ ਇਸ ਕਾਰਜਕਾਲ ਦੇ ਆਪਣੇ ਆਖਰੀ ਬਜਟ ‘ਚ ਔਰਤਾਂ ਅਤੇ ਕਿਸਾਨਾਂ ਦੇ ਲਈ ਖਜ਼ਾਨਾ ਖੋਲਿਆ ਹੈ।ਵਿੱਤ ਮੰਤਰੀ ਸੁਰੇਸ਼ ਖੰਨਾ ਨੇ ਯੂ.ਪੀ ਦੇ ਇਤਿਹਾਸ ਦੇ ਸਭ ਤੋਂ ਵੱਡੇ 5.50 ਲੱਖ ਕਰੋੜ ਦਾ ਬਜਟ ਪੇਸ਼ ਕਰਦੇ ਹੋਏ ਔਰਤਾਂ ਦੇ ਲਈ 100 ਕਰੋੜ ਰੁਪਏ ਦੀ ਕੰਨਿਆ ਯੋਜਨਾ ਅਤੇ ਦੋ ਸੌ ਕਰੋੜ ਰੁਪਏ ਦੀ ਮਹਿਲਾਂ ਯੋਜਨਾ ਸ਼ੁਰੂ ਕਰਨ ਦਾ ਐਲਾਨ ਕੀਤਾ।ਇਸ ਦੇ ਨਾਲ ਹੀ ਵਿੱਤ ਮੰਤਰੀ ਨੇ ਕਿਸਾਨਾਂ ਨੂੰ ਸਸਤੇ ਲੋਨ ਲਈ ਚਾਰ ਸੌ ਕਰੋੜ ੁਰੁਪਏ ਦੇ ਪ੍ਰਾਵਧਾਨ ਦਾ ਵੀ ਐਲਾਨ ਕੀਤਾ।ਅਗਲੇ ਸਾਲ ਉੱਤਰ ਪ੍ਰਦੇਸ਼ ‘ਚ ਪ੍ਰਸਤਾਵਿਤ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਯੋਗੀ ਸਰਕਾਰ ਆਪਣੇ ਆਖਰੀ ਬਜਟ ‘ਚ ਸਾਰੇ ਵਰਗਾਂ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਹੈ।ਖੇਤੀ ਕਾਨੂੰਨਾਂ ਦੇ ਵਿਰੁੱਧ ਕਿਸਾਨ ਅੰਦੋਲਨ ਦੌਰਾਨ ਬਜਟ ‘ਚ ਕਿਸਾਨਾਂ ਲਈ ਕਈ ਐਲਾਨ ਕੀਤੇ ਗਏ।ਵਿੱਤ ਮੰਤਰੀ ਨੇ ਸੂਬਾ ਸਰਕਾਰ ਵਲੋਂ ਯੂ.ਪੀ ‘ਚ ਖੇਤੀ ਸੁਵਿਧਾਵਾਂ ਦੇ ਵਿਕਾਸ ਲੲ ਉਠਾਏ ਗਏ ਕਦਮਾਂ ਦੀ ਵਿਸਤਾਰ ਨਾਲ ਜਾਣਕਾਰੀ ਦਿੱਤੀ।
ਵਿੱਤ ਮੰਤਰੀ ਸੁਰੇਸ਼ ਖੰਨਾ ਨੇ ਕਿਹਾ ਕਿ ਸਾਲ 2020 ਚੁਣੌਤੀਆਂ ਨਾਲ ਭਰਿਆ ਰਿਹਾ।ਉਨਾਂ੍ਹ ਨੇ ਕਿਹਾ ਕਿ ਕੋਰੋਨਾ ਕਾਲ ‘ਚ ਯੋਗੀ ਸਰਕਾਰ ਨੇ ਚੰਗਾ ਕੰਮ ਕੀਤਾ।ਉਨ੍ਹਾਂਨੇ ਕਿਹਾ ਕਿ 20 ਲੱਖ ਮਜ਼ਦੂਰਾਂ ਨੂੰ 1-1 ਲੱਖ ਦੀ ਮੱਦਦ ਕੀਤੀ ਗਈ।ਯੂਪੀ ‘ਚ ਕਾਨੂੰਨ ਵਿਵਸਥਾ ‘ਚ ਸੁਧਾਰ ਹੋਇਆ।ਪ੍ਰਦੇਸ਼ ‘ਚ ਵਪਾਰ ਆਸਾਨ ਹੋਵੇਗਾ।2021-2022 ਦਾ ਬਜਟ ਪ੍ਰਦੇਸ਼ ਦੇ ਵਿਕਾਸ ਨੂੰ ਸਮਰਪਿਤ ਹੋਵੇਗਾ।ਇਸ ਤੋਂ ਪਹਿਲਾਂ ਸਵੇਰੇ 9:30 ਵਜੇ ਤੋਂ ਯੋਗੀ ਆਦਿੱਤਿਆਨਾਥ ਦੀ ਅਗਵਾਈ ‘ਚ ਸ਼ੁਰੂ ਹੋਈ ਕੈਬਿਨੇਟ ਬੈਠਕ ਖਤਮ ਹੋ ਗਈ ਹੈ।ਇਸ ਬੈਠਕ ‘ਚ ਬਜਟ ਨੂੰ ਮਨਜ਼ੂਰੀ ਮਿਲ ਗਈ।
ਸਿੰਘੂ ਬਾਰਡਰ ‘ਤੇ ਖੋਲਿਆ ਅਜੀਬੋ-ਗਰੀਬ ਹਸਪਤਾਲ, ਮਰੇ ਹੋਏ ਵੀ ਹੁੰਦੇ ਨੇ ਜਿਊਂਦੇ, ਨਹੀਂ ਯਕੀਨ ਆਪ ਦੇਖ ਲਓ !