Uttarakhand glacier break: ਉਤਰਾਖੰਡ ਵਿੱਚ ਐਤਵਾਰ ਦੀ ਸਵੇਰ ਇੱਕ ਕਾਲ ਬਣ ਕੇ ਆਈ। ਰਾਜ ਦੇ ਚਮੋਲੀ ਜ਼ਿਲ੍ਹੇ ਵਿੱਚ ਗਲੇਸ਼ੀਅਰ ਟੁੱਟਣ ਦੇ ਚੱਲਦਿਆਂ ਦੇਖਦੇ ਹੀ ਦੇਖਦੇ ਕਈ ਮਕਾਨ ਤਬਾਹ ਹੋ ਗਏ ਤੇ ਕਈ ਜ਼ਿੰਦਗੀਆਂ ਮੌਤ ਦੇ ਮੂੰਹ ਵਿੱਚ ਸਮਾ ਗਈਆਂ। ਇਸ ਘਟਨਾ ਵਿੱਚ ਹੁਣ ਤੱਕ 14 ਲਾਸ਼ਾਂ ਬਰਾਮਦ ਹੋਈਆਂ ਹਨ । ਹਾਲਾਂਕਿ, ਬਹੁਤ ਸਾਰੇ ਲੋਕ ਅਜੇ ਵੀ ਮਲਬੇ ਹੇਠਾਂ ਫਸੇ ਹੋਣ ਦਾ ਖ਼ਦਸ਼ਾ ਹੈ। ਇਸ ਤਬਾਹੀ ਤੋਂ ਬਾਅਦ ਤਕਰੀਬਨ 170 ਲੋਕ ਲਾਪਤਾ ਹਨ । ਇਸ ਹਾਦਸੇ ਵਿੱਚ ਤਪੋਵਾਨ ਦਾ ਬਿਜਲੀ ਪ੍ਰਾਜੈਕਟ ਨਸ਼ਟ ਹੋ ਗਿਆ ਹੈ ।
ਚਮੋਲੀ ਜ਼ਿਲ੍ਹੇ ਵਿੱਚ ਰਾਤ ਭਰ ਰਾਹਤ ਅਤੇ ਬਚਾਅ ਕਾਰਜ ਜਾਰੀ ਰਹੇ । ITBP, NDRF ਅਤੇ SDRF ਦੀਆਂ ਟੀਮਾਂ ਲਗਾਤਾਰ ਬਚਾਅ ਕਾਰਜਾਂ ਵਿੱਚ ਲੱਗੀ ਹੋਈਆਂ ਹਨ । ਗਲੇਸ਼ੀਅਰ ਟੁੱਟਣ ਤੋਂ ਬਾਅਦ ਬਚਾਅ ਕਾਰਜਾਂ ਲਈ ਵਿਸ਼ੇਸ਼ ਬਚਾਅ ਕਰਮਚਾਰੀਆਂ ਨੂੰ ਦਿੱਲੀ ਤੋਂ ਏਅਰਲਿਫਟ ਕੀਤਾ ਗਿਆ। ਇਸ ਘਟਨਾ ਵਿੱਚ ਰੈਨੀ ਪਿੰਡ ਦੇ ਲੋਕਾਂ ਨੇ ਸਭ ਤੋਂ ਵੱਧ ਦੁੱਖ ਝੱਲਿਆ ਹੈ। ਇੱਥੇ 100 ਤੋਂ ਵੱਧ ਲੋਕ ਲਾਪਤਾ ਦੱਸੇ ਜਾ ਰਹੇ ਹਨ । ਚਮੋਲੀ ਪੁਲਿਸ ਵੱਲੋਂ ਵੀ ਟਵੀਟ ਕਰਕੇ ਲੋਕਾਂ ਨੂੰ ਚੌਕਸ ਰਹਿਣ ਲਈ ਕਿਹਾ ਜਾ ਰਿਹਾ ਹੈ।
ਦਰਅਸਲ, ਗਲੇਸ਼ੀਅਰ ਟੁੱਟਣ ਦੀ ਘਟਨਾ ਤੋਂ ਬਾਅਦ ਸੋਮਵਾਰ ਨੂੰ DRDO ਮਾਹਿਰਾਂ ਦੀ ਟੀਮ ਉਤਰਾਖੰਡ ਪਹੁੰਚੇਗੀ। ਇਹ ਟੀਮ ਚਮੋਲੀ ਵਿੱਚ ਹਾਦਸੇ ਵਾਲੀ ਥਾਂ ਦਾ ਮੁਆਇਨਾ ਕਰੇਗੀ ਅਤੇ ਸਥਿਤੀ ਦਾ ਜਾਇਜ਼ਾ ਲਵੇਗੀ। DRDO ਮਾਹਿਰਾਂ ਦੀ ਟੀਮ ਆਸ-ਪਾਸ ਦੇ ਗਲੇਸ਼ੀਅਰਾਂ ਦਾ ਵੀ ਅਧਿਐਨ ਵੀ ਕਰੇਗੀ।
ਉਤਰਾਖੰਡ ਪੁਲਿਸ ਦੇ ਅਨੁਸਾਰ ਮਲਬੇ ਵਿੱਚ ਦੱਬੀਆਂ ਸੁਰੰਗਾਂ ਦੀ ਖੁਦਾਈ ਸਿਰਫ 150 ਮੀਟਰ ਹੀ ਹੋ ਪਾਈ ਹੈ। ਪਾਣੀ ਦਾ ਪੱਧਰ ਵਧਣ ਕਾਰਨ ਬਚਾਅ ਕਾਰਜ ਰੋਕ ਦਿੱਤਾ ਗਿਆ ਸੀ । ਪੁਲਿਸ ਅਨੁਸਾਰ ਲਾਪਤਾ ਲੋਕਾਂ ਵਿੱਚ ਜ਼ਿਆਦਾਤਰ ਲੋਕ ਦੋ ਪ੍ਰਾਜੈਕਟਾਂ ‘ਤੇ ਕੰਮ ਕਰ ਰਹੇ ਸਨ । ਪੁਲਿਸ ਦਾ ਕਹਿਣਾ ਹੈ ਕਿ ਸੋਮਵਾਰ ਸਵੇਰੇ ਲਾਪਤਾ ਲੋਕਾਂ ਦੀ ਪਛਾਣ ਬਾਰੇ ਹੋਰ ਤਸਵੀਰ ਸਾਫ ਹੋਵੇਗੀ । ਦੱਸ ਦੇਈਏ ਕਿ ਇਸ ਆਫ਼ਤ ਕਾਰਨ ਰਿਸ਼ੀ ਗੰਗਾ ਪਾਵਰ ਪ੍ਰੋਜੈਕਟ ਅਤੇ ਐਨਟੀਪੀਸੀ ਪ੍ਰੋਜੈਕਟ ਨੂੰ ਬਹੁਤ ਨੁਕਸਾਨ ਹੋਇਆ ਹੈ । ਇਨ੍ਹਾਂ ਪ੍ਰਾਜੈਕਟਾਂ ‘ਤੇ ਕੰਮ ਕਰ ਰਹੇ ਲਗਭਗ 100 ਤੋਂ ਵੱਧ ਲੋਕ ਦੱਸੇ ਜਾ ਰਹੇ ਹਨ।
ਇਹ ਵੀ ਦੇਖੋ: ਕਿਸਾਨਾਂ ਨੇ ਧੱਕੇ ਨਾਲ ਬੰਦ ਕਰਵਾਈਆ BJP ਆਗੂ ਦਾ ਦਫਤਰ, ਕੀਤੀ ਪੂਰੇ ਪੰਜਾਬ ‘ਚ ਬਾਈਕਾਟ ਦੀ ਤਿਆਰੀ