uttarakhand rescue operation: ਉਤਰਾਖੰਡ ਤ੍ਰਾਸਦੀ ਨੂੰ ਇਕ ਹਫਤਾ ਪੂਰਾ ਹੋਇਆ। ਹੁਣ ਤੱਕ ਪੰਜਾਹ ਲੋਕਾਂ ਦੀ ਮੌਤ ਦੀ ਪੁਸ਼ਟੀ ਹੋ ਚੁੱਕੀ ਹੈ। ਐਤਵਾਰ ਨੂੰ ਬਚਾਅ ਕਾਰਜ ਦੌਰਾਨ 12 ਹੋਰ ਲਾਸ਼ਾਂ ਦੀ ਖੋਜ ਕਾਰਨ ਮਰਨ ਵਾਲਿਆਂ ਦੀ ਗਿਣਤੀ 50 ਹੋ ਗਈ ਹੈ। ਅਧਿਕਾਰੀਆਂ ਨੇ ਦੱਸਿਆ ਕਿ ਇਨ੍ਹਾਂ ਵਿਚੋਂ ਪੰਜ ਲਾਸ਼ਾਂ ਨੂੰ 520 ਮੈਗਾਵਾਟ ਦੀ ਐਨਟੀਪੀਸੀ ਦੀ ਤਪੋਵਨ-ਵਿਸ਼ਣੁਗੜ ਸੁਰੰਗ ਤੋਂ ਮਿਲਿਆ ਹੈ, ਜਿਥੇ ਫਸੇ ਲੋਕਾਂ ਨੂੰ ਬਾਹਰ ਕੱਢਣ ਲਈ ਸੈਨਾ, ਐਨਡੀਆਰਐਫ, ਐਸਡੀਆਰਐਫ ਅਤੇ ਆਈਟੀਬੀਪੀ ਦਾ ਸਾਂਝਾ ਅਭਿਆਨ ਪਿਛਲੇ ਇਕ ਹਫ਼ਤੇ ਤੋਂ ਯੁੱਧ ਪੱਧਰ ਤੇ ਚੱਲ ਰਿਹਾ ਹੈ।ਪੁਲਿਸ ਅਨੁਸਾਰ ਛੇ ਲਾਸ਼ਾਂ ਰੈਨੀ ਪਿੰਡ ਤੋਂ ਅਤੇ ਇੱਕ ਰੁਦਰਪ੍ਰਯਾਗ ਜ਼ਿਲੇ ਤੋਂ ਮਿਲੀ ਹੈ।
ਚਮੋਲੀ ਦੇ ਜ਼ਿਲ੍ਹਾ ਮੈਜਿਸਟਰੇਟ ਸਵਾਤੀ ਐਸ ਭਦੋਰੀਆ ਨੇ ਦੱਸਿਆ ਕਿ ਸੁਰੰਗ ਵਿਚੋਂ ਮਿਲੀ ਦੋ ਲਾਸ਼ਾਂ ਦੀ ਪਛਾਣ ਕਰ ਲਈ ਗਈ ਹੈ। ਇਕ ਦੀ ਪਹਿਚਾਣ ਟੇਹਰੀ ਜ਼ਿਲੇ ਦੇ ਆਲਮ ਸਿੰਘ ਨਰਿੰਦਰਨਗਰ ਵਜੋਂ ਹੋਈ ਹੈ ਅਤੇ ਦੂਸਰੇ ਦੀ ਪਛਾਣ ਅਨਿਲ ਦੇਹਰਾਦੂਨ ਦੇ ਕਲਸੀ ਨਿਵਾਸੀ ਵਜੋਂ ਹੋਈ ਹੈ। ਉਨ੍ਹਾਂ ਕਿਹਾ ਕਿ ਮੌਕੇ ‘ਤੇ ਇਕ ਹੈਲੀਕਾਪਟਰ ਵੀ ਤਿਆਰ ਹੈ, ਜਿਸ ਨਾਲ ਜੇਕਰ ਕੋਈ ਸੁਰੰਗ ਵਿਚ ਜ਼ਿੰਦਾ ਪਾਇਆ ਗਿਆ ਤਾਂ ਤੁਰੰਤ ਡਾਕਟਰੀ ਸਹੂਲਤਾਂ ਦਿੱਤੀਆਂ ਜਾ ਸਕਦੀਆਂ ਹਨ।ਚਾਮੋਲੀ ਜ਼ਿਲ੍ਹੇ ਦੀ ਰਿਸ਼ੀਗੰਗਾ ਘਾਟੀ ਵਿੱਚ 7 ਫਰਵਰੀ ਨੂੰ ਆਏ ਹੜ੍ਹਾਂ ਤੋਂ ਬਾਅਦ ਹੁਣ ਤੱਕ 50 ਲਾਸ਼ਾਂ ਬਰਾਮਦ ਹੋਈਆਂ ਹਨ, ਜਦਕਿ 154 ਹੋਰ ਅਜੇ ਵੀ ਲਾਪਤਾ ਹਨ। ਇਨ੍ਹਾਂ ਲਾਪਤਾ ਲੋਕਾਂ ਵਿੱਚ ਤਪੋਵਨ ਸੁਰੰਗ ਵਿੱਚ ਫਸੇ ਵਿਅਕਤੀ ਵੀ ਸ਼ਾਮਲ ਹਨ। 13.2 ਮੈਗਾਵਾਟ ਦਾ ਰਿਸ਼ੀਗੰਗਾ ਪਣਬਿਜਲੀ ਪ੍ਰਾਜੈਕਟ ਹੜ੍ਹਾਂ ਕਾਰਨ ਪੂਰੀ ਤਰ੍ਹਾਂ ਤਬਾਹ ਹੋ ਗਿਆ ਸੀ ਜਦੋਂ ਕਿ ਤਪੋਵਨ ਵਿਸ਼ਣੁਗੜ ਨੂੰ ਵੱਡਾ ਨੁਕਸਾਨ ਹੋਇਆ ਸੀ।
ਤਿਹਾੜ ਜੇਲ੍ਹ ‘ਚੋਂ ਬਾਹਰ ਆਏ 80 ਸਾਲਾਂ ਬਾਪੂ ਨੇ ਕਿਹਾ ਮੈਂ ਸਰਹੱਦ ਵੀ ਰਿਹਾ ‘ਤੇ ਖੇਤਾਂ ‘ਚ ਵੀ