vaccination drive high nearly 4 crore record: ਇਸ ਹਫਤੇ ਭਾਰਤ ਵਿਚ ਹੁਣ ਤਕ ਤਕਰੀਬਨ 4 ਕਰੋੜ ਲੋਕਾਂ ਨੂੰ ਟੀਕਾ (ਕੋਵਿਡ -19 ਟੀਕਾ) ਦਿੱਤਾ ਜਾ ਚੁੱਕਾ ਹੈ। ਸਰਕਾਰ ਦੇ ਕੋਵਿਨ ਪੋਰਟਲ ‘ਤੇ ਜਾਰੀ ਕੀਤੇ ਤਾਜ਼ਾ ਅੰਕੜਿਆਂ ਦੇ ਅਨੁਸਾਰ, ਦੇਸ਼ ਨੇ ਅਪ੍ਰੈਲ ਦੇ ਰਿਕਾਰਡ ਨੂੰ ਤੋੜਦਿਆਂ ਇੱਕ ਨਵੀਂ ਪ੍ਰਾਪਤੀ ਹਾਸਲ ਕੀਤੀ ਹੈ।21 ਜੂਨ ਤੋਂ ਨਵੇਂ ਦਿਸ਼ਾ ਨਿਰਦੇਸ਼ਾਂ ਨਾਲ ਸ਼ੁਰੂ ਕੀਤੀ ਟੀਕਾਕਰਣ ਦਾ ਮਹੱਤਵਪੂਰਣ ਪ੍ਰਭਾਵ ਦਿਖਾਈ ਦੇ ਰਿਹਾ ਹੈ।ਇਹ ਉਮੀਦ ਕੀਤੀ ਜਾਂਦੀ ਹੈ ਕਿ ਜੁਲਾਈ ਤੋਂ ਟੀਕੇ ਦੇ ਪ੍ਰੋਗਰਾਮ ਦੀ ਗਤੀ ਤੇਜ਼ ਹੋ ਸਕਦੀ ਹੈ। ਇਸ ਦੇ ਨਾਲ ਹੀ ਅਧਿਕਾਰੀਆਂ ਨੇ ਦੱਸਿਆ ਹੈ ਕਿ ਸਰਕਾਰ ਜੁਲਾਈ ਵਿਚ 20 ਕਰੋੜ ਅਤੇ ਅਗਸਤ ਵਿਚ 30 ਕਰੋੜ ਖੁਰਾਕ ਦੇਣ ਦੀ ਤਿਆਰੀ ਕਰ ਰਹੀ ਹੈ।
19-25 ਜੂਨ ਦੌਰਾਨ 3.98 ਕਰੋੜ ਡੋਜ਼ ਲਗਾਏ ਹਨ।ਇਹ ਅੰਕੜਾ 12-18 ਜੂਨ ਨੂੰ ਦਿੱਤੇ ਗਏ 2.12 ਕਰੋੜ ਵੈਕਸੀਨ ਤੋਂ ਕਰੀਬ ਦੁੱਗਣਾ ਸੀ।ਇਸ ਤੋਂ ਪਹਿਲਾਂ ਇੱਕ ਹਫਤੇ ‘ਚ ਸਭ ਤੋਂ ਜਿਆਦਾ 2.47 ਟੀਕੇ 3-9 ਅਪ੍ਰੈਲ ਦੇ ਦੌਰਾਨ ਲਗਾਏ ਗਏ ਸਨ।ਕੇਂਦਰ ਵਲੋਂ ਸੂਬੇ ਨਾਲ 18-44 ਉਮਰ ਵਰਗ ਦੇ ਲਈ ਵੈਕਸੀਨ ਖ੍ਰੀਦਣ ਦਾ ਕੰਮ ਵਾਪਸ ਲਏ ਜਾਣ ਤੋਂ ਪਹਿਲਾਂ 15-21 ਮਈ ਨੂੰ ਟੀਕਾਕਰਨ ਸਭ ਤੋਂ ਹੇਠਲੇ ਦੌਰ ‘ਚ ਸੀ।
ਉਸ ਦੌਰਾਨ ਸਿਰਫ 92 ਲੱਖ ਡੋਜ਼ ਦਿੱਤੇ ਜਾ ਸਕੇ ਸਨ।ਇਸ ਨੂੰ ਲੈ ਕੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਆ ਕਿ ਉਨਾਂ੍ਹ ਨੂੰ ਭਰੋਸਾ ਹੈ ਕਿ ਇਸ ਸਾਲ ਦਸੰਬਰ ਤੱਕ ਦੇਸ਼ ਦੀ 94 ਕਰੋੜ ਦੀ ਪੂਰੀ ਆਬਾਦੀ ਨੂੰ ਦੋਵੇਂ ਟੀਕੇ ਲੱਗ ਜਾਣਗੇ।ਉਨਾਂ ਨੇ ਕਿਹਾ, ‘ਜੂਨ ‘ਚ ਇੱਕ ਹਫਤੇ ‘ਚ ਕਰੀਬ ਚਾਰ ਕਰੋੜ ਵੈਕਸੀਨ ਦੀ ਉਪਲਬਧੀ ਰੋਜ਼ ਦਿੱਤੇ ਜਾਣ ਵਾਲੇ ਟੀਕਿਆਂ ‘ਚ ਲਗਾਤਾਰ ਹੋ ਰਹੇ ਵਾਧੇ ਨੂੰ ਦਰਸਾਉਂਦੀ ਹੈ।
ਇਹ ਵੀ ਪੜੋ:ਆਰਥਿਕਤਾ ‘ਚ ਸੁਧਾਰ ਦੇ ਬਾਵਜੂਦ ਕੋਵਿਡ -19 ਵਧਾਵੇਗਾ ਰਾਜਾਂ ‘ਤੇ ਕਰਜ਼ੇ ਦਾ ਬੋਝ: ਐਸ ਐਂਡ ਪੀ
ਸਰਕਾਰ ਜੁਲਾਈ ਮਹੀਨੇ ‘ਚ 20 ਕਰੋੜ ਅਤੇ ਅਗਸਤ ਮਹੀਨੇ ‘ਚ 30 ਕਰੋੜ ਲੋਕਾਂ ਨੂੰ ਟੀਕਾਕਰਨ ਦੀ ਤਿਆਰੀ ਕਰ ਰਹੀ ਹੈ।ਇਸ ਹਫਤੇ ਦਿੱਤੇ ਗਏ 3.98 ਕਰੋੜ ਡੋਜ਼ ‘ਚ ਕਰੀਬ 70 ਫੀਸਦੀ 18-44 ਉਮਰਵਰਗ ਦੇ ਲਗਾਏ ਹਨ।ਇਨ੍ਹਾਂ ‘ਚ 89 ਫੀਸਦੀ ਟੀਕੇ ਪਹਿਲੇ ਡੋਜ਼ ਦੇ ਰੂਪ ‘ਚ ਲੋਕਾਂ ਨੂੰ ਦਿੱਤੇ ਗਏ ਹਨ।ਸਰਕਾਰ ਦੂਜੇ ਡੋਜ਼ ਦੇ ਨਾਲ-ਨਾਲ 45 ਸਾਲ ਤੋਂ ਜਿਆਦਾ ਉਮਰਵਰਗ ਦੇ ਟੀਕਾਕਰਨ ‘ਤੇ ਜ਼ੋਰ ਦੇ ਰਹੀ ਹੈ।ਪਰ ਇਸ ਦੌਰਾਨ ਸਭ ਤੋਂ ਜਿਆਦਾ ਮੰਗ 18-44 ਉਮਰਵਰਗ ਤੋਂ ਪਹਿਲਾਂ ਡੋਜ਼ ਦੇ ਲਈ ਆ ਰਹੀ ਹੈ।
ਇਹ ਵੀ ਪੜੋ:12 ਲੱਖ ਦੀ ਗੱਡੀ ਲੈ ਕਿਉਂ ਪਛਤਾ ਰਿਹਾ ਇਹ ਭਲਵਾਨ, ਏਜੰਸੀ ‘ਤੇ ਲਾ ਛੱਡੇ ਸੁਣੋ ਆਹ ਵੱਡੇ ਇਲਜ਼ਾਮ !