vaccine trial haryana home minister anil vij : ਕੋਰੋਨਾ ਵਿਰੁੱਧ ਛਿੜੀ ਜੰਗ ‘ਚ ਭਾਰਤ ‘ਚ ਵੀ ਵੈਕਸੀਨ ਬਣਾਉਣ ਦੀ ਤਿਆਰੀ ਪੂਰੇ ਜੋਰਾਂ ਨਾਲ ਚੱਲ ਰਹੀ ਹੈ।ਇਸ ਦੌਰਾਨ ਹਰਿਆਣਾ ਦੇ ਗ੍ਰਹਿ ਅਤੇ ਸਿਹਤ ਮੰਤਰੀ ਅਨਿਲ ਵਿਜ ਨੇ ਖੁਦ ‘ਤੇ ਕੋਰੋਨਾ ਵੈਕਸੀਨ ਦਾ ਟ੍ਰਾਇਲ ਕਰਵਾਉਣ ਦਾ ਫੈਸਲਾ ਲਿਆ ਹੈ।ਤੀਜੇ ਅਤੇ ਆਖਰੀ ਪੜਾਅ ਦੇ ਟ੍ਰਾਇਲ ‘ਚ ਸ਼ਾਮਲ ਹੋਣ ਲਈ ਅਨਿਲ ਵਿਜ ਨੇ ਖੁਦ ਦੀ ਪੇਸ਼ਕਸ਼ ਕੀਤੀ ਹੈ।ਗ੍ਰਹਿ ਅਤੇ ਸਿਹਤ ਮੰਤਰੀ ਅਨਿਲ ਵਿਜ ਦਾ ਕਹਿਣਾ ਹੈ ਕਿ ਹਰਿਆਣਾ ਨੂੰ ਦਿੱਲੀ ‘ਚ ਵੱਧ ਰਹੇ ਕੋਰੋਨਾ ਸੰਕਰਮਣ ਦਾ ਦੋਸ਼ੀ ਸੀਐੱਮ ਕੇਜਰੀਵਾਲ ਨੂੰ ਪਹਿਲਾਂ ਦਿੱਲੀ ‘ਚ ਕੋਰੋਨਾ ਤੋਂ ਨਿਜਾਤ ਪਾਉਣ ਦੇ ਬਾਰੇ ਸੋਚਣਾ ਚਾਹੀਦਾ ਹੈ।ਉਨ੍ਹਾਂ ਨੇ ਕਿਹਾ
ਕਿ ਹੁਣ ਜ਼ਿੰਦਗੀ ਅਤੇ ਕੋੋਰੋਨਾ ਤੋਂ ਬਚਾਅ ਦੇ ਤਰੀਕੇ ਨਾਲ-ਨਾਲ ਚਲਣਗੇ।ਲਾਕਡਾਊਨ ਬਾਰੇ ਗੱਲ ਕਰਦਿਆਂ ਅਨਿਲ ਵਿਜ ਨੇ ਕਿਹਾ ਕਿ ਜੇਕਰ ਸਖਤ ਕਦਮ ਉਠਾਉਣ ਦੀ ਲੋੜ ਪਈ ਤਾਂ ਸਰਕਾਰ ਪਿੱਛੇ ਨਹੀਂ ਹਟੇਗੀ।ਨਾਲ ਹੀ ਕਿਹਾ ਕਿ ਹਰਿਆਣਾ ‘ਚ ਕਿਸੇ ਹੋਰ ਨਿਕਿਤਾ ਨੂੰ ਗੋਲੀ ਨਾ ਖਾਣੀ ਪਵੇ, ਇਸ ਲਈ ਸਖਤ ਕਾਨੂੂੰਨ ਬਣਾਵਾਂਗੇ।ਅਨਿਲ ਵਿਜ ਦੇ ਸੰਗਠਨ ਅਤੇ ਕਾਂਗਰਸ ‘ਤੇ ਵੀ ਭੜਾਸ ਕੱਢੀ।ਦੱਸਣਯੋਗ ਹੈ ਕਿ ਭਾਰਤ ਬਾਇਓਟਿਕ ਨੇ ਤੀਜੇ ਪੜਾਅ ਦਾ ਟ੍ਰਾਇਲ ਸ਼ੁਰੂ ਕਰ ਦਿੱਤਾ ਹੈ।ਇਸ ‘ਚ ਭਾਰਤ ਦੇ 25 ਕੇਂਦਰਾਂ ਤੋਂ 26 ਹਜ਼ਾਰ ਵਾਲੰਟੀਅਰਾਂ ‘ਤੇ ਟ੍ਰਾਇਲ ਹੋਵੇਗਾ।ਇਹ ਟ੍ਰਾਇਲ ਇੰਡੀਅਨ ਕੈਂਸਿਲ ਆਫ ਮੈਡੀਕਲ
ਰਿਸਰਚ ਭਾਵ ਆਈਸੀਐੱਮਆਰ ਦੀ ਸਾਂਝੀਦਾਰੀ ‘ਚ ਹੋ ਰਿਹਾ ਹੈ।ਇਨ੍ਹਾਂ ਵਾਲੰਟੀਅਰਾਂ ਨੂੰ ਅਗਲੇ ਸਾਲ ਤੱਕ ਨਿਗਰਾਨੀ ‘ਚ ਰੱਖਿਆ ਜਾਏਗਾ।ਭਾਰਤ ‘ਚ ਇਹ ਕੋਵਿਡ-19 ਵੈਕਸੀਨ ਲਈ ਸਭ ਤੋਂ ਵੱਡਾ ਕਲੀਨੀਕਲ ਟ੍ਰਾਇਲ ਹੈ।ਇਸ ਦੌਰਾਨ ਰੂਸ ਦੀ ਵੈਕਸੀਨ ਦੇ ਹਿਊਮਨ ਟ੍ਰਾਇਲ ਲਈ ਭਾਰਤੀ ਕੰਪਨੀ ਜੁੜ ਚੁੱਕੀ ਹੈ।ਡਾਕਟਰ ਰੈੱਡੀ ਲੈਬ ਨੂੰ ਇਸ ਦੇ ਲਈ ਡ੍ਰਗਸ ਕੰਟ੍ਰੋਲਰ ਜਨਰਲ ਆਫ ਇੰਡੀਆ ਦੀ ਆਗਿਆ ਮਿਲ ਚੁੱਕੀ ਹੈ।ਇਸੇ ਲੈਬ ਲਈ ਕਾਨਪੁਰ ਦਾ ਗਣੇਸ਼ ਸ਼ੰਕਰ ਵਿਦਿਆਰਥੀ ਮੈਡੀਕਲ ਕਾਲਜ ਵੈਕਸੀਨ ਦਾ ਦੂਜੇ ਅਤੇ ਤੀਜੇ ਦੌਰ ਦਾ ਹਿਊਮਨ ਟ੍ਰਾਇਲ ਕਰੇਗਾ।ਇਸ ਟ੍ਰਾਇਲ ਲਈ 180 ਤੋਂ ਵੱਧ ਵਾਲੰਟੀਅਰਸ ਦੀ ਸੂਚੀ ਤਿਆਰ ਕਰ ਲਈ ਗਈ ਹੈ।ਇਨ੍ਹਾਂ ਸਾਰਿਆਂ ਨੂੰ 7 ਮਹੀਨਿਆਂ ਤੱਕ ਨਿਗਰਾਨੀ ‘ਚ ਰੱਖਿਆ ਜਾਵੇਗਾ।
ਇਹ ਵੀ ਦੇਖੋ:ਕਿਸਾਨਾਂ ਨੂੰ ਮਿਲਣ ਆਏ 3 ਮੰਤਰੀ ਮੋੜੇ ਵਾਪਿਸ, ਕਿਸਾਨਾਂ ਦੇ ਮੀਟਿੰਗ ਤੋਂ ਪਹਿਲਾਂ ਨੇ ਤਿੱਖੇ ਤੇਵਰ !