ਮੁੰਬਈ ਦੇ ਮੀਰਾ ਰੋਡ ਦਾ ਇੱਕ ਵੀਡੀਓ ਇਨੀਂ ਦਿਨੀਂ ਸੋਸ਼ਲ ਮੀਡੀਆ ‘ਤੇ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।ਇਹ ਵੀਡੀਓ ਮੀਰਾ ਰੋਡ ਦੇ ਨਵਾਂ ਨਗਰ ਦਾ ਹੈ।ਜਿੱਥੇ ਮਹਾਰਾਸ਼ਟਰ ਨਗਰ ਪਾਲਿਕਾ ਅਤੇ ਪੁਲਿਸ ਦੇ ਅਧਿਕਾਰੀ ਸਬਜ਼ੀ ਵੇਚਣ ਵਾਲੇ ਇੱਕ ਫੇਰੀ ਵਾਲੇ ਦੀਆਂ ਸਬਜ਼ੀਆਂ ਸੜਕ ‘ਤੇ ਸੁੱਟਦੇ ਹੋਏ ਦਿਖਾਈ ਦੇ ਰਹੇ ਹਨ।ਇਹ ਅਧਿਕਾਰੀ ਨਾ ਸਿਰਫ ਸਬਜ਼ੀਆਂ ਸੁੱਟ ਰਹੇ ਹਨ ਸਗੋਂ ਫੇਰੀਵਾਲੇ ਦੀ ਗੱਡੀ ਨੂੰ ਵੀ ਹਥੌੜੇ ਨਾਲ ਤੋੜਦੇ ਹੋਏ ਦਿਖਾਈ ਦੇ ਰਹੇ ਹਨ।
ਵਾਇਰਲ ਹੋ ਰਹੀ ਇਸ ਵੀਡੀਓ ‘ਚ ਸਬਜ਼ੀ ਵਾਲਾ ਲਗਾਤਾਰ ਅਧਿਕਾਰੀਆਂ ਸਾਹਮਣੇ ਹੱਥ ਜੋੜ ਰਿਹਾ ਆਪਣੀ ਮਜ਼ਬੂਰੀ ਦਾ ਵਾਸਤਾ ਪਾਉਂਦਾ ਰਿਹਾ,ਪਰ ਪੁਲਿਸ ਅਤੇ ਮਨਪਾ ਦੇ ਅਧਿਕਾਰੀਆਂ ਦਾ ਦਿਲ ਨਹੀਂ ਪਸੀਜਿਆ।ਉਨ੍ਹਾਂ ਨੇ ਗਰੀਬ ਦੀ ਸਬਜ਼ੀ ਵਾਲੀ ਰੇਹੜੀ ਨੂੰ ਤੋੜ ਦਿੱਤਾ।ਇਸੇ ਰੋਡ ‘ਤੇ ਕਈ ਵੱਡੇ ਨੇਤਾ ਅਤੇ ਅਧਿਕਾਰੀ ਕੋਵਿਡ ਨਿਯਮਾਂ ਦਾ ਖੁੱਲੇਆਮ ਉਲੰਘਣ ਕਰਦੇ ਦੇਖੇ ਗਏ ਹਨ।
ਪਰ ਉਨਾਂ੍ਹ ‘ਤੇ ਕਾਰਵਾਈ ਨਹੀਂ ਹੋਈ।ਪ੍ਰਾਪਤ ਜਾਣਕਾਰੀ ਅਨੁਸਾਰ ਇਹ ਵੀਡੀਓ ਲੋਧਾ ਰੋਡ ‘ਤੇ ਮੌਜੂਦ ਬੇਂਗਰ ਸਕੂਲ ਦੇ ਕਰੀਬ ਹੈ।ਵੀਡੀਓ ਵਾਇਰਲ ਹੋਣ ਤੋਂ ਬਾਅਦ ਸਬੰਧਿਤ ਮਨਪਾ ਕਰਮਚਾਰੀਆਂ ਦੇ ਵਿਰੁੱਧ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ।
ਦੱਸਿਆ ਜਾਂਦਾ ਹੈ ਕਿ ਸਬਜੀ ਦੁਕਾਨਦਾਰ ਨੇ, ਨਾ ਫੇਰੀਵਾਲਾ ਖੇਤਰ ‘ਚ ਠੇਲਾ ਲਗਾਇਆ ਸੀ ਇਸ ਲਈ ਉਸ ‘ਤੇ ਕਾਰਵਾਈ ਕੀਤੀ ਗਈ।ਪਰ ਜੇਕਰ ਅਜਿਹਾ ਸੀ ਤਾਂ ਮਨਪਾ ਨੂੰ ਉਸਦਾ ਠੇਲਾ ਜਬਤ ਕਰ ਕੇ ਨਿਯਮਾਂ ਅਨੁਸਾਰ ਕਾਰਵਾਈ ਕਰਨੀ ਚਾਹੀਦੀ ਸੀ ।ਇਸ ਤਰ੍ਹਾਂ ਸ਼੍ਰੇਆਮ ਠੇਲਾ ਤੋੜਨ ਨੂੰ ਕੋਈ ਵੀ ਉੱਚਿਤ ਨਹੀਂ ਠਹਿਰਾ ਸਕਦਾ ਹੈ।