vegetables price down kisan andolan: ਕਿਸਾਨ ਅੰਦੋਲਨ ਨੂੰ ਦਿੱਲੀ ਦੇ ਵੱਖ-ਵੱਖ ਬਾਰਡਰਾਂ ‘ਤੇ 12 ਦਿਨ ਪੂਰੇ ਹੋ ਚੁੱਕੇ ਹਨ।ਅੱਜ ਕਿਸਾਨਾਂ ਨੇ ਭਾਰਤ ਬੰਦ ਬੁਲਾਇਆ ਹੈ।ਪਰ ਭਾਰਤ ਬੰਦ ‘ਚ ਵੀ ਜ਼ਰੂਰੀ ਚੀਜ਼ਾਂ ਦੀ ਸਪਲਾਈ ਲਈ ਛੂਟ ਦਿੱਤੀ ਗਈ ਹੈ।ਪਰ ਚੰਗੀ ਖਬਰ ਇਹ ਹੈ ਕਿ 12 ਦਿਨ ਦੇ ਕਿਸਾਨ ਅੰਦੋਲਨ ਦੇ ਭਾਅ ਵੀ ਦਿੱਲੀ ‘ਚ ਅਚਾਨਕ ਤੋਂ ਸਬਜੀਆਂ ਸਸਤੀਆਂ ਹੋ ਗਈਆਂ ਹਨ।ਦੇਸ਼ ਦੀ ਰਾਜਧਾਨੀ ਦਿੱਲੀ ਅਤੇ ਉਸਦੇ ਆਸਪਾਸ ਦੇ ਸੂਬਿਆਂ ‘ਚ ਵਿਕ ਰਹੀਆਂ ਸਬਜੀਆਂ ਦੇ ਭਾਅ ਇੱਕ ਹੋ ਗਏ ਹਨ।ਜਦੋਂ ਕਿ ਦਿੱਲੀ ‘ਚ ਸਬਜੀਆਂ ਹਰਿਆਣਾ ਅਤੇ ਯੂ.ਪੀ ਤੋਂ ਆਉਂਦੀ ਹੈ।ਅੱਜ ਭਾਰਤ ਬੰਦ ਹੈ, ਫਿਰ ਵੀ ਗਾਜ਼ੀਪੁਰ ਸਬਜ਼ੀ ਮੰਡੀ ‘ਚ ਕਿਤੇ-ਕਿਤੇ ਸਬਜ਼ੀਆਂ ਵਿਕ ਰਹੀਆਂ ਹਨ।ਪਰ ਚੰਗੀ ਗੱਲ ਇਹ ਹੈ ਕਿ ਬੰਦ ਅਤੇ ਕਿਸਾਨ ਅੰਦੋਲਨ ਦੇ ਚਲਦਿਆਂ ਸਬਜ਼ੀਆਂ ਮਹਿੰਗੀਆਂ ਦੇ ਬਜਾਏ ਸਸਤੀ ਵਿਕ ਰਹੀਆਂ ਹਨ।ਰਿਟੇਲ ‘ਚ ਆਲੂ 28 ਰੁਪਏ ਕਿਲੋ ਵਿਕ ਰਿਹਾ ਹੈ।
ਮਟਰ 40 ਰੁਪਏ ਕਿਲੋ ਵਿਕ ਰਹੇ ਹਨ।ਦੂਜੇ ਪਾਸੇ ਪਿਆਜ਼ 40 ਰੁਪਏ, ਮੂਲੀਆਂ 10 ਰੁਪਏ ਕਿਲੋ, ਗੋਭੀ 16 ਰੁਪਏ ਕਿਲੋ ਵਿਕ ਰਿਹਾ ਹੈ।ਉਥੇ ਟਮਾਟਰ 30 ਰੁਪਏ ਕਿਲੋ ਵਿਕ ਰਿਹਾ ਹੈ ਤਾਂ ਘੀਆ 15 ਰੁ. ਕਿਲੋ ਵਿਕ ਰਿਹਾ ਹੈ।ਆਮ ਤੌਰ ‘ਤੇ ਕਾਰੋਬਾਰੀਆਂ ਦਾ ਕਹਿਣਾ ਹੈ ਕਿ ਸਬਜੀਆਂ ਇਸ ਲਈ ਵੀ ਸਸਤੀਆਂ ਵੀ ਹੋ ਰਹੀਆਂ ਹਨ ਕਿ ਅਸੀਂ ਵੱਡੇ ਕੈਂਟਰਾਂ ‘ਚ ਸਬਜ਼ੀਆਂ ਦਿੱਲੀ-ਐੱਨਸੀਆਰ ‘ਚ ਭੇਜਦੇ ਹਾਂ।ਪਰ ਅੰਦੋਲਨ ਦੇ ਚਲਦਿਆਂ ਹੁਣ ਮੇਨ ਰੋਡ ‘ਤੇ ਵੱਡੀਆਂ ਗੱਡੀਆਂ ਨੂੰ ਰਾਹ ਨਹੀਂ ਮਿਲ ਪਾ ਰਿਹਾ ਹੈ।250 ਤੋਂ 300 ਵੱਡੀ ਗੱਡੀਆਂ ਰਾਹ ‘ਚ ਫਸੀਆਂ ਹੋਈਆਂ ਹਨ।ਇਸ ਲਈ ਹੁਣ ਅਸੀਂ ਮੇਨ ਰੋਡ ਤੋਂ ਗੱਡੀਆਂ ਨਾ ਭੇਜ ਕੇ ਪਿੰਡਾਂ ਅੰਦਰੋਂ ਗੁਜਰਨ ਵਾਲੇ ਰਸਤਿਓਂ ਸ਼ਬਜੀ ਦੀਆਂ ਗੱਡੀਆਂ ਨੂੰ ਦਿੱਲੀ-ਐੱਨਸੀਆਰ ਭੇਜ ਰਹੇ ਹਾਂ।ਇਸ ਲਈ ਅਸੀਂ ਇਕ ਟਨ ਤੱਕ ਦੀ ਸਮਰੱਥਾ ਵਾਲੀਆਂ ਗੱਡੀਆਂ ਦਾ ਇਸਤੇਮਾਲ ਕਰ ਰਹੇ ਹਾਂ।ਡਿਮਾਂਡ ਪੂਰੀ ਕਰਨ ਲਈ ਟ੍ਰਾਂਸਪੋਰਟਰ ਦੂਜੇ ਜ਼ਿਲਿਆਂ ਤੋਂ ਵੀ ਗੱਡੀਆਂ ਮੰਗਵਾ ਰਹੇ ਹਨ।