vice president venkaiah naidu corona report negative: ਉਪ-ਰਾਸ਼ਟਰਪਤੀ ਵੈਂਕਈਆ ਨਾਇਡੂ ਦੀ ਕੋਰੋਨਾ ਰਿਪੋਰਟ ਨੈਗੇਟਿਵ ਆਈ ਗਈ ਹੈ।ਕੁਝ ਦਿਨ ਪਹਿਲਾਂ ਹੀ ਉਪਰਾਸ਼ਟਰਪਤੀ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਆਈ ਸੀ।ਸੋਮਵਾਰ ਨੂੰ ਏਮਜ਼ ਦੀ ਮੈਡੀਕਲ ਟੀਮ ਨੇ ਜਾਂਚ ਕੀਤੀ ਅਤੇ ਉਨ੍ਹਾਂ ਦੀ ਰਿਪੋਰਟ ਨੈਗੇਟਿਵ ਪਾਈ ਗਈ ਹੈ।29 ਸਤੰਬਰ ਨੂੰ ਕੋਰੋਨਾ ਪਾਜ਼ੇਟਿਵ ਹੋਣ ਤੋਂ ਬਾਅਦ ਉਪਰਾਸ਼ਟਰਪਤੀ ਘਰ ‘ਚ ਕੁਆਰੰਟਾਈਨ ਸੀ।ਏਮਜ਼ ਦੀ ਟੀਮ ਨੇ
ਦੱਸਿਆ ਕਿ ਉਹ ਸਿਹਤਮੰਦ ਹਨ ਅਤੇ ਜਲਦ ਹੀ ਉਹ ਆਪਣੀਆਂ ਆਮ ਗਤੀਵਿਧੀਆਂ ਸ਼ੁਰੂ ਕਰਨਗੇ।ਦੱਸਣਯੋਗ ਹੈ ਕਿ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਕੋਰੋਨਾ ਰਿਪੋਰਟ ਵੀ ਪਾਜ਼ੇਟਿਵ ਆਈ ਸੀ।ਮੇਦਾਂਤਾ ਹਸਪਤਾਲ ‘ਚ ਉਨ੍ਹਾਂ ਦਾ ਇਲਾਜ ਚੱਲ ਰਿਹਾ ਸੀ।14 ਅਗਸਤ ਨੂੰ ਕੋਰੋਨਾ ਰਿਪੋਰਟ ਨੈਗੇਟਿਵ ਆਉਣ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ।