Victim family leaves for Lucknow: ਉੱਤਰ ਪ੍ਰਦੇਸ਼ ਵਿੱਚ ਹਾਥਰਸ ਕਾਂਡ ਦੀ ਸੁਣਵਾਈ ਅੱਜ ਇਲਾਹਾਬਾਦ ਹਾਈ ਕੋਰਟ ਦੀ ਲਖਨਊ ਬੈਂਚ ਵਿੱਚ ਹੋਣੀ ਹੈ। ਸਖਤ ਸੁਰੱਖਿਆ ਦੇ ਵਿਚਕਾਰ ਪੀੜਤ ਪਰਿਵਾਰ ਅਦਾਲਤ ਵਿੱਚ ਪੇਸ਼ ਹੋਵੇਗਾ। ਅਦਾਲਤ ਨੇ ਸਰਕਾਰ ਅਤੇ ਪੁਲਿਸ ਦੇ ਸਾਰੇ ਉੱਚ ਅਧਿਕਾਰੀਆਂ ਨੂੰ ਵੀ ਤਲਬ ਕੀਤਾ ਹੈ, ਜਿਨ੍ਹਾਂ ‘ਤੇ ਇਸ ਕੇਸ ਵਿੱਚ ਲਾਪਰਵਾਹੀ ਵਰਤਣ ਦਾ ਦੋਸ਼ ਹੈ। ਪੀੜਤ ਪਰਿਵਾਰ ਸੁਣਵਾਈ ਵਿੱਚ ਸ਼ਾਮਿਲ ਹੋਣ ਲਈ ਹਾਥਰਸ ਤੋਂ ਸਖਤ ਸੁਰੱਖਿਆ ਹੇਠ ਲਖਨਊ ਲਈ ਰਵਾਨਾ ਹੋ ਗਿਆ ਹੈ । ਪੀੜਤ ਪਰਿਵਾਰ ਦੇ ਐਸਕਾਰਟ ਵਿੱਚ 6 ਗੱਡੀਆਂ ਹਨ। ਪੀੜਤ ਪਰਿਵਾਰ ਤੋਂ ਇਲਾਵਾ SDM ਅੰਜਲੀ ਗੰਗਵਾਰ ਅਤੇ CO ਵੀ ਲਖਨਊ ਜਾ ਰਹੇ ਹਨ।
ਦਰਅਸਲ, ਇਲਾਹਾਬਾਦ ਹਾਈ ਕੋਰਟ ਦੀ ਲਖਨਊ ਬੈਂਚ ਵਿੱਚ ਸੁਣਵਾਈ ਦੁਪਹਿਰ 2.30 ਵਜੇ ਸ਼ੁਰੂ ਹੋਵੇਗੀ। ਪੀੜਤ ਪਰਿਵਾਰ ਸਵੇਰੇ 6 ਵਜੇ ਹਾਥਰਸ ਤੋਂ ਲਖਨਊ ਲਈ ਰਵਾਨਾ ਹੋ ਗਿਆ ਹੈ ਅਤੇ ਸੰਭਾਵਤ ਹੈ ਕਿ ਉਹ 11 ਤੋਂ 12 ਵਜੇ ਤੱਕ ਲਖਨਊ ਪਹੁੰਚੇਗਾ। ਇਸ ਤੋਂ ਪਹਿਲਾਂ ਪੁਲਿਸ ਟੀਮ ਉਨ੍ਹਾਂ ਨੂੰ ਲੈਣ ਬੁੱਲਗੜ੍ਹੀ ਪਿੰਡ ਪਹੁੰਚੀ। ਹਾਲਾਂਕਿ ਪਹਿਲਾਂ ਪਰਿਵਾਰ ਨੂੰ ਐਤਵਾਰ ਰਾਤ ਨੂੰ ਲਿਜਾਣ ਦੀ ਤਿਆਰੀ ਸੀ, ਪਰ ਰਾਤ ਵਿੱਚ ਜਾਣ ਤੋਂ ਇਨਕਾਰ ਕਰਨ ਤੋਂ ਬਾਅਦ ਉਨ੍ਹਾਂ ਨੂੰ ਸਵੇਰੇ ਲਖਨਊ ਲਿਜਾਇਆ ਜਾ ਰਿਹਾ ਹੈ। ਪੀੜਤ ਪਰਿਵਾਰ ਨੇ ਪੁਲਿਸ ਵੱਲੋਂ ਹੋਈ ਦੇਰੀ ਤੋਂ ਬਾਅਦ ਸੁਰੱਖਿਆ ਕਾਰਨਾਂ ਦਾ ਹਵਾਲਾ ਦਿੰਦੇ ਹੋਏ ਰਾਤ ਨੂੰ ਲਖਨਊ ਜਾਣ ਤੋਂ ਇਨਕਾਰ ਕਰ ਦਿੱਤਾ ਸੀ ।
ਪੀੜਤ ਪਰਿਵਾਰ ਦੇ ਪੰਜ ਲੋਕ ਸੀਓ ਅਤੇ ਮੈਜਿਸਟਰੇਟ ਦੀ ਨਿਗਰਾਨੀ ਹੇਠ ਅਦਾਲਤ ਵਿੱਚ ਪੇਸ਼ ਹੋਣਗੇ ਅਤੇ ਆਪਣਾ ਬਿਆਨ ਦਰਜ ਕਰਾਉਣਗੇ। ਪੀੜ੍ਹਤ ਪਰਿਵਾਰ ਦੇ ਜੋ ਮੈਂਬਰ ਲਖਨਊ ਜਾ ਰਹੇ ਹਨ ਉਨ੍ਹਾਂ ਵਿੱਚ ਮ੍ਰਿਤਕ ਦੇ ਭਰਾ, ਪਿਤਾ, ਮਾਂ ਅਤੇ ਭਾਬੀ ਸ਼ਾਮਿਲ ਹਨ।
ਦੱਸ ਦਈਏ ਕਿ ਇਲਾਹਾਬਾਦ ਹਾਈ ਕੋਰਟ ਦੀ ਲਖਨਊ ਬੈਂਚ ਨੇ 1 ਅਕਤੂਬਰ ਨੂੰ ਇਸ ਘਟਨਾ ਦਾ ਸਵੈਚਾਲਿਤ ਨੋਟਿਸ ਲਿਆ ਸੀ । ਹਾਈ ਕੋਰਟ ਦੇ ਦਖਲ ਤੋਂ ਬਾਅਦ ਯੋਗੀ ਸਰਕਾਰ ਹਰਕਤ ਵਿੱਚ ਆਈ ਅਤੇ ਪਰਿਵਾਰ ਦੀ ਰਾਖੀ ਕੀਤੀ ਗਈ । ਪਰਿਵਾਰ ਦੀ ਰੱਖਿਆ ਲਈ ਲਗਭਗ 60 ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਗਏ ਸਨ ਅਤੇ ਘਰ ਦੇ ਆਲੇ-ਦੁਆਲੇ CCTV ਕੈਮਰਿਆਂ ਦਾ ਘੇਰਾ ਲਗਾਇਆ ਗਿਆ । ਇਸਦੇ ਨਾਲ ਹੀ ਘਰ ਆਉਣ- ਜਾਣ ਵਾਲੇ ਹਰੇਕ ਵਿਅਕਤੀ ‘ਤੇ ਨਿਗਰਾਨੀ ਰੱਖੀ ਗਈ।