vikas dubey case part police academy syllabus ips pps: ਉੱਤਰ ਪ੍ਰਦੇਸ਼ ਦੇ ਕਾਨਪੁਰ ਜ਼ਿਲੇ ‘ਚ ਪ੍ਰਸਿੱਧ ਹਿਸਟਰੀਸ਼ੀਟਰ ਵਿਕਾਸ ਦੂਬੇ ਨੂੰ ਹੁਣ ਅਕੈਡਮੀ ‘ਚ ਆਈਪੀਐੱਸ ਅਤੇ ਪੀਪੀਐੱਸ ਅਧਿਕਾਰੀਆਂ ਨੂੰ ਪੜਾਇਆ ਜਾ ਰਿਹਾ ਹੈ।ਇਸ ਦੇ ਨਾਲ ਜੋਤੀ ਹੱਤਿਆਕਾਂਡ ਨੂੰ ਵੀ ਕਿਤਾਬਾਂ ਦੇ ਸਿਲੇਬਸ ‘ਚ ਸ਼ਾਮਲ ਕੀਤਾ ਜਾਵੇਗਾ।।ਦਰਅਸਲ, ਆਈਪੀਐੱਸ ਅਤੇ ਪੀਪੀਐੱਸ ਅਧਿਕਾਰੀਆਂ ਦੀ ਟ੍ਰੇਨਿੰਗ ਅਤੇ ਸਿਲੇਬਸ ਨੂੰ ਬਿਹਤਰ ਬਣਾਉਣ ਲਈ ਇੱਕ ਕਮੇਟੀ ਗਠਿਤ ਕੀਤੀ ਗਈ ਸੀ।ਜਿਸਨੇ ਇਹ ਸੁਝਾਅ ਸਰਕਾਰ ਨੂੰ ਦਿੱਤਾ ਹੈ।ਇਸ ਸੁਝਾਅ ਨੂੰ ਸ਼ਾਸਨ ਕੋਲ ਮਨਜ਼ੂਰੀ ਲਈ ਭੇਜਿਆ ਗਿਆ ਹੈ,ਜਿਸਤੋਂ ਬਾਅਦ ਇਸ ਨੂੰ ਨਵੰਬਰ ਦੇ ਅੰਤ ਤੱਕ ਪਾਠਕਰਮ ‘ਚ ਸ਼ਾਮਲ ਕੀਤਾ ਜਾਏਗਾ।ਨਵੇਂ ਬੈਚ ਦੇ ਆਈਪੀਐੱਸ ਅਤੇ ਪੀਪੀਐੱਸ ਅਫਸਰ
ਇਸ ਨੂੰ ਪੜਕੇ ਬਿਹਤਰ ਪੁਲਿਸਿੰਗ ਦੇ ਗੁਰ ਸਿੱਖਣਗੇ।ਸਟੱਡੀ ਅਨੁਸਾਰ ਬਿਕਰੂ ਕਾਂਡ ‘ਚ ਪੁਲਸ ਹਿਸਟਰੀਸ਼ੀਟਰ ਵਿਕਾਸ ਦੂਬੇ ਨੂੰ ਫੜਨ ਗਈ ਸੀ ਤਾਂ ਉਸਨੇ ਤਾਬੜਤੋੜ ਹਮਲਾ ਕਰ ਕੇ 8 ਪੁਲਸ ਕਰਮਚਾਰੀਆਂ ਨੂੰ ਮਾਰ ਦਿੱਤਾ ਸੀ।ਇਸ ਪੂਰੇ ਹਮਲੇ ‘ਚ ਪੁਲਸ ਵਲੋਂ ਛਾਪੇਮਾਰੀ ਅਤੇ ਜਾਂਚ ਦੀਆਂ ਕਈ ਕਮੀਆਂ ਦਾ ਖੁਲਾਸਾ ਹੋਇਆ ਸੀ।ਇਸ ਘਟਨਾਕ੍ਰਮ ਦੀ ਸਟੱਡੀ ਕੀਤੀ ਗਈ ਅਤੇ ਕਮੀਆਂ ਦੇ ਬਾਰੇ ‘ਚ ਦੱਸਣ, ਇਨ੍ਹਾਂ ਨੂੰ ਦੁਬਾਰਾ ਨਾ ਦੁਹਰਾਉਣ ਅਤੇ ਇਨ੍ਹਾਂ ਦਾ ਕਿਵੇਂ ਮੁਕਾਬਲਾ ਕੀਤਾ ਜਾਵੇ।ਇਸਦੀ ਇੱਕ ਵਿਸ਼ੇਸ਼ ਰਿਪੋਰਟ ਸ਼ਾਸਨ ਨੂੰ ਭੇਜੀ ਗਈ ਸੀ।ਇਸ ਰਿਪੋਰਟ ਦੇ ਜਰੀਏ ਅਫਸਰਾਂ ਨੂੰ ਜ਼ਿਆਦਾ ਬਿਹਤਰ ਢੰਗ ਨਾਲ ਕੰਮ ਕਰਨ ਦੇ ਲਾਇਕ ਬਣਾਉਣ ਦੇ ਲਈ ਇਸ ਨੂੰ ਪਾਠਕ੍ਰਮ ‘ਚ ਜੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।ਦੱਸਣਯੋਗ ਹੈ ਕਿ ਇਸੇ ਸਾਲ 2 ਜੁਲਾਈ ਨੂੰ ਕਾਨਪੁਰ ‘ਚ ਵਿਕਾਸ ਦੂਬੇ ਅਤੇ ਉਸਦੇ ਗੈਂਗ ਨੇ ਪੁਲਸਕਰਮਚਾਰੀਆਂ ‘ਤੇ ਹਮਲਾ ਕੀਤਾ ਸੀ।ਜਿਸ ‘ਚ 8 ਪੁਲਸਕਰਮੀ ਸ਼ਹੀਦ ਹੋਏ ਸਨ।ਇਸ ਤੋਂ ਬਾਅਦ ਵਿਕਾਸ ਦੂਬੇ ਫਰਾਰ ਹੋ ਗਏ ਅਤੇ ਕਰੀਬ ਇੱਕ ਹਫਤੇ ਤੋਂ ਬਾਅਦ ਉਸ ਨੂੰ ਮੱਧ ਪ੍ਰਦੇਸ਼ ਤੋਂ ਫੜਿਆ ਗਿਆ ਤਾਂ ਕਾਨਪੁਰ ਲਿਆਉਂਦੇ ਸਮੇਂ ਪੁਲਸ ਅਨਕਾਉਂਟਰ ‘ਚ ਉਸ ਨੂੰ ਢੇਟ ਕਰ ਦਿੱਤਾ ਗਿਆ।ਪੁਲਸ ਦਾ ਕਹਿਣਾ ਸੀ ਕਿ ਕਾਨਪੁਰ ਦੇ ਕੋਲ ਵਿਕਾਸ ਦੂਬੇ ਨੇ ਪੁਲਸ ਦਾ ਹਥਿਆਰ ਖੋਹ ਕੇ ਭੱਜਣ ਦੀ ਕੋਸ਼ਿਸ ਕੀਤੀ ਸੀ।ਜਿਸ ਤੋਂ ਬਾਅਦ ਮੁਠਭੇੜ ਹੋਈ ਅਤੇ ਵਿਕਾਸ ਦੂਬੇ ਢੇਰ ਨੂੰ ਢੇਰ ਕਰ ਦਿੱਤਾ ਗਿਆ।