Vikas Dubey close aide Amar Dubey: ਹਮੀਰਪੁਰ: ਚੌਬੇਪੁਰ ਵਿੱਚ ਅੱਠ ਪੁਲਿਸ ਮੁਲਾਜ਼ਮਾਂ ਦੇ ਕਤਲ ਦੇ ਮਾਮਲੇ ਵਿੱਚ ਫਰਾਰ ਚੱਲ ਰਹੇ ਵਿਕਾਸ ਦੂਬੇ ਦੇ ਕਰੀਬੀ ਅਮਰ ਦੂਬੇ ਨੂੰ ਬੁੱਧਵਾਰ ਸਵੇਰੇ ਯੂਪੀ STF ਨੇ ਐਨਕਾਊਂਟਰ ਵਿੱਚ ਮਾਰ ਦਿੱਤਾ । ਹਮੀਰਪੁਰ ਦੇ ਮੌਦਾਹਾ ਵਿੱਚ ਹੋਈ ਇਸ ਮੁੱਠਭੇੜ ਵਿੱਚ ਅਮਰ ਦੂਬੇ ਢੇਰ ਹੋ ਗਿਆ । ਅਮਰ ਦੁਬੇ ਵੀ ਕਾਨਪੁਰ ਕਾਂਡ ਵਿੱਚ ਨਾਮਜ਼ਦ ਸੀ। ਯੂਪੀ ਐਸਟੀਐਫ ਅਨੁਸਾਰ ਜਦੋਂ ਉਨ੍ਹਾਂ ਨੇ ਅਮਰ ਦੂਬੇ ਨੂੰ ਘੇਰਿਆ ਤਾਂ ਉਸਨੇ ਫਾਇਰਿੰਗ ਸ਼ੁਰੂ ਕਰ ਦਿੱਤੀ। ਜਿਸ ਤੋਂ ਬਾਅਦ ਅਮਰ ਦੂਬੇ ਜਵਾਬੀ ਫਾਇਰਿੰਗ ਵਿੱਚ ਢੇਰੀ ਹੋ ਗਿਆ। ਮੁੱਠਭੇੜ ਵਿੱਚ ਇੰਸਪੈਕਟਰ ਮੌਦਾਹਾ ਮਨੋਜ ਸ਼ੁਕਲਾ ਅਤੇ ਇੱਕ ਐਸਟੀਐਫ ਦਾ ਜਵਾਨ ਵੀ ਜ਼ਖ਼ਮੀ ਹੋ ਗਿਆ ।
ਮਿਲੀ ਜਾਣਕਾਰੀ ਅਨੁਸਾਰ ਇਹ ਐਨਕਾਊਂਟਰ ਬੁੱਧਵਾਰ ਸਵੇਰੇ ਸਾਢੇ 6 ਵਜੇ ਕੀਤਾ ਗਿਆ ਹੈ । ਦੱਸਿਆ ਜਾ ਰਿਹਾ ਹੈ ਕਿ ਅਮਰ ਮੌਦਾਹਾ ਵਿੱਚ ਆਪਣੇ ਨਜ਼ਦੀਕੀ ਰਿਸ਼ਤੇਦਾਰ ਦੇ ਘਰ ਲੁਕਣ ਜਾ ਰਿਹਾ ਸੀ। ਪਹਿਲਾਂ ਉਹ ਫਰੀਦਾਬਾਦ ਵਿੱਚ ਲੁਕਿਆ ਹੋਇਆ ਸੀ, ਪਰ ਯੂਪੀ STF ਦੇ ਦਬਾਅ ਹੇਠ ਉਹ ਉੱਥੋਂ ਭੱਜ ਕੇ ਮੌਦਾਹਾ ਚਲਾ ਗਿਆ ਸੀ । ਅਜਿਹੀ ਸਥਿਤੀ ਵਿੱਚ ਜਦੋਂ ਐਸਟੀਐਫ ਨੇ ਉਸ ਦਾ ਪਿੱਛਾ ਕਰਦਿਆਂ ਉਸ ਨੂੰ ਘੇਰ ਲਿਆ ਤਾਂ ਉਸਨੇ ਫਾਇਰਿੰਗ ਸ਼ੁਰੂ ਕਰ ਦਿੱਤੀ ।
ਦੱਸ ਦੇਈਏ ਕਿ ਐਨਕਾਊਂਟਰ ਵਿੱਚ ਢੇਰ ਹੋਇਆ ਅਮਰ ਦੂਬੇ ਨੂੰ ਗੈਂਗਸਟਰ ਵਿਕਾਸ ਦੂਬੇ ਦਾ ਸੱਜਾ ਹੱਥ ਦੱਸਿਆ ਜਾ ਰਿਹਾ ਹੈ । ਉਹ ਚੌਬੇਪੁਰ ਦੇ ਪਿੰਡ ਵਿਕਰੂ ਵਿੱਚ ਇੱਕ ਗੋਲੀਬਾਰੀ ਵਿੱਚ ਸ਼ਾਮਲ ਸੀ ਅਤੇ ਪੁਲਿਸ ਨੇ ਉਸ ‘ਤੇ 25 ਹਜ਼ਾਰ ਦਾ ਇਨਾਮ ਦੇਣ ਦਾ ਐਲਾਨ ਵੀ ਕੀਤਾ ਸੀ । ਸੂਤਰਾਂ ਅਨੁਸਾਰ ਪੁਲਿਸ ਉਸ ਨੂੰ ਮਾਰਨਾ ਨਹੀਂ ਚਾਹੁੰਦੀ ਸੀ ਬਲਕਿ ਉਸ ਨੂੰ ਜ਼ਿੰਦਾ ਫੜਨਾ ਚਾਹੁੰਦੀ ਸੀ। ਪਰ ਜਦੋਂ ਐਸਟੀਐਫ ਨੇ ਉਸਨੂੰ ਆਤਮ ਸਮਰਪਣ ਕਰਨ ਲਈ ਕਿਹਾ ਤਾਂ ਉਸਨੇ ਫਾਇਰਿੰਗ ਸ਼ੁਰੂ ਕਰ ਦਿੱਤੀ । ਜਿਸ ਤੋਂ ਬਾਅਦ ਉਹ ਜਵਾਬੀ ਫਾਇਰਿੰਗ ਵਿੱਚ ਮਾਰਿਆ ਗਿਆ । ਯੂਪੀ ਐਸਟੀਐਫ ਇਸ ਨੂੰ ਇੱਕ ਵੱਡੀ ਸਫਲਤਾ ਮੰਨ ਰਹੀ ਹੈ।