violence two communities youth died 4 arrested: ਉੱਤਰ ਪ੍ਰਦੇਸ਼ ਦੇ ਕਾਨਪੁਰ ‘ਚ ਦੇਰ ਰਾਤ ਪਾਣੀ ਦੇ ਛਿੱਟੇ ਪੈ ਜਾਣ ਨੂੰ ਲੈ ਕੇ ਮਾਮੂਲੀ ਝਗੜੇ ਨੇ ਇੱਕ ਭਿਆਨਕ ਰੂਪ ਧਾਰਨ ਕਰ ਲਿਆ।ਦੋਵਾਂ ਵਰਗਾਂ ਵਿਚਾਲੇ ਹੋਈ ਮਾਰਕੁੱਟ ਅਤੇ ਪੱਥਰਬਾਜੀ ‘ਚ ਇਕ ਨੌਜਵਾਨ ਗੰਭੀਰ ਰੂਪ ‘ਚ ਜਖਮੀ ਹੋ ਗਿਆ।ਉਸ ਨੂੰ ਹੈਲਟ ਹਸਪਤਾਲ ਲਿਜਾਇਆ ਗਿਆ, ਪਰ ਉਸਦੀ ਮੌਤ ਹੋ ਗਈ।ਤਣਾਅ ਨੂੰ ਦੇਖਦਿਆਂ ਇਲਾਕੇ ‘ਚ ਪੁਲਸ-ਪੀਏਸੀ ਬਲ ਤਾਇਨਾਤ ਹੈ।ਹੁਣ ਕਰੀਬ ਹਾਲਾਤ ਕਾਬੂ ‘ਚ ਹਨ।ਪੁਲਸ ਨੇ ਛਾਪੇਮਾਰੀ ਦੌਰਾਨ 4 ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ।ਮਾਮਲਾ ਚਕੇਰੀ ਥਾਣਾ ਖੇਤਰ ਦਾ ਹੈ।ਪੁਲਸ ਨੇ ਮ੍ਰਿਤਕ ਦੇ ਭਰਾ ਦੀਪਕ ਦੇ ਬਿਆਨਾਂ ‘ਤੇ 11 ਨਾਮਜਦ ਅਤੇ 5 ਅਣਪਛਾਤੇ ਵਿਅਕਤੀਆਂ ‘ਤੇ ਮਾਮਲਾ ਦਰਜ ਕੀਤਾ ਹੈ।
ਚਕੇਰੀ ਥਾਣਾ ਖੇਤਰ ਦੇ ਵਾਜਿਦਪੁਰ ਨਿਵਾਸੀ ਪਿੰਟੂ (25) ਸਾਲ ਟੇਨਰੀ ‘ਚ ਕੰਮ ਕਰਦਾ ਸੀ।ਉਹ ਐਤਵਾਰ ਰਾਤ ਆਪਣੇ ਵੱਡੇ ਭਰਾ ਦੀਪਕ ਅਤੇ ਦੋਸਤ ਸੰਦੀਪ ਦੇ ਨਾਲ ਕਿਤੇ ਜਾ ਰਿਹਾ ਸੀ।ਇਸ ਦੌਰਾਨ ਰਾਹ ‘ਚ ਪਾਨ ਦੀ ਦੁਕਾਨ ਦੇ ਕੋਲੋਂ ਲੰਘ ਰਹੇ ਸਨ।ਇਸ ਦੌਰਾਨ ਸੜਕ ‘ਤੇ ਖੜੇ ਪਾਣੀ ‘ਚ ਪੈਰ ਪੈਣ ਨਾਲ ਪਾਣੀ ਦੇ ਕੁਝ ਛਿੱਟੇ ਸੜਕ ਤੋਂ ਲੰਘ ਰਹੇ ਅਮਾਨ ਅਤੇ ਉਸਦੇ ਸਾਥੀਆਂ ‘ਤੇ ਪੈਣ ਕਾਰਨ ਦੋਵਾਂ ਧਿਰਾਂ ‘ਚ ਵਿਵਾਦ ਹੋ ਗਿਆ ਅਤੇ ਦੇਖਦਿਆਂ ਹੀ ਗੱਲ ਪੱਥਰਾਵ ਅਤੇ ਮਾਰਕੁੱਟ ਤੱਕ ਪਹੁੰਚ ਗਈ।ਮਾਮਲੇ ਨੂੰ ਗਰਮਾਉਂਦਾ ਦੇਖ ਸਥਾਨਕ ਲੋਕਾਂ ਨੇ ਬਚਾਅ ਕਰਕੇ ਮਾਮਲਾ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਅਤੇ ਦੋਵਾਂ ਪੱਖਾਂ ਨੂੰ ਵੱਖ-ਵੱਖ ਕੀਤਾ।ਪਰ ਅਮਾਨ ਦੇ ਸਾਥੀਆਂ ਨੇ ਫੋਨ ਕਰਕੇ ਆਪਣੇ ਨਾਲ ਦੇ ਹੋਰ 20-25 ਸਾਥੀਆਂ ਨੂੰ ਬੁਲਾ ਲਿਆ ਅਤੇ ਉਨ੍ਹਾਂ ਨੇ ਆਉਂਦੇ ਹੀ ਪੱਥਰਬਾਜੀ ਸ਼ੁਰੂ ਕਰ ਦਿੱਤੀ।ਇਸ ਦੌਰਾਨ ਪੱਥਰ
ਪਿੰਟੂ ਦੇ ਗੰਭੀਰ ਜਗਾ ਲੱਗਾ ਜਿਸ ਕਰ ਕੇ ਉਹ ਭਿਆਨਕ ਤੌਰ ‘ਤੇ ਜਖਮੀ ਹੋ ਗਿਆ।ਸਥਾਨਕ ਲੋਕਾਂ ਨੇ ਘਟਨਾ ਦੀ ਜਾਣਕਾਰੀ ਪੁਲਸ ਨੂੰ ਦਿੱਤੀ।ਮੌਕੇ ‘ਤੇ ਪਹੁੰਚੀ ਪੁਲਸ ਨੇ ਪਿੰਟੂ ਨੂੰ ਹਸਪਤਾਲ ਲਿਜਾਇਆ ਗਿਆ ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।ਇਸ ਤੋਂ ਬਾਅਦ ਖੇਤਰ ‘ਚ ਵੱਧਦੇ ਤਣਾਅ ਨੂੰ ਦੇਖਦਿਆਂ ਮੌਕੇ ‘ਤੇ ਭਾਰੀ ਪੁਲਸ ਫੋਰਸ ਅਤੇ ਪੀਏਸੀ ਤੈਨਾਤ ਕੀਤੀ ਗਈ।ਪੁਲਸ ਨੇ ਛਾਪੇਮਾਰੀ ਦੌਰਾਨ 4 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ।ਐਸਪੀ ਈਸਟ ਰਾਕਕੁਮਾਰ ਅਗਰਵਾਲ ਨੇ ਦੱਸਿਆ ਕਿ ਮੌਕੇ ‘ਤੇ ਹਾਲਾਤ ਪੂਰੇ ਤਰੀਕੇ ਨਾਲ ਨਿਯੰਤਰਣ ‘ਚ ਹਨ।ਮੁਕੱਦਮਾ ਦਰਜ ਕਰ ਲਿਆ ਗਿਆ ਹੈ ਅਤੇ ਅਜੇ ਤੱਕ ਚਾਰ ਦੋਸ਼ੀਆਂ ਦੀ ਗ੍ਰਿਫਤਾਰੀ ਕੀਤੀ ਜਾ ਚੁੱਕੀ ਹੈ।ਬਾਕੀਆਂ ਦੀ ਭਾਲ ਜਾਰੀ ਹੈ।
ਇਹ ਵੀ ਦੇਖੋ:ਪੰਜਾਬੀਆਂ ਦੀ ਸੋਚ ਨੂੰ ਹੋਇਆ #Cancer ? ਸੁਣੋ, Lakha Sidhana ਨੇ ਕਿਉਂ ਕਹੀ ਇਹ ਗੱਲ?