ਬ੍ਰਿਟੇਨ ਦੀ ਵੈਕਸੀਨ ਟਾਸਕਫੋਰਸ ਦੇ ਚੀਫ ਡੇਮ ਕੇਟ ਬਿੰਘਮ ਦਾ ਕਹਿਣਾ ਹੈ ਕਿ ਅਗਲੀ ਮਹਾਮਾਰੀ 5 ਕਰੋੜ ਲੋਕਾਂ ਦੀ ਜਾਨ ਲੈ ਸਕਦੀ ਹੈ। ਵਰਲਡ ਹੈਲਥ ਆਰਗੇਨਾਈਜ਼ੇਸ਼ਨ ਨੇ ਇਸ ਐਂਟੀਸਿਪੇਡੇਟ ਮਹਾਮਾਰੀ ਨੂੰ ਡਿਸੀਜ X ਨਾਂ ਦਿੱਤਾ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਇਹ ਮਹਾਮਾਰੀ ਕੋਵਿਡ-19 ਤੋਂ 7 ਗੁਣਾ ਜ਼ਿਆਦਾ ਖਤਰਨਾਕ ਸਾਬਤ ਹੋ ਸਕਦੀ ਹੈ ਤੇ ਜਲਦ ਹੀ ਫੈਲ ਸਕਦੀ ਹੈ ਯਾਨੀ ਇਸ ਦੇ ਮਾਮਲੇ ਜਲਦ ਸਾਹਮਣੇ ਆ ਸਕਦੇ ਹਨ। ਇਹ ਮਹਾਮਾਰੀ ਮੌਜੂਦਾ ਵਾਇਰਸ ਦੀ ਵਜ੍ਹਾ ਤੋਂ ਹੀ ਫੈਲੇਗੀ। ਅਜਿਹਾ ਇਸ ਲਈ ਕਿਉਂਕਿ ਵਾਇਰਸ ਤੇਜ਼ੀ ਨਾਲ ਫੈਲ ਰਿਹਾ ਹੈ।
ਮਿਊਟੇਸ਼ਨ ਦਾ ਮਤਲਬ ਹੁੰਦਾ ਹੈ ਕਿ ਕਿਸੇ ਜੀਵ ਦੇ ਜੇਨੇਟਿਕ ਮਟੀਰੀਅਲ ਵਿਚ ਬਦਲਾਅ। ਜਦੋਂ ਕੋਈ ਵਾਇਰਸ ਖੁਦ ਦੀ ਲੱਖਾਂ ਕਾਪੀ ਬਣਾਉਂਦਾ ਹੈ ਤੇ ਇਕ ਇਨਸਾਨ ਤੋਂ ਦੂਜੇ ਇਨਸਾਨ ਤਕ ਜਾਂ ਜਾਨਵਰ ਤੋਂ ਇਨਸਾਨ ਵਿਚ ਜਾਂਦਾ ਹੈ ਤਾਂ ਹਰ ਕਾਪੀ ਵੱਖਰੀ ਹੁੰਦੀ ਹੈ। ਕਾਪੀ ਵਿਚ ਇਹ ਫਰਕ ਵਧਦਾ ਜਾਂਦਾ ਹੈ। ਕੁਝ ਸਮੇਂ ਬਾਅਦ ਇਕ ਨਵਾਂ ਸਟ੍ਰੇਨ ਸਾਹਮਣੇ ਆਉਂਦਾ ਹੈ। ਇਹ ਬਹੁਤ ਹੀ ਸਾਧਾਰਨ ਪ੍ਰਕਿਰਿਆ ਹੈ। ਵਾਇਰਲ ਆਪਣਾ ਰੂਪ ਬਦਲਦੇ ਰਹਿੰਦੇ ਹਨ। ਸੀਜਨਲ ਇੰਫਲੂਏਂਜਾ ਤਾਂ ਹਰ ਸਾਲ ਨਵੇਂ ਰੂਪ ਵਿਚ ਸਾਹਮਣੇ ਆਉਂਦਾ ਹੈ।
ਬ੍ਰਿਟੇਨ ਨੇ ਸਾਇੰਟਿਸਟ ਨੇ ਡਿਸੀਜ X ਦੇ ਆਉਣ ਤੋਂ ਪਹਿਲਾਂ ਹੀ ਇਸ ਨਾਲ ਲੜਨ ਲਈ ਵੈਕਸੀਨ ਬਣਾਉਣਾ ਸ਼ੁਰੂ ਕਰ ਦਿੱਤਾ ਹੈ। ਇਸ ਲਈ 25 ਤਰ੍ਹਾਂ ਦੇ ਵਾਇਰਸ ‘ਤੇ ਸਟੱਡੀ ਕੀਤੀ। ਸਾਇੰਟਿਸਟਸ ਦਾ ਫੋਕਸ ਜਾਨਵਰਾਂ ਵਿਚ ਪਾਏ ਜਾਣ ਵਾਲੇ ਵਾਇਰਸ ‘ਤੇ ਹਨ। ਯਾਨੀ ਉਹ ਵਾਇਰਸ ਜੋ ਜਾਨਵਰਾਂ ਤੋਂ ਇਨਸਾਨਾਂ ਵਿਚ ਫੈਲ ਸਕਦੇ ਹਨ। ਅਜਿਹਾ ਇਸ ਲਈ ਕਿਉਂਕਿ ਕਲਾਈਮੇਟ ਚੇਂਜ ਦੀ ਵਜ੍ਹਾ ਨਾਲ ਕਈ ਜਾਨਵਰ ਤੇ ਜੀਵ-ਜੰਤੂ ਰਿਹਾਇਸ਼ੀ ਇਲਾਕਿਆਂ ਵਿਚ ਰਹਿਣ ਲਈ ਆ ਰਹੇ ਹਨ।
ਇਨਸਾਨਾਂ ਨੇ ਡਿਵੈਲਪਮੈਂਟਾਂ ਦੇ ਨਾਂ ‘ਤੇ ਜੰਗਲਾਂ ਨੂੰ ਕੱਟ ਕੇ ਇਥੇ ਘਰ ਤੇ ਇੰਡਸਟਰੀਜ਼ ਬਣਾ ਲਈ। ਇਸ ਕਾਰਨ ਸਾਡਾ ਜਾਨਵਰਾਂ, ਮੱਛਰਾਂ, ਬੈਕਟੀਰੀਆ, ਫੰਗਸ ਨਾਲ ਸੰਪਰਕ ਵਧ ਗਿਆ ਹੈ। ਦੂਜੇ ਪਾਸੇ ਇਹ ਸਾਰੇ ਜੀਵ-ਜੰਤੂ ਖੁਦ ਨੂੰ ਬਦਲਦੀ ਕਲਾਈਮੇਟ ਕੰਡੀਸ਼ਨਸ ਦੇ ਅਨੁਕੂਲ ਬਣਾ ਰਹੇ ਹਨ ਤੇ ਸਾਡੇ ਵਾਤਾਵਰਣ ਵਿਚ ਹੀ ਰਹਿ ਰਹੇ ਹਨ। ਇਨ੍ਹਾਂ ਨਾਲ ਕਈ ਬੀਮਾਰੀਆਂ ਫੈਲ ਰਹੀਆਂ ਹਨ ਜੋ ਸਾਡੇ ਜੀਵਨ ਲਈ ਖਤਰਨਾਕ ਹੈ।
ਇਹ ਵੀ ਪੜ੍ਹੋ : ਮਾਨਸਾ ‘ਚ ਨਸ਼ੇ ਦੀ ਓਵਰਡੋਜ਼ ਕਾਰਨ ਨੌਜਵਾਨ ਦੀ ਮੌ.ਤ, ਘਰ ਦਾ ਇਕਲੌਤਾ ਪੁੱਤਰ ਸੀ ਮ੍ਰਿ.ਤਕ
ਕੰਜ਼ਰਵੇਸ਼ਨ ਇੰਟਰਨੈਸ਼ਨਲ ਐੱਨਜੀਓ ਦੇ ਫਿਜੀਸ਼ੀਅਨ ਨੀਲ ਵੋਰਾ ਨੇ ਕਿਹਾ ਕਿ ਇਹ ਆਉਣ ਵਾਲੇ ਸਮੇਂ ਦੀ ਪ੍ਰਾਬਲਮ ਨਹੀਂ ਹੈ। ਕਲਾਈਮੇਟ ਚੇਂਜ ਅਜੇ ਹੋ ਰਿਹਾ ਹੈ। ਲੋਕਾਂ ‘ਤੇ ਇਸਦਾ ਅਸਰ ਹੋ ਰਿਹਾ ਹੈ। ਉਹ ਮਰ ਰਹੇ ਹਨ। ਕਈ ਰਿਸਰਚ ਵਿਚ ਸਾਹਮਣੇ ਆਇਆ ਹੈ ਕਿ ਜਲਵਾਯੂ ਬਦਲਾਅ ਨਾਲ ਬੀਮਾਰੀਆਂ ਫੈਲ ਰਹੀਆਂ ਹਨ। ਹੇਠਲੀਆਂ ਤੇ ਗਰਮ ਥਾਵਾਂ ‘ਤੇ ਰਹਿਣ ਵਾਲੇ ਜਾਨਵਰ ਵਧਦੇ ਤਾਪਮਾਨ ਨੂੰ ਝੇਲ ਨਹੀਂ ਪਾ ਰਹੇ ਹਨ ਇਸ ਲਈ ਉੱਚੀ ਤੇ ਠੰਡੀ ਥਾਵਾਂ ਵੱਲ ਮਾਈਗ੍ਰੇਟ ਹੋ ਰਹੇ ਹਨ। ਇਸ ਦੇ ਨਾਲ ਬੀਮਾਰੀਆਂ ਵੀ ਉਨ੍ਹਾਂ ਇਲਾਕਿਆਂ ਤੱਕ ਪਹੁੰਚ ਰਹੀ, ਜਿਥੇ ਪਹਿਲਾਂ ਨਹੀਂ ਸੀ।
ਵੀਡੀਓ ਲਈ ਕਲਿੱਕ ਕਰੋ -: