Visakhapatnam gas leak: ਵਿਸਾਖਾਪਟਨਮ ਦੀ ਪਰਵਡਾ ਫਾਰਮਾ ਸਿਟੀ ਵਿੱਚ ਸੋਮਵਾਰ ਰਾਤ ਸੈਨੋਰ ਲਾਈਫ ਸਾਇੰਸ ਵਿੱਚ ਗੈਸ ਲੀਕ ਹੋਣ ਕਾਰਨ ਦੋ ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ ਚਾਰ ਦੀ ਹਾਲਤ ਗੰਭੀਰ ਬਣੀ ਹੋਈ ਹੈ। ਅਧਿਕਾਰੀਆਂ ਅਨੁਸਾਰ ਚਾਰਾਂ ਦਾ ਗਜੂਵਾਕਾ ਨਿੱਜੀ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ । ਮ੍ਰਿਤਕਾਂ ਦੀ ਪਛਾਣ ਨਰਿੰਦਰ ਅਤੇ ਗੌਰੀ ਸ਼ੰਕਰ ਵਜੋਂ ਹੋਈ ਹੈ।
ਅਧਿਕਾਰੀ ਨੇ ਦੱਸਿਆ ਕਿ ਜਿਸ ਸਮੇਂ ਇਹ ਘਟਨਾ ਵਾਪਰੀ ਇੱਸ ਸਮੇਂ ਨਰਿੰਦਰ ਸ਼ਿਫਟ ਇੰਚਾਰਜ ਸੀ । ਘਟਨਾ ਦੇ ਸਮੇਂ ਫੈਕਟਰੀ ਵਿੱਚ 30 ਮਜ਼ਦੂਰ ਮੌਜੂਦ ਸਨ। ਹੋਰ ਅਧਿਕਾਰੀ ਸਵੇਰੇ ਘਟਨਾ ਸਥਾਨ ‘ਤੇ ਪਹੁੰਚੇ ਅਤੇ ਜਾਂਚ ਦੇ ਆਦੇਸ਼ ਦੇ ਦਿੱਤੇ ਗਏ ਹਨ। ਪਰਵਡਾ ਥਾਣੇ ਦੇ ਇੰਸਪੈਕਟਰ ਉਦੈ ਕੁਮਾਰ ਨੇ ਕਿਹਾ, ‘ਦੋ ਲੋਕਾਂ ਦੀ ਮੌਤ ਹੋ ਗਈ ਹੈ ਅਤੇ ਚਾਰ ਹਸਪਤਾਲ ਵਿੱਚ ਭਰਤੀ ਹਨ । ਜਿਸ ਤੋਂ ਬਾਅਦ ਮੰਗਲਵਾਰ ਸਵੇਰੇ ਸਥਿਤੀ ਨਿਯੰਤਰਣ ਵਿੱਚ ਹੈ। ਦੋਵੇਂ ਮ੍ਰਿਤਕ ਕਰਮਚਾਰੀ ਸਨ ਅਤੇ ਲੀਕ ਸਾਈਟ ‘ਤੇ ਮੌਜੂਦ ਸਨ ।
ਇਸ ਸਬੰਧੀ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਦਫਤਰ ਨੇ ਕਿਹਾ ਕਿ ਮੁੱਖ ਮੰਤਰੀ ਵਾਈਐਸ ਜਗਨ ਮੋਹਨ ਰੈਡੀ ਨੇ ਵਿਸ਼ਾਖਾਪਟਨਮ ਦੇ ਪਰਵਡਾ ਵਿੱਚ ਸਨੌਰ ਲਾਈਫ ਸਾਇੰਸਜ਼ ਫਾਰਮਾ ਕੰਪਨੀ ਵਿੱਚ ਹੋਏ ਹਾਦਸੇ ਬਾਰੇ ਪੁੱਛਗਿੱਛ ਕੀਤੀ ਹੈ । ਇਹ ਹਾਦਸਾ ਬੀਤੀ ਰਾਤ 11.30 ਵਜੇ ਲੀਕ ਹੋਣ ਕਾਰਨ ਹੋਇਆ ਹੈ । ਸਾਵਧਾਨੀ ਵਜੋਂ ਫੈਕਟਰੀ ਨੂੰ ਤੁਰੰਤ ਬੰਦ ਕਰ ਦਿੱਤਾ ਗਿਆ ਹੈ ।
ਦੱਸ ਦੇਈਏ ਕਿ ਵਿਸ਼ਾਖਾਪਟਨਮ ਦੇ ਜ਼ਿਲ੍ਹਾ ਮੈਜਿਸਟਰੇਟ ਵਿਨੈ ਚੰਦ ਅਤੇ ਐਸਪੀ ਆਰਕੇ ਮੀਨਾ ਬਾਕੀ ਅਧਿਕਾਰੀਆਂ ਦੇ ਨਾਲ ਮੌਕੇ ‘ਤੇ ਪਹੁੰਚ ਗਏ ਹਨ । ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਸ਼ਨੀਵਾਰ ਨੂੰ ਕੁਰਨੂਲ ਵਿੱਚ ਇੱਕ ਸਾਬਕਾ ਸੰਸਦ ਦੀ ਕੈਮੀਕਲ ਫੈਕਟਰੀ ਵਿੱਚ ਗੈਸ ਲੀਕ ਹੋ ਗਈ ਸੀ। ਇਸ ਤੋਂ ਪਹਿਲਾਂ ਗੋਪਾਲਾਪਟਨਮ ਖੇਤਰ ਵਿੱਚ ਐਲਜੀ ਪੋਲੀਮਰਜ਼ ਵਿੱਚ ਗੈਸ ਲੀਕ ਹੋਣ ਦਾ ਮਾਮਲਾ ਸਾਹਮਣੇ ਆਇਆ ਸੀ ।