vladimir putin suffering from cancer: ਰੂਸ ਦੇ ਰਾਸ਼ਟਰਪਤੀ ਵਲਾਦਿਮੀਰ ਪੁਤਿਨ ਇੱਕ ਸੰਵਿਧਾਨ ਦੇ ਜਰੀਏ 2036 ਤੱਕ ਅਹੁਦੇ ‘ਤੇ ਸਿਡੈਂਟਰੀ ਰਹਿਣ ਦੇ ਲਈ ਯੋਗ ਹੋ ਗਏ ਸਨ।ਹਾਲਾਂਕਿ, ਇੱਕ ਸਿਆਸੀ ਵਿਸ਼ਲੇਸ਼ਕ ਨੇ ਉਨ੍ਹਾਂ ਦੇ ਭਵਿੱਖ ਬਾਰੇ ਹੈਰਾਨ ਕਰ ਦੇਣ ਦਾ ਦਾਅਵਾ ਕੀਤਾ ਹੈ।ਉਨ੍ਹਾਂ ਦਾ ਕਹਿਣਾ ਹੈ ਕਿ ਪੁਤਿਨ ਅਗਲੇ ਸਾਲ ਦੀ ਸ਼ੁਰੂਆਤ ‘ਚ ਰਾਸ਼ਟਰਪਤੀ ਅਹੁਦੇ ਤੋਂ ਅਸਤੀਫਾ ਦੇ ਦੇਣਗੇ ਅਤੇ ਉਸਦਾ ਕਾਰਨ ਹੈ ਕਿ ਉਨ੍ਹਾਂ ਦੀ ਸਿਹਤ।ਪੁਤਿਨ ਦੇ ਆਲੋਚਕ ਵੈਰਲੀ ਸੋਲੋਵੀ ਨੇ ਦਾਅਵਾ ਕੀਤਾ ਹੈ ਕਿ
ਰਾਸ਼ਟਰਪਤੀ ਕੈਂਸਰ ਵਰਗੀ ਲਾਇਲਾਜ ਬਿਮਾਰੀ ਤੋਂ ਪੀੜਤ ਹਨ।ਵੈਲਰੀ ਪਹਿਲਾਂ ਦਾਅਵਾ ਕਰ ਚੁੱਕੇ ਹਨ ਕਿ ਪਾਕਿਰਸਨਸ ਡਿਜੀਜ ਹੈ।ਜਾਣਕਾਰੀ ਮੁਤਾਬਕ ਪੁਤਿਨ ਦੀ ਸਿਹਤ ਖਰਾਬ ਹੈ।ਉਨ੍ਹਾਂ ਦੱਸਿਆ ਕਿ ਉਹ ਦੋ ਬੀਮਾਰੀਆਂ ਤੋਂ ਜੂਝ ਰਹੇ ਹਨ।ਉਨ੍ਹਾਂ ਨੂੰ ਸਾਈਕੋ-ਨਿਊਰੋਲਾਜੀਕਲ ਪ੍ਰੇਸ਼ਾਨੀ ਹੈ ਅਤੇ ਕੈਂਸਰ ਵੀ ਹੈ।ਦੱਸਣਯੋਗ ਹੈ ਕਿ ਪੁਤਿਨ ਦੇ ਰਾਸ਼ਟਰਪਤੀ ਅਹੁਦੇ ਤੋਂ ਅਸਤੀਫਾ ਦੇਣ ਤੋਂ ਬਾਅਦ ਕਮਾਨ ਸੰਭਾਲਣ ਲਈ ਉਮੀਦਵਾਰ ਕੌਣ ਹੋਵੇਗਾ, ਵੈਲਰੀ ਇਸ ‘ਤੇ ਵੀ ਚਰਚਾ ਕਰ ਰਹੇ ਹਨ।ਇਸ ਲਿਸਟ ‘ਚ ਪੁਤਿਨ ਦੀ ਬੇਟੀ ਕੈਟਰੀਨਾ ਵੀ ਸ਼ਾਮਲ ਹੈ।ਉਹ ਫਿਲਹਾਲ ਆਰਟੀਫੀਸ਼ੀਅਲ ਇੰਟੈਲੀਜੈਂਸ ਪ੍ਰੋਗਰਾਮ ਨੂੰ ਲੀਡ ਕਰ ਰਹੇ ਹਨ।
ਇਸ ਤੋਂ ਪਹਿਲਾਂ ਉਹ ਉਦੋਂ ਚਰਚਾ ‘ਚ ਆਈ ਸੀ ਜਦੋਂ ਦੇਸ਼ ਦੀ ਕੋਰੋਨਾ ਵਾਇਰਸ ਵੈਕਸੀਨ ਦਾ ਉਨ੍ਹਾਂ ‘ਤੇ ਟ੍ਰਾਇਲ ਕੀਤਾ ਜਾਣ ਦਾ ਦਾਅਵਾ ਪੁਤਿਨ ਨੇ ਕੀਤਾ ਸੀ।ਪੁਤਿਨ ਤੋਂ ਇਲਾਵਾ ਇਸ ਸਾਲ ਪੀਐੱਮ ਦੇ ਅਹੁਦੇ ਤੋਂ ਅਸਤੀਫਾ ਦੇ ਚੁੱਕੇ ਮੇਦਵੇਦੇਵ ਅਤੇ ਦੇਸ਼ ਦੇ ਖੇਤੀ ਮੰਤਰੀ ਪਤਰੂਸ਼ੇਵ ਵੀ ਦਾਅਵੇਦਾਰ ਦੱਸੇ ਜਾ ਰਹੇ ਹਨ।ਕ੍ਰੇਮਲਿਨ ਦੇ ਬੁਲਾਰੇ ਪੇਸਕੋਵ ਨੇ ਪੁਤਿਨ ਦੇ ਬੀਮਾਰ ਹੋਣ ਜਾਂ ਅਸਤੀਫਾ ਦੇਣ ਦੀਆਂ ਅਟਕਲਾਂ ਨੂੰ ਖਾਰਿਜ ਕੀਤਾ ਹੈ।
ਇਹ ਵੀ ਦੇਖੋ:ਟਿਊਸ਼ਨ ਫੀਸ ਦੇ ਨਾਮ ‘ਤੇ ਮਾਪਿਆਂ ਨੂੰ ਲੁੱਟ ਰਿਹਾ ਸੀ ਸਕੂਲ, ਅਖੀਰ ਪੇਰੈਂਟਸ ਐਸੋਸੀਏਸ਼ਨ ਨੇ ਫੋੜਿਆ ਭਾਂਡਾ